- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜ ਪੀਰ ਦਿਲਾਵਰਪੁਰ ਦਾ ਛਿੰਝ ਮੇਲਾ ਅੱਜ

ਬਲਵਿੰਦਰ ਸਿੰਘ, ਪੰਜਾਬੀ ਜਾਗਰਣ, ਰਾਹੋਂ : ਭਗਤ ਪ੍ਰਕਾਸ਼ ਰਾਮ ਦੀ ਅਗਵਾਈ ਹੇਠ ਡੇਰਾ ਬਾਬਾ ਪੰਜ ਪੀਰ ਦਿਲਾਵਰਪੁਰ ਦੋਆਬੇ ਦਾ ਸਭ ਤੋਂ ਵੱਡਾ ਪ੍ਰਸਿੱਧ 57ਵਾਂ ਛਿੰਝ ਮੇਲਾ 9 ਸਤੰਬਰ ਬੁੱਧਵਾਰ ਨੂੰ ਹੋਵੇਗਾ। ਭਗਤ ਪ੍ਰਕਾਸ਼ ਰਾਮ ਗੱਦੀ ਨਸ਼ੀਨ ਪੰਜ ਪੀਰ ਦਰਬਾਰ ਦਿਲਾਵਰਪੁਰ ਨੇ ਦੱਸਿਆ ਕਿ ਛਿੰਝ ਮੇਲੇ ਦੌਰਾਨ ਪੰਜਾਬ।ਅਤੇ ਪੰਜਾਬ ਤੋਂ ਬਾਹਰੋਂ ਆਏ ਪਹਿਲਵਾਨ ਆਪਣਾ ਜ਼ੋਰ ਅਜ਼ਮਾਈ ਕਰਨਗੇ। ਉਨ੍ਹਾਂ ਦੱਸਿਆ ਕਿ ਪਹਿਲੇ ਨੰਬਰ ’ਤੇ ਆਉਣ ਵਾਲੇ ਪਹਿਲਵਾਨ ਨੂੰ ਬੁਲੇਟ ਇੰਨਫੀਲਡ ਮੋਟਰਸਾਈਕਲ ਅਤੇ ਦੂਜੇ ਨੰਬਰ ’ਤੇ ਆਉਣ ਵਾਲੇ ਪਹਿਲਵਾਨ ਨੂੰ ਸਪਲੈਂਡਰ ਮੋਟਰਸਾਈਕਲ ਅਤੇ ਤੀਜੇ ਸਥਾਨ ’ਤੇ ਆਉਣ ਵਾਲੇ ਪਹਿਲਵਾਨ ਨੂੰ ਇੱਕ ਝੋਟੀ ਅਤੇ ਚੌਥੇ ਨੰਬਰ ’ਤੇ ਆਉਣ ਵਾਲੇ ਪਹਿਲਵਾਨ ਨੂੰ ਸੋਨੇ ਦੀ ਅੰਗੂਠੀ ਦਿੱਤੀ ਜਾਵੇਗੀ। ਪੰਜਾਬ ਤੋਂ ਬਾਹਰੋਂ ਆਏ ਢੋਲੀ ਦਿਲ ਖਿਚਵੇਂ ਅੰਦਾਜ ਵਿਚ ਢੋਲ ਵਜਾ ਕੇ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ ਮੌਕੇ ਹਰੀਪਾਲ ਮੈਹਮੀ ਸਰਪੰਚ, ਨੰਬਰਦਾਰ ਜਗਦੀਸ਼ ਸਿੰਘ ਮੈਹਮੀ ਸਾਬਕਾ ਸਰਪੰਚ ਪ੍ਰਧਾਨ ਕੋਅਪਰੇਟਿਵ ਸੁਸਾਇਟੀ ਬਹਿਲੂਰ ਕਲਾਂ, ਸਮਾਜ ਸੇਵਕ ਜੀਵਨ ਮੈਹਮੀ, ਓਂਕਾਰ ਸਿੰਘ ਸ਼ੀਂਹਮਾਰ, ਅਮਰਜੀਤ ਮੈਹਮੀ, ਸੁਖਵਿੰਦਰ ਸੁਖਾ, ਪ੍ਰਦੀਪ ਮੈਹਮੀ, ਸ਼ੁਭਦੀਪ ਮੈਹਮੀ, ਰਣਵੀਰ ਕੁਮਾਰ, ਫਤਹਿ ਆਦੇਸ਼, ਰੋਹਿਤ ਮੈਹਮੀ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੌਬੀ ਕੰਗ, ਇੰਪਰੂਵਮੈਂਟ ਟਰੱਸਟ ਨਵਾਂਸ਼ਹਿਰ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਲਖਵਿੰਦਰ ਸਿੰਘ ਲੱਖੀ ਸਿਕੰਦਰਪੁਰੀਆ, ਜੱਸਾ ਸਿੰਘ ਇੰਟਰਨੈਸ਼ਨਲ ਕਬੱਡੀ ਖਿਡਾਰੀ, ਆਪਦੇ ਸੀਨੀਅਰ ਆਗੂ ਰਜਿੰਦਰ ਕੁਮਾਰ ਟੋਨੀ, ਜੋਗੇਸ਼ ਕੁਮਾਰ ਜੋਗਾ, ਬਲਵਿੰਦਰ ਸਿੰਘ, ਭਗਤ ਰਾਮ, ਸ਼ੇਰ ਸਿੰਘ ਸ਼ੇਰਾ ਤੇ ਹੋਰ ਸਿਆਸੀ ਆਗੂ ਆਪਣੀ ਹਾਜ਼ਰੀ ਲਵਾਉਣਗੇ। ਪੰਜ ਪੀਰੀ ਦਰਬਾਰ ਵਿਖੇ ਚਾਹ-ਪਕੌੜੇ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ।