- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਹਤ ਵਿਭਾਗ ਮੁਕੰਦਪੁਰ ਨੇ ਵਿਸ਼ਵ ਸ਼ੂਗਰ ਦਿਵਸ ਮਨਾਇਆ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ• ਨਵਾਂਸ਼ਹਿਰ : ਸਿਵਲ ਸਰਜਨ ਡਾ. ਗੀਤਾਂਜਲੀ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸਐਮਓ ਡਾ. ਨੀਨਾ ਸ਼ਾਂਤ ਦੀ ਅਗਵਾਈ ਹੇਠ ਵਿਸ਼ਵ ਸ਼ੂਗਰ ਜਾਗਰੂਕਤਾ ਦਿਵਸ ਸੀਐੱਚਸੀ ਮੁਕੰਦਪੁਰ ਵਿਖੇ ਮਨਾਇਆ ਗਿਆ। ਇਸ ਮੌਕੇ ਤੇ ਡਾ. ਹਰਕੇਸ਼ ਕੁਮਾਰ ਨੇ ਦੱਸਿਆ ਕਿ ਸ਼ੂਗਰ ਰੋਗ ਕਿਸੀ ਵੀ ਉਮਰ ਵਿੱਚ ਹੋ ਸਕਦਾ ਹੈ। ਇਸ ਦਾ ਮੁੱਖ ਕਾਰਣ ਮੋਟਾਪਾ, ਕਸਰਤ ਨਾ ਕਰਨਾ, ਜੀਵਨ ਵਿੱਚ ਤਣਾਅ ਦਾ ਹੋਣਾ, ਸੰਤੁਲਿਤ ਭੋਜਨ ਦੀ ਕਮੀ ਅਤੇ ਸਮੇ ਸਿਰ ਖਾਣਾ ਨਾ ਲੈਣਾ ਅਤੇ ਖਾਨਦਾਨੀ ਕਾਰਣ ਆਦਿ ਹੋ ਸਕਦੇ ਹਨ। ਸ਼ੂਗਰ ਦੀ ਬਿਮਾਰੀ ਦੇ ਮੁੱਖ ਲੱਛਣ ਹਨ ਮਰੀਜ਼ ਨੂੰ ਬਾਰ-ਬਾਰ ਪਿਸ਼ਾਬ ਆਉਣਾ, ਬਾਰ-ਬਾਰ ਪਿਆਸ ਲਗਣੀ, ਅਚਾਨਕ ਭਾਰ ਦਾ ਘੱਟ ਜਾਣਾ, ਬਹੁਤ ਜ਼ਿਆਦਾ ਭੁੱਖ ਲੱਗਣੀ, ਜ਼ਖਮ ਦਾ ਦੇਰੀ ਨਾਲ ਠੀਕ ਹੋਣਾ, ਹੱਥਾਂ ਪੈਰਾਂ ਦਾ ਸੁਨ ਹੋਣਾ, ਚਮੜੀ ਅਤੇ ਪਿਸ਼ਾਬ ਨਾਲੀ ਵਿੱਚ ਬਾਰ-ਬਾਰ ਲਾਗ (ਇੰਨਫੈਕਸ਼ਨ) ਦਾ ਹੋਣਾ ਅਤੇ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਕਰਨਾ। ਪਰ ਇਸ ਖਤਰਨਾਕ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ ਜੇ ਅਸੀਂ ਰੋਜ਼ਾਨਾ ਅੱਧਾ ਘੰਟਾ ਸੈਰ ਅਤੇ ਕਸਰਤ ਕਰੀਏ, ਖੁਰਾਕ ਵਿੱਚ ਫ਼ਲ, ਗਾਜਰ, ਮੂਲੀ, ਕਰੇਲੇ ਦਾ ਸੇਵਨ ਕਰੀਏ, ਅਪਣੇ ਖਾਣ- ਪੀਣ ਦੇ ਢੰਗ ਵਿੱਚ ਸੁਧਾਰ ਅਤੇ ਸਮੇ ਸਿਰ ਦਵਾਈ ਖ਼ਾਈਏ; ਘਿਓ, ਤੇਲ, ਮੈਦਾ ਤੇ ਚੀਨੀ ਦੀ ਵਰਤੋਂ ਘੱਟ ਕਰੋ, ਬੀੜੀ, ਸਿਗਰਟ ਅਤੇ ਸ਼ਰਾਬ ਦੀ ਵਰਤੋਂ ਨਾ ਕਰੋ ਅਤੇ ਆਪਣੇ ਸ਼ਰੀਰ ਦਾ ਵਜ਼ਨ ਸੰਤੁਲਿਤ ਰੱਖੀਏ।