ਭਾਸ਼ਨ ਮੁਕਾਬਲੇਬਾਜ਼ੀ ਦੀ ਲੜੀ ਰਾਹੀਂ ਯੁਵਾ ਵਰਗ ਦੀ ਸੋਚ ਨੂੰ ਜਾਣਿਆ ਜਾਵੇਗਾ : ਉਪਕਾਰ ਸੁਸਾਇਟੀ ਭਾਸ਼ਨ ਪ੍ਰਤੀਯੋਗਤਾਵਾਂ ਦੀ ਲੜ੍ਹੀ ਰਾਹੀਂ ਯੁਵਾ ਵਰਗ ਦੀ ਸੋਚ ਨੂੰ ਜਾਣਿਆ ਜਾਵੇਗਾ- ਉਪਕਾਰ ਸੁਸਾਇਟੀ
Publish Date: Sun, 04 Oct 2026 03:37 PM (IST)
Updated Date: Sun, 04 Oct 2026 03:38 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਉਪਕਾਰ ਕੋਆਰਡੀਨੇਸ਼ਨ ਸੁਸਾਇਟੀ ਵੱਲੋਂ ਯੁਵਾ ਵਰਗ ਦੀ ਸੋਚ ਜਾਨਣ ਲਈ ਭਾਸ਼ਨ ਮੁਕਾਬਲੇਬਾਜ਼ੀਆਂ ਰਾਹੀਂ ਜਾਣਿਆ ਜਾਵੇਗਾ ਅਤੇ ਉਸਾਰੂ ਸੁਝਾਵਾਂ ਅਨੁਸਾਰ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਇਸ ਅਨੁਸਾਰ ਵਿਦਿਅਕ ਅਦਾਰਿਆਂ ਵਿਚ ਵੱਖ ਵੱਖ ਵਿਸ਼ਿਆਂ ਤੇ ਭਾਸ਼ਨ ਮੁਕਾਬਲੇਬਾਜ਼ੀਆਂ ਕਰਵਾਈਆਂ ਜਾਣਗੀਆਂ। ਹਰ ਪ੍ਰਤੀਯੋਗੀ ਦੇ ਲਿਖਤੀ ਭਾਸ਼ਨ ਵੀ ਪ੍ਰਾਪਤ ਕੀਤੇ ਜਾਣਗੇ ਅਤੇ ਜੱਜਾਂ ਵੱਲੋਂ ਪ੍ਰਾਪਤ ਜੱਜਮੈਂਟ ਅਨੁਸਾਰ ਦਰਜਾ ਵਾਰ ਸਨਮਾਨਿਤ ਕੀਤੇ ਜਾਣਗੇ। ਇਹ ਵਿਚਾਰ ਸਥਾਨਕ ਗੁਰੂ ਨਾਨਕ ਨਗਰ ਦੇ ਗਿਰਨ ਭਵਨ ਵਿਖੇ ਮੀਟਿੰਗ ਕੀਤੀ ਗਈ। ਜਿਸ ਦੀ ਪ੍ਰਧਾਨਗੀ ਜੇਐੱਸ ਗਿੱਦਾ ਪ੍ਰਧਾਨ ਨੇ ਕੀਤੀ। ਜਨਰਲ ਸਕੱਤਰ ਰਾਣਾ ਪਰਵਿੰਦਰ ਸਿੰਘ ਨੇ ਪ੍ਰਧਾਨ ਵੱਲੋਂ ਚਾਰ ਮਹੀਨੇ ਬਾਅਦ ਵਤਨ ਵਾਪਸੀ ਤੇ ਉਨ੍ਹਾਂ ਨੂੰ ਜੀਓ ਆਇਆਂ ਆਖਦਿਆਂ ਮੀਟਿੰਗ ਦਾ ਸੰਚਾਲਨ ਕੀਤਾ ਅਤੇ ਸੁਸਾਇਟੀ ਵੱਲੋਂ ਵੋਕੇਸ਼ਨਲ ਟ੍ਰੇਨਿੰਗ ਤਹਿਤ ਲੜਕੀਆਂ ਵਾਸਤੇ ਕਟਾਈ ਸਿਲਾਈ ਤੇ ਇੰਬਰਾਇਡਰੀ ਦੇ ਮੁਫਤ ਕੋਰਸਾਂ ਦੀ ਪ੍ਰਗਤੀ ਤੇ ਤਸੱਲੀ ਪ੍ਰਗਟ ਕੀਤੀ। ਸਥਾਨਕ ਦੁਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੱਲ ਰਹੇ ਕਟਾਈ ਸਿਲਾਈ ਤੇ ਇੰਬਰਾਇਡਰੀ ਬੈਚ ਦੀਆਂ ਵਿਦਿਆਰਥਣਾਂ ਨਾਲ ਉਪਕਾਰ ਮਹਿਲਾ ਮੈਂਬਰ ਮੀਟਿੰਗ ਕਰਕੇ ਜਾਣਕਾਰੀ ਪ੍ਰਾਪਤ ਕਰਨਗੇ ਅਤੇ ਸੁਸਾਇਟੀ ਨੂੰ ਭਵਿੱਖ ਲਈ ਉਸਾਰੂ ਸੁਝਾਅ ਦੇਣਗੇ। ਫੈਸਲਾ ਹੋਇਆ ਕਿ ਚੱਕ ਗੁਰੂ ਤੇ ਸਮੁੰਦੜਾ ਪਿੰਡਾਂ ਵੱਲੋਂ ਖੇਡਾਂ ਪ੍ਰਤੀ ਕੀਤੇ ਜਾ ਰਹੇ ਵਿਲੱਖਣ ਕੰਮ ਨੂੰ ਵੇਖਣ ਲਈ ਉਪਕਾਰ ਸੁਸਾਇਟੀ ਦੀ ਐਗਜੈਕਿਟਵ ਕਮੇਟੀ ਦਾ ਵਫਦ ਨਵੰਬਰ ਦੇ ਪਹਿਲੇ ਹਫਤੇ ਸਟੇਡੀਅਮ ਵਿਚ ਹੋਣ ਵਾਲੇ ਟੂਰਨਾਮੈਂਟ ਵੇਖਣ ਜਾਵੇਗਾ ਅਤੇ ਖੇਡਾਂ ਦੇ ਪਸਾਰ ਲਈ ਇਸ ਪ੍ਰੋਜੈਕਟ ਨੂੰ ਰੋਲ-ਮਾਡਲ ਰੁੱਤਬਾ ਦੇਣ ਵਾਰੇ ਕਾਰਵਾਈ ਕੀਤੀ ਜਾਵੇਗੀ। ਹਰਬੰਸ ਕੌਰ ਦੀ ਵਿਦੇਸ਼ ਯਾਤਰਾ ਲਈ ਉਹਨਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਬੱਲਡ ਡੋਨਰਜ਼ ਕੌਂਸਲ ਨਵਾਂਸ਼ਹਿਰ ਵੱਲੋਂ ਸੁਸਾਇਟੀ ਨੂੰ ਮੁਫਤ ਕਟਾਈ ਸਿਲਾਈ ਤੇ ਇੰਬਰਾਇਡਰੀ ਟ੍ਰੇਨਿੰਗ ਲਈ ਦੋ ਟੇਬਲ ਵਾਲੀਆਂ ਸਿਲਾਈ ਮਸ਼ੀਨਾਂ ਭੇਂਟ ਕੀਤੇ ਅਤੇ ਸੰਸਥਾ ਦਾ ਧੰਨਵਾਦ ਕੀਤਾ ਗਿਆ। ਮੀਟਿੰਗ ਵਿਚ ਪ੍ਰਿੰ. ਰਾਣਾ ਪਰਵਿੰਦਰ ਸਿੰਘ, ਨਰਿੰਦਰ ਸਿੰਘ ਭਾਰਟਾ, ਨਰਿੰਦਰਪਾਲ ਤੂਰ, ਜੋਗਾ ਸਿੰਘ ਸਾਧੜਾ, ਡਾ. ਅਵਤਾਰ ਸਿੰਘ, ਪ੍ਰਿੰ. ਬਿਕਰਮਜੀਤ ਸਿੰਘ, ਬਲਵਿੰਦਰ ਸਿੰਘ, ਸਤਨਾਮ ਸਿੰਘ, ਜਯੋਤੀ ਬੱਗਾ, ਰਾਜਿੰਦਰ ਕੌਰ ਗਿੱਦਾ, ਸੁੱਖਵਿੰਦਰ ਕੌਰ ਸੁੱਖੀ, ਪਲਵਿੰਦਰ ਕੌਰ, ਗਗਨਪ੍ਰੀਤ ਸਿੰਘ, ਨੀਲਮ ਮੌਰੀਆ ਤੇ ਕਮਲਜੀਤ ਸਿੰਘ ਆਦਿ ਹਾਜ਼ਰ ਸਨ।