ਕੈਂਬ੍ਰਿਜ ਸਕੂਲ ’ਚ ਆਧੁਨਿਕ ਆਡੀਟੋਰੀਅਮ ਦਾ ਉਦਘਾਟਨ ਕੈਂਬਰਿਜ ਇੰਟਰਨੈਸ਼ਨਲ ਸਕੂਲ 'ਚ ਪ੍ਰਬੰਧਕਾਂ ਨੇ ਨਵੇਂ ਉਸਾਰੇ ਆਧੁਨਿਕ ਆਡੀਟੋਰੀਅਮ ਦਾ ਕੀਤਾ ਉਦਘਾਟਨ
Publish Date: Wed, 14 Oct 2026 03:46 PM (IST)
Updated Date: Wed, 14 Oct 2026 03:48 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਪਿੰਡ ਕਰੀਹਾ ਨਵਾਂਸ਼ਹਿਰ ਵਿਖੇ ਨਵੇਂ ਉਸਾਰੇ ਆਧੁਨਿਕ ਆਡੀਟੋਰੀਅਮ ਦਾ ਉਦਘਾਟਨੀ ਸਮਾਗਮ ਹਵਨ ਪੂਜਨ ਕਰਵਾਇਆ ਗਿਆ। ਇਸ ਸਮਾਗਮ ਵਿਚ ਪ੍ਰਬੰਧਕ ਸੁਮਿਤ ਮੈਨੀ ਅਤੇ ਅਮਿਤ ਮੈਨੀ, ਵਿਸ਼ੇਸ਼ ਮਹਿਮਾਨ ਰਾਮ ਪਾਲ ਭੱਲਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਪ੍ਰਿੰ. ਸੋਨੀਆ ਵਾਲੀਆ, ਸਟਾਫ਼ ਮੈਂਬਰਾਨ ਅਤੇ ਵਿਦਿਆਰਥੀ ਵੱਲੋਂ ਮੁੱਖ ਅਤੇ ਵਿਸ਼ੇਸ਼ ਮਹਿਮਾਨ ਦਾ ਭਰਵਾਂ ਸਵਾਗਤ ਕੀਤਾ ਗਿਆ। ਪ੍ਰਬੰਧਕ ਨੇ ਦੱਸਿਆ ਕਿ ਨਵੇਂ ਆਡੀਟੋਰੀਅਮ ਨਵੀਨਤਮ ਤਕਨੀਤਾਂ ਦੇ ਸੁਸ਼ੋਭਿਤ ਹੈ। ਜਿਸ ਵਿਚ 800 ਲੋਕਾਂ ਦੇ ਬੈਠਣ ਦੀ ਸਮਰਥਾ, ਵਧਿਆ ਸਾਉਂਡ ਸਿਸਟਮ, ਡਿਜੀਟਲ ਲਾਈਟਿੰਗ ਅਤੇ ਏਅਰਕੰਡੀਸ਼ਨ ਸਹੂਲਤਾਂ ਆਦਿ ਹਾਜ਼ਰ ਸਨ। ਇਸ ਮੌਕੇ ਪ੍ਰਿੰ. ਸੋਨੀਆ ਵਾਲੀਆ ਨੇ ਕਿਹਾ ਕਿ ਇਹ ਨਵਾਂ ਆਡੀਟੋਰੀਅਮ ਸਿਰਫ ਇੱਕ ਬਿਲਡਿੰਗ ਨਹੀਂ ਹੈ। ਬਲਕਿ ਵਿਦਿਆਰਥੀਆਂ ਦੇ ਸੁਪਨਿਆਂ ਦਾ ਇਕ ਮੰਚ ਹੈ। ਸਾਡਾ ਉਦੇਸ਼ ਸਿੱਖਿਆ ਦੇ ਨਾਲ ਨਾਲ ਬੱਚਿਆਂ ਦੇ ਸਰਵਪੱਖੀ ਵਿਕਾਸ ’ਤੇ ਧਿਆਨ ਦੇਣਾ ਹੈ। ਇਹ ਆਡੀਟੋਰੀਅਮ ਵਿਖੇ ਵਿਦਿਆਰਥੀ ਆਪਣੀ ਕਲਾ, ਸੰਗੀਤ, ਨ੍ਰਿਤ, ਭਾਸ਼ਣ ਅਤੇ ਹੋਰ ਸੰਸਕ੍ਰਿਤੀ ਪ੍ਰਤਿਭਾ ਨੂੰ ਨਿਖਾਰ ਸਕਣਗੇ। ਆਉਣ ਵਾਲੇ ਸਮੇਂ ਵਿਚ ਇਹ ਸਾਲਾਨਾ ਸਮਾਗਮ, ਇੰਟਰ ਸਕੂਲ ਮੁਕਾਬਲੇ, ਸੈਮੀਨਾਰ, ਕਾਰਜਸ਼ਾਲਾ ਅਤੇ ਹੋ ਸਮਾਗਮ ਕਰਵਾਏ ਜਾਣਗੇ। ਅਧਿਆਪਕਾਂ ਨੇ ਦੱਸਿਆ ਕਿ ਅਜਿਹੇ ਪ੍ਰੋਗਰਾਮ ਬੱਚਿਆਂ ਨੂੰ ਆਪਣਾ ਜ਼ੜਾਂ ਨਾਲ ਜੋੜਦੇ ਹਨ। ਵਿਦਿਆਰਥੀਆਂ ਵਿਚ ਵੀ ਨਵੇਂ ਆਡੀਟੋਰੀਅਮ ਨੂੰ ਲੈ ਕੇ ਕਾਫੀ ਉਤਸ਼ਾਹ ਦਿੱਖ ਰਿਹਾ ਹੈ। ਇਸ ਮੌਕੇ ਸਾਰਿਆਂ ਨੂੰ ਪ੍ਰਸਾਦ ਵੰਡਿਆ ਗਿਆ। ਉਨ੍ਹਾਂ ਦੱਸਿਆ ਕਿ ਆਡੀਟੋਰੀਅਮ ਵਿਚ ਪਹਿਲਾ ਸਮਾਗਮ 17 ਅਕਤੂਬਰ ਨੂੰ ਡਾਂਡੀਆ ਉਤਸਵ ਰਾਸ ਰੰਗ ਦੇ ਰੂਪ ਵਿਚ ਕਰਵਾਇਆ ਜਾ ਰਿਹਾ ਹੈ। ਇਸ ਉਪਰੰਤ 24 ਅਕਤੂਬਰ ਨੂੰ ਦੀਵਾਲੀ ਮੇਲਾ ਵੀ ਮਨਾਇਆ ਜਾਵੇਗਾ। ਪ੍ਰਬੰਧਕਾਂ ਨੇ ਸਮੂਹ ਵਿਦਿਆਰਥੀਆਂ, ਮਾਪਿਆਂ ਅਤੇ ਔਰਤਾਂ ਨੂੰ ਇਨ੍ਹਾਂ ਸਮਾਗਮਾਂ ਲਈ ਸੱਦਾ ਦਿੱਤਾ ਜਾ ਰਿਹਾ ਹੈ।