ਫੁੱਟਬਾਲ ਦਾ ਫਾਈਨਲ ਮੈਚ ਮਹਿਰਮਪੁਰ ਦੀ ਟੀਮ ਨੇ ਜਿੱਤਿਆ
ਫੁੱਟਬਾਲ ਦਾ ਫਾਈਨਲ ਮੈਚ ਮਹਿਰਮਪੁਰ ਦੀ ਟੀਮ ਨੇ ਜਿੱਤਿਆ
Publish Date: Mon, 26 Oct 2026 05:00 PM (IST)
Updated Date: Mon, 26 Oct 2026 05:01 PM (IST)
ਲੇਖ ਰਾਜ ਕੁਲਥਮ, ਪੰਜਾਬੀ ਜਾਗਰਣ ਬਹਿਰਾਮ : ਯੂਥ ਸਪੋਰਟਸ ਫਾਊਂਡੇਸ਼ਨ ਕੁਲਥਮ ਵੱਲੋਂ ਕਰਵਾਏ ਗਏ ਫੁੱਟਬਾਲ ਮੈਚ ਚ ਮਹਿਰਮਪੁਰ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ। ਇਹ ਮੈਚ ਸੁਖਚੈਨਆਣਾ (ਫਗਵਾੜਾ) ਤੇ ਮਹਿਰਮਪੁਰ ਦੀਆਂ ਟੀਮਾਂ ਖੇਡਿਆ। ਇਸੇ ਤਰ੍ਹਾਂ 40 ਸਾਲਾਂ ਵਾਲੇ ਖਿਡਾਰੀਆਂ ਦਾ ਮੁਕਾਬਲਾ ਕੁਲਥਮ ਤੇ ਔੜ ਬਲਾਕ ਦਰਮਿਆਨ ਹੋਇਆ। ਜਿਸ ਵਿਚੋਂ ਕੁਲਥਮ ਦੀ ਫੁੱਟਬਾਲ ਟੀਮ ਜੇਤੂ ਰਹੀ। ਜੇਤੂ ਟੀਮਾਂ ਨੂੰ ਸ਼ਾਨਦਾਰ ਟਰਾਫ਼ੀ ਤੇ ਨਗਦ ਰਾਸ਼ੀ ਦਿੱਤੀ। 2010 ਤੋਂ ਜਨਮ ਲੈਣ ਵਾਲੀਆਂ ਟੀਮਾਂ ਵਿਚੋਂ ਪਹਿਲਾ ਇਨਾਮ ਨਡਾਲੋਂ ਤੇ ਦੂਜਾ ਇਨਾਮ ਕੁਲਥਮ ਨੇ ਮੈਚ ਜਿੱਤ ਕੇ ਪ੍ਰਾਪਤ ਕੀਤਾ। ਇਸ ਮੌਕੇ ਯੂਥ ਸਪੋਰਟਸ ਫਾਊਂਡੇਸ਼ਨ ਕੁਲਥਮ ਦੇ ਕਮੇਟੀ ਮੈਂਬਰ ਅਮਨਦੀਪ ਸਿੰਘ, ਸੁਖਵਿੰਦਰ ਸਿੰਘ, ਮਨਜੋਤ ਪਾਲ ਸਿੰਘ, ਬਹਾਦਰ ਚੰਦਰ, ਗੁਰਲੀਨ ਸਿੰਘ, ਜ਼ਿੰਦੀ ਕੁਲਥਮ ਤੇ ਰਾਜੇਸ਼ ਕੁਮਾਰ ਨੇ ਕੜੀ ਮਿਹਨਤ ਨਾਲ ਮੈਚ ਸੰਪੰਨ ਕੀਤੇ। ਇਹ ਮੈਚ ਗ੍ਰਾਮ ਪੰਚਾਇਤ, ਨਗਰ ਨਿਵਾਸੀ ਤੇ ਐਨਐਰਆਈਜ਼ ਦੇ ਸਹਿਯੋਗ ਨਾਲ ਕਰਵਾਏ ਗਏ। ਫਾਈਨਲ ਮੈਚ ਸਰਹਾਲਾ ਰਾਣੂਆਂ ਦੇ ਸਕੂਲ ਦੀ ਗਰਾਊਂਡ ਵਿਚ ਖੇਡੇ ਗਏ। ਇਸ ਮੌਕੇ ਸਰਪੰਚ ਰੋਸ਼ਨ ਲਾਲ, ਰਜਿੰਦਰ ਪ੍ਰਸ਼ਾਦ ਸ਼ਰਮਾ, ਡਾ. ਲੈਂਬਰ ਕੁਮਾਰ ਨੰਬਰਦਾਰ, ਤਰਸੇਮ ਸਿੰਘ, ਸੋਢੀ ਸਿੰਘ, ਮੋਹਣ ਲਾਲ ਪੰਚ, ਗੁਰਲੀਨ ਸਿੰਘ, ਮੇਜਰ ਸਿੰਘ, ਸਰਪੰਚ ਸੰਦੇਸ਼ ਕੁਮਾਰ, ਸੰਨੀ, ਜਗਜੀਤ ਸਿੰਘ ਅਤੇ ਇਲਾਕੇ ਦੇ ਲੋਕ ਹਾਜਰ ਸਨ।