ਕਿਰਤੀ ਕਿਸਾਨ ਯੂਨੀਅਨ ਦਾ ਜ਼ਿਲ੍ਹਾ ਇਜਲਾਸ ਕਰਵਾਇਆ ਕਿਰਤੀ ਕਿਸਾਨ ਯੂਨੀਅਨ ਦਾ ਜਿਲ੍ਹਾ ਇਜਲਾਸ ਕਰਵਾਇਆ
Publish Date: Sun, 09 Aug 2026 05:09 PM (IST)
Updated Date: Sun, 09 Aug 2026 05:11 PM (IST)
- ਸੁਰਿੰਦਰ ਸਿੰਘ ਬੈਂਸ ਨੂੰ ਜ਼ਿਲ੍ਹਾ ਪ੍ਰਧਾਨ ਤੇ ਤਰਸੇਮ ਸਿੰਘ ਬੈਂਸ ਨੂੰ ਜ਼ਿਲ੍ਹਾ ਸਕੱਤਰ ਐਲਾਨਿਆ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਬੀਬੀ ਅਮਰ ਕੌਰ ਯਾਦਗਾਰੀ ਭਵਨ ਖੱਟਕੜ ਕਲਾਂ ਵਿਖੇ ਕਿਰਤੀ ਕਿਸਾਨ ਯੂਨੀਅਨ ਦਾ ਡੈਲੀਗੇਟ ਇਜਲਾਸ ਹੋਇਆ। ਭੁਪਿੰਦਰ ਸਿੰਘ ਵੜੈਚ ਨੇ ਜਥੇਬੰਦੀ ਦੀ ਸਰਗਰਮੀਆਂ ਦੀ ਰੀਵੀਊ ਰਿਪੋਰਟ ਪੇਸ਼ ਕਰਦਿਆਂ ਕਿਹਾ ਕਿ ਜਥੇਬੰਦੀ ਨੇ ਸੰਯੁਕਤ ਕਿਸਾਨ ਮੋਰਚਾ ਦੇ ਦੇਸ਼ ਵਿਆਪੀ ਸਾਡੀਆਂ ਨੂੰ ਅਤੇ ਪੰਜਾਬ ਵਿਆਪੀ ਸੱਦਆਂ ਨੂੰ ਲਾਗੂ ਕੀਤਾ। ਜਿਨ੍ਹਾਂ ਵਿਚ ਟਰੈਕਟਰ ਮਾਰਚ, ਧਰਨੇ, ਮੁਜਾਹਰੇ ਰੈਲੀਆਂ ਸ਼ਾਮਲ ਹਨ। ਇਸ ਤੋਂ ਇਲਾਵਾ ਜਥੇਬੰਦੀ ਨੇ ਸਥਾਨਕ ਪੱਧਰ ਉੱਤੇ ਵੀ ਕਈ ਸੰਘਰਸ਼ ਲੜੇ।ਇਸ ਸਮੇਂ ਜਿੱਥੇ ਜਿਲੇ ਦੇ ਕਈ ਪਿੰਡਾਂ ਵਿਚ ਜਥੇਬੰਦੀ ਦੀਆਂ ਇਕਾਈਆਂ ਹਨ, ਉਥੇ 8 ਪਿੰਡਾਂ ਵਿਚ ਯੂਨੀਅਨ ਦੇ ਇਸਤਰੀ ਵਿੰਗ ਦੀਆਂ ਵੀ ਇਕਾਈਆਂ ਵੀ ਹਨ।।ਜਿਸ ਉੱਤੇ ਡੈਲੀਗੇਟਾਂ ਨੇ ਬਹਿਸ ਕੀਤੀ।।ਇਸ ਮੌਕੇ ਸੂਬਾ ਆਬਜ਼ਰਬਰ ਚਮਕੌਰ ਸਿੰਘ ਰੋਡੇ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਸਿੰਘ ਢੇਸੀ ਅਤੇ ਸੁਰਿੰਦਰ ਸਿੰਘ ਬੈਂਸ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੀ ਖੇਤੀਬਾੜੀ ਉੱਤੇ ਦੇਸੀ ਵਿਦੇਸ਼ੀ ਕਾਰਪੋਰੇਟ ਦੇ ਹਵਾਲੇ ਕਰਨ ਜਾ ਰਹੀ ਹੈ। ਇਸਦੀ ਤਾਜ਼ਾ ਉਦਾਹਰਣ ਭਾਰਤ ਅਮਰੀਕਾ ਵਪਾਰ ਸਮਝੌਤਾ ਹੈ। ਜਿਸ ਦੇ ਅਮਲ ਵਿਚ ਆਉਂਦਿਆਂ ਨਾ ਸਿਰਫ ਖੇਤੀਬਾੜੀ ਪੱਖੋਂ ਕਿਸਾਨ ਰੁਲ ਜਾਵੇਗਾ। ਸਗੋ ਡੇਅਰੀ ਫਾਰਮਿੰਗ, ਪੋਲਟਰੀ ਫਾਰਮਿੰਗ ਆਦਿ ਸਹਾਇਕ ਧੰਦੇ ਵੀ ਬਰਬਾਦ ਹੋ ਜਾਣਗੇ। ਇਸ ਲਈ ਕਿਰਤੀ ਕਿਸਾਨ ਯੂਨੀਅਨ ਇਸ ਸਮਝੌਤੇ ਦੀ ਸਖ਼ਤ ਵਿਰੋਧੀ ਹੈ।।ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦੀ ਕਮੀਂ ਵੱਡੇ ਪੱਧਰ ਉੱਤੇ ਹੈ, ਪਾਣੀ ਬੜੀ ਤੇਜੀ ਨਾਲ ਹੇਠਾਂ ਜਾ ਰਿਹਾ ਹੈ।।ਪੰਜਾਬ ਦੇ ਦਰਿਆਈ ਪਾਣੀਆ ਉੱਤੇ ਕੇਂਦਰ ਸਰਕਾਰ ਦਾ ਕੰਟਰੋਲ ਹੈ। ਇਹ ਸਰਕਾਰ ਇਹ ਪਾਣੀ ਲੁੱਟ ਰਹੀ ਹੈ।।ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵਿਚੋਂ ਪੰਜਾਬ ਦੀ ਮੈਂਬਰੀ ਖ਼ਤਮ ਕਰ ਦਿੱਤੀ ਗਈ ਹੈ।। ਫ਼ਸਲਾਂ ਦੇ ਉਤਪਾਦਨ ਦਾ ਖਰਚਾ ਵੱਧ ਰਿਹਾ ਹੈ। ਜਦਕਿ ਉਸ ਹਿਸਾਬ ਨਾਲ ਕਿਸਾਨ ਨੂੰ ਫ਼ਸਲਾਂ ਦਾ ਮੁੱਲ ਨਹੀਂ ਮਿਲ ਰਿਹਾ।।ਉਨ੍ਹਾਂ ਕਿਹਾ ਕਿ ਦੇਸ਼ ਦੇ ਹਾਕਮਾਂ ਦਾ ਖਾਸਾ ਫਾਸ਼ੀਵਾਦੀ ਹੈ ਅਤੇ ਲੋਕ ਘੋਲ ਨੂੰ ਜਬਰ ਨਾਲ ਦਬਾਉਣਾ ਚਾਹੁੰਦੀ ਹੈ।।ਕਿਸਾਨੀ ਮੰਗਾਂ ਮਨਵਾਉਣ ਲਈ ਦਿੱਲੀ ਦੇ ਕਿਸਾਨੀ ਘੋਲ ਵਰਗਾ ਤਿੱਖਾ ਘੋਲ ਲੜਨਾ ਪਵੇਗਾ।।ਇਸਦੇ ਲਈ ਜਥੇਬੰਦੀ ਨੂੰ ਮਜ਼ਬੂਤ ਅਤੇ ਜੁਝਾਰੂ ਬਣਾਉਣਾ ਪਾਵੇਗਾ। ਇਸ ਮੌਕੇ ਇਫਟੂ ਦੇ ਸੂਬਾ ਪ੍ਰੈਸ ਸਕੱਤਰ ਜਸਬੀਰ ਦੀਪ, ਪੇਂਡੂ ਮਜਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਹਰੀ ਰਾਮ ਰਸੂਲਪੁਰੀ ਨੇ ਭਰਾਤਰੀ ਜਥੇਬੰਦੀਆਂ ਦੇ ਸੰਦੇਸ਼ ਦਿੱਤੇ।ਮੰਚ ਸੰਚਾਲਨਾ ਤਰਸੇਮ ਸਿੰਘ ਬੈਂਸ ਨੇ ਕੀਤੀ। ਇਸ ਮੌਕੇ 15 ਮੈਂਬਰੀ ਜਿਲ੍ਹਾ ਕਮੇਟੀ ਚੁਣੀ ਗਈ। ਇਸ ਕਮੇਟੀ ਨੇ ਸੁਰਿੰਦਰ ਸਿੰਘ ਬੈਂਸ ਨੂੰ ਜਿਲ੍ਹਾ ਪ੍ਰਧਾਨ, ਬਿੱਕਰ ਸਿੰਘ ਸ਼ੇਖੂਪੁਰ ਬਾਗ਼ ਨੂੰ ਜਿਲ੍ਹਾ ਮੀਤ ਪ੍ਰਧਾਨ, ਤਰਸੇਮ ਸਿੰਘ ਬੈਂਸ ਨੂੰ ਜਿਲ੍ਹਾ ਸਕੱਤਰ ਅਤੇ ਬਲਵੀਰ ਸਿੰਘ ਸਕੋਹ ਪੁਰ ਨੂੰ ਵਿੱਤ ਸਕੱਤਰ ਚੁਣਿਆ। ਅੰਤ ਵਿਚ ਭਾਰਤ ਅਮਰੀਕਾ ਵਪਾਰ ਸਮਝੌਤਾ ਰੱਦ ਕਰਨ, ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵਿੱਚ ਪੰਜਾਬ ਦੀ ਸਥਾਈ ਮੈਂਬਰੀ ਬਹਾਲ ਕਰਨ, ਯੂਏਪੀਏ, ਐਨਐਸਏ, ਏਸਮਾ ਆਦਿ ਕਾਲੇ ਕਾਨੂੰਨ ਰੱਦ ਕਰਨ, ਕਿਸਾਨਾਂ ਦੇ ਸਮੁੱਚੇ ਕਰਜ਼ੇ ਮੁਆਫ ਕਰਨ ਅਤੇ ਪੰਜਾਬ ਵਿਧਾਨ ਸਭਾ ਵਿਚ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵਿਚ ਪੰਜਾਬ ਦੀ ਸਥਾਈ ਮੈਂਬਰੀ ਲਈ ਮਤਾ ਪਾਸ ਕਰਨ ਦੇ ਮਤੇ ਇਜਲਾਸ ਵਿਚ ਪਾਸ ਕੀਤੇ।