ਖੁਰਾਣਾ ਪਰਿਵਾਰ ਨੇ ਛੋਲੇ-ਪੂੜੀਆਂ ਦਾ ਲੰਗਰ ਵਰਤਾਇਆ
ਖੁਰਾਨਾ ਪਰਿਵਾਰ ਨੇ ਛੋਲੇ-ਪੂੜੀਆਂ ਦਾ ਲੰਗਰ ਵਰਤਾਇਆ
Publish Date: Sun, 15 Feb 2026 06:03 PM (IST)
Updated Date: Mon, 16 Feb 2026 04:06 AM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਖੁਰਾਣਾ ਕਰਿਆਨਾ ਸਟੋਰ ਵੱਲੋਂ ਮਹਾਸ਼ਿਵਰਾਤਰੀ ਦੇ ਪਾਵਨ ਮੌਕੇ ਤੇ ਸੰਗਤਾਂ ਲਈ ਛੋਲੇ-ਪੂੜੀਆਂ ਦਾ ਅਤੁੱਟ ਲੰਗਰ ਲਗਾਇਆ। ਗੌਰਵ ਖੁਰਾਨਾ ਨੇ ਦੱਸਿਆ ਕਿ ਉਹ ਪਰਮਾਤਮਾ ਦੀ ਕਿਰਪਾ ਨਾਲ ਮਹਾਂ ਸ਼ਿਵਰਾਤਰੀ ਦੇ ਮੌਕੇ ਤੇ ਲੰਗਰ ਦੀ ਸੇਵਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਵੱਡੀ ਗਿਣਤੀ ਵਿਚ ਰਾਹਗੀਰਾਂ ਨੇ ਰੁਕ ਕੇ ਪ੍ਰਸ਼ਾਦ ਛਕਿਆ ਅਤੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਗੌਰਵ ਖੁਰਾਣਾ ਨੇ ਸਮੂਹ ਦੇਸ਼ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਇਸ ਪਾਵਨ ਤਿਉਹਾਰ ਦੀਆਂ ਲੱਖ-ਲੱਖ ਵਧਾਈਆਂ ਵੀ ਦਿੱਤੀਆਂ। ਪਤਵੰਤੇ ਸੱਜਣਾਂ ਦੀ ਹਾਜ਼ਰੀ ਲੰਗਰ ਦੀ ਸੇਵਾ ਦੌਰਾਨ ਪ੍ਰਬੰਧਕਾਂ ਦੇ ਨਾਲ-ਨਾਲ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ਅਤੇ ਸੇਵਾ ਵਿਚ ਆਪਣਾ ਯੋਗਦਾਨ ਪਾਇਆ। ਇਸ ਮੌਕੇ ਕ੍ਰਿਸ਼ਨ ਲਾਲ ਖੁਰਾਨਾ, ਕੁਲਵਿੰਦਰ ਮੰਡ, ਸਿਮਰ, ਰਾਕੇਸ਼, ਸਤਨਾਮ, ਸੌਰਵ ਅਤੇ ਹੋਰ ਕਈ ਪਤਵੰਤੇ ਸੱਜਣ ਹਾਜ਼ਰ ਸਨ।