ਮਹਿੰਗਾਈ ਦੀ ਮਾਰ ਪਈ ਫਿੱਕੀ, ਦੁਕਾਨਦਾਰਾਂ ਦੀ ਖ਼ੂਬ ਵਿਕੀ ਰੱਖੜੀ ਮਹਿੰਗਾਈ ਦੀ ਮਾਰ ਪਈ ਫਿੱਕੀ, ਦੁਕਾਨਦਾਰਾਂ ਦੀ ਖ਼ੂਬ ਵਿਕੀ ਰੱਖੜੀ
Publish Date: Thu, 27 Aug 2026 04:13 PM (IST)
Updated Date: Thu, 27 Aug 2026 04:16 PM (IST)
- ਮੋਹ ਦੀਆਂ ਤੰਦਾਂ ਨਾਲ ਸਜੇ ਬਾਜ਼ਾਰ, ਰੱਖੜੀਆਂ ਦੀ ਹਰ ਪਾਸੇ ਭਰਮਾਰ, ਬਾਜ਼ਾਰ ਰੌਣਕਾਂ ਨਾਲ ਗੁਲਜ਼ਾਰ ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : ਭੈਣ-ਭਰਾ ਦੇ ਆਪਸੀ ਪਿਆਰ ਦੀ ਮਿਠਾਸ ਸਾਹਮਣੇ ਅੱਜ ਬਾਜ਼ਾਰਾਂ ਵਿਚ ਲੱਗੀਆਂ ਰੌਣਕਾਂ ਸਾਹਮਣੇ ਅੱਤ ਦੀ ਮਹਿੰਗਾਈ ਦਾ ਕਥਨ ਫਿੱਕਾ ਪਿਆ ਲੱਗਿਆ। ਰੱਖੜੀ ਦਾ ਇਹ ਪਵਿੱਤਰ ਧਾਗਾ ਸੱਤ ਸਮੁੰਦਰੋਂ ਪਾਰ ਬੈਠੇ ਭੈਣਾਂ-ਭਰਾਵਾਂ ਨੂੰ ਆਪਸੀ ਪਿਆਰ ਨਾਲ ਜੋੜਦਾ ਨਜ਼ਰ ਆਇਆ। ਇਸ ਤਿਉਹਾਰ ਨੂੰ ਲੈ ਕੇ ਅੱਜ ਸਥਾਨਕ ਸ਼ਹਿਰ ਬਲਾਚੌਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਔਰਤਾਂ, ਬੱਚਿਆਂ ਦੀ ਕਾਫੀ ਚਹਿਲ-ਪਹਿਲ ਸੀ ਅਤੇ ਦੁਕਾਨਦਾਰ ਵੀ ਇਸ ਤਿਉਹਾਰ ਨੂੰ ਲੈ ਕੇ ਆਪਣੀ ਦੁਕਾਨ ਵਿਚ ਹੋ ਰਹੀ ਖਰੀਦੋ-ਫਰੋਕਤ ਨੂੰ ਵੇਖ ਖੁਸ਼ ਨਜ਼ਰ ਆ ਰਹੇ ਹਨ। ਵੰਨ-ਸੁਵੰਨੇ ਤਰੀਕੇ ਨਾਲ ਸਜੀਆਂ ਰੱਖੜੀ ਦੀਆਂ ਦੁਕਾਨਾਂ ਉੱਪਰ ਜਿੱਥੇ ਔਰਤਾਂ ਅਤੇ ਬੱਚੇ ਖੂਬ ਖਰੀਦੋ-ਫਰੋਕਤ ਕਰ ਰਹੇ ਸਨ, ਉੱਥੇ ਹੀ ਮਠਿਆਈ ਵਾਲੀਆਂ, ਸੁਨਿਆਰ ਦੀਆਂ, ਮਨਿਆਰੀ ਦੀਆਂ ਅਤੇ ਬਜਾਜੀ ਦੀਆਂ ਦੁਕਾਨਾਂ ਉੱਪਰ ਭੀੜਾਂ ਉਮੜੀਆਂ ਹੋਈਆਂ ਸਨ। ਔਰਤਾਂ ਜਿੱਥੇ ਸੁੰਦਰ ਰੱਖੜੀਆਂ ਖ਼ਰੀਦ ਰਹੀਆਂ ਹਨ, ਉੱਥੇ ਹੀ ਸੁਨਿਆਰਿਆਂ ਦੀਆਂ ਦੁਕਾਨਾ ਤੋਂ ਮਹਿੰਗੇ ਭਾਅ ਦੀਆਂ ਰੱਖੜੀਆਂ ਦੀ ਵਿਕਰੀ ਵੀ ਪੂਰੇ ਜ਼ੋਰਾ ਉੱਪਰ ਰਹੀ। ਜਿਸ ਨਾਲ ਸਥਾਨਕ ਸ਼ਹਿਰ ਦਾ ਭੱਦੀ ਰੋਡ, ਗਹੂੰਣ ਰੋਡ ਅਤੇ ਟਿੱਕਾ ਮਾਰਕੀਟ ਸਭ ਤੋਂ ਵੱਧ ਭੀੜ ਵਾਲੇ ਬਾਜ਼ਾਰਾਂ ਵਿਚ ਤਬਦੀਲ ਹੋ ਚੁੱਕੇ ਹਨ। ਕੁੱਝ ਔਰਤਾਂ ਨੇ ਦੱਸਿਆ ਕਿ ਦੁਕਾਨਦਾਰ ਰੱਖੜੀ ਆਪਣੀ ਮਨਮਰਜ਼ੀ ਦੇ ਭਾਅ ਲਗਾ ਵੇਚ ਰਹੇ ਹਨ ਅਤੇ ਲੋਕਾਂ ਦੀ ਖੂਬ ਲੁੱਟ-ਖਸੁੱਟ ਕਰ ਰਹੇ ਹਨ, ਉੱਥੇ ਹੀ ਸੁਨਿਆਰੇ ਵੀ ਵੱਖ-ਵੱਖ ਰੱਖੜੀਆਂ ਦੇ ਭਾਅ ਆਪਣੀ ਮਨਮਰਜ਼ੀ ਨਾਲ ਲਗਾ ਕੇ ਲੋਕਾਂ ਦੀਆਂ ਜੇਬਾਂ ਉੱਪਰ ਸਿੱਧੇ ਤੌਰ ਤੇ ਡਾਕਾ ਮਾਰ ਕੇ ਆਪਣੀਆ ਜੇਬਾ ਭਰਨ ਤੇ ਉਤਾਰੂ ਹੋਏ ਹਨ। ਉਨ੍ਹਾਂ ਆਖਿਆ ਕਿ 20 ਤੋਂ 30 ਰੁਪਏ ਦੀ ਰੱਖੜੀ ਬਜਾਜ ਵਿਚ 50 ਤੋਂ 100 ਰੁਪਏ ਵਿਚ ਅਤੇ ਇਸ ਤੋਂ ਉੱਪਰ ਦੇ ਭਾਅ ਦੀਆਂ ਰੱਖੜੀਆਂ ਵੀ ਮਹਿੰਗੀਆਂ ਵੇਚੀਆਂ ਜਾ ਰਹੀਆਂ ਹਨ। ਦੱਸਣਯੋਗ ਹੈ ਕਿ ਰੱਖੜੀ ਦਾ ਤਿਉਹਾਰ ਭੈਣ-ਭਰਾਵਾਂ ਦੇ ਆਪਸੀ ਪਿਆਰ ਅਤੇ ਸਤਿਕਾਰ ਦਾ ਤਿਉਹਾਰ ਹੈ। ਇਹ ਤਿਉਹਾਰ ਹਰ ਹਾਲਤ ਵਿਚ ਆਪਣੀ ਭੈਣ ਦੀ ਰੱਖਿਆ ਲਈ ਇੱਕ ਭਰਾ ਦੇ ਵਾਅਦੇ ਨੂੰ ਦਰਸਾਉਂਦਾ ਹੈ ਜਦੋਂਕਿ ਭੈਣ ਉਸ ਦੀ ਭਲਾਈ, ਖੁਸ਼ਹਾਲੀ ਅਤੇ ਸਫਲਤਾ ਲਈ ਪ੍ਰਾਰਥਨਾ ਕਰਦੀ ਹੈ। ਰਵਾਇਤੀ ਤੌਰ ਤੇ ਰਕਸ਼ਾ ਬੰਧਨ ਦੇ ਦਿਨ ਭੈਣ ਆਪਣੇ ਭਰਾਵਾਂ ਦੇ ਗੁੱਟ ਦੁਆਲੇ ਇੱਕ ਪਵਿੱਤਰ ਧਾਗਾ ਬੰਨਦੀਆਂ ਹਨ ਜਿਸ ਨੂੰ ਰੱਖੜੀ ਕਿਹਾ ਜਾਦਾ ਹੈ। ਰੱਖੜੀ ਦਾ ਪਵਿੱਤਰ ਤਿਉਹਾਰ ਸਾਲ ਸਾਵਣ ਮਹੀਨੇ ਦੀ ਪੂਰਨਿਮਾ ਤਿਥੀ ਨੂੰ ਮਨਾਇਆ ਜਾਂਦਾ ਹੈ। ਇਸ ਵਾਰ ਸਾਉਣ ਪੂਰਨਿਮਾ ਦੀ ਤਾਰੀਖ ਨੂੰ ਲੈ ਕੇ 27 ਅਤੇ 28 ਅਗਸਤ ਵਿਚਕਾਰ ਲੋਕਾਂ ਵਿਚ ਭੰਬਲਭੂਸੇ ਦੀ ਸਥਿਤੀ ਬਣੀ ਰਹੀ।