- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦਾ ਪੂਜਾ ਮਹਾਂ ਉਤਸਵ ਮਨਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ,• ਬੰਗਾ : ਗਿਆਨ ਵਿਗਿਆਨ ਅਤੇ ਬਿਸ਼ਪ ਕਲਾ ਦੇ ਜਨਮ ਦਾਤਾ ਜਗਤ ਗੁਰੂ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ 29 ਵਾਂ ਸਲਾਨਾ ਪੂਜਾ ਮਹਾਂ ਉਤਸਵ ਬੰਗਾ ਵਿਖ਼ੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਹਵਨ ਯੁੱਗ ਦਾ ਆਯੋਜਨ ਕੀਤਾ। ਮੰਤਰ ਉੱਚਾਰਨ ਉਪਰਾਤ ਸੰਗਤਾਂ ਨੇ ਹਵਨ ਯੁੱਗ ਵਿੱਚ ਆਹੂਤੀਆਂ ਪਾਈਆ, ਸਵੇਰੇ 9 ਵਜੇ ਤਿੰਨ ਦਿਨ ਤੋਂ ਰੱਖੇ ਗਏ ਸ੍ਰੀ ਵਿਸ਼ਵਕਰਮਾ ਮਹਾਂਪੁਰਾਣ ਦੇ ਪਾਠ ਦੇ ਭੋਗ ਪੰਡਿਤ ਮੋਹਿਤ ਸ਼ਰਮਾ ਸ਼ਾਸਤਰੀ ਵਲੋਂ ਪਾਏ ਗਏ। ਇਸ ਉਪਰੰਤ ਝੰਡੇ ਦੀ ਰਸਮ ਸੋਮ ਨਾਥ ਸਪੁੱਤਰ ਸਵ: ਲਸ਼ਮਣ ਦਾਸ ਵੱਲੋਂ ਨਿਭਾਈ ਗਈ। ਇਸ ਮੌਕੇ ਸੰਤ ਬਾਬਾ ਭਾਗ ਸਿੰਘ ਨਿਰਮਲ ਆਸ਼ਰਮ ਬੰਗਿਆ ਵਾਲੇ ਅਚਾਰਿਆ ਸ੍ਰੀ ਸ਼ੰਕਰਾ ਨੰਦ ਪਰਬਤ 13 ਵੇੇੰ ਗੱਦੀ ਨਸ਼ੀਨ ਪੱਦੀ ਮੱਟਵਾਲੀ ਨੇ ਸੰਗਤਾਂ ਨੂੰ ਪ੍ਰਵਚਨਾਂ ਨਾਲ ਨਿਹਾਲ ਕੀਤਾ। ਇਸ ਉਪਰਤ ਲੋਕ ਗਾਇਕ ਰੇਸ਼ਮ ਸਿੰਘ ਰੇਸ਼ਮ ਯੂਐਸਏ, ਗੋਲਡ ਮੈਡਲਿਸਟ ਗਾਇਕ ਭੈਣਾਂ ਕੌਰ ਸਿਸਟਰਜ਼ ਗਾਇਕਾ ਬੇਬੀ ਏ ਕੌਰ, ਜਿੰਮੀ ਯੁਵਰਾਜ ਵਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ। ਮੇਲੇ ਦੀ ਪ੍ਰਧਾਨਗੀ ਸੁਖਦੇਵ ਸਿੰਘ ਨੇ ਕੀਤੀ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਵੀਰ ਸਿੰਘ ਸੰਦਲ, ਲਹੌਰੀ ਰਾਮ, ਰਜੇਸ਼ ਕਲਸੀ, ਰਾਜ ਕੁਮਾਰ, ਸ਼ਾਮ ਲਾਲ ਆਰੀਆ, ਸੱਤ ਪਾਲ, ਪਰਮਜੀਤ ਸਿੰਘ, ਤਲਵਿਦਰ ਸਿੰਘ ਪਨੇਸਰ, ਬਲਵਿੰਦਰ ਸਿੰਘ ਭੰਮਰਾ, ਰਣਜੀਤ ਪਨੇਸਰ, ਰਾਮ ਭਰੋਸੇ, ਗਾਇਕ ਗੀਤਕਾਰ ਰਣਵੀਰ ਬੇਰਾਜ ਚੱਕ ਰਾਮੂੰ ਆਦਿ ਵੀ ਹਾਜ਼ਰ ਸਨ।