ਸ਼੍ਰੀ ਵਿਸ਼ਵਕਰਮਾ ਜੀ ਦਾ ਸਾਲਾਨਾ ਮਹਾਨ ਉਤਸਵ ਮਨਾਇਆ
ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦਾ ਸਲਾਨਾ ਮਹਾਨ ਉਤਸਵ ਸ਼ਰਧਾ ਪੂਰਵਕ ਮਨਾਇਆ
Publish Date: Mon, 09 Nov 2026 05:20 PM (IST)
Updated Date: Tue, 10 Nov 2026 04:03 AM (IST)
ਬਲਵਿੰਦਰ ਸਿੰਘ, ਪੰਜਾਬੀ ਜਾਗਰਣ, ਰਾਹੋਂ : ਸ਼ਿਲਪ ਕਲਾ ਵਿਗਿਆਨ ਦੇ ਜਨਮ ਦਾਤਾ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦਾ 49ਵਾਂ ਸਲਾਨਾ ਮਹਾਨ ਉਤਸਵ ਰਾਹੋਂ ਵਿਖੇ ਸ਼ਰਧਾ ਪੂਰਵਕ ਮਨਾਇਆ। ਇਸ ਮੌਕੇ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੌਬੀ ਕੰਗ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ ਕਮੇਟੀ ਦੀ ਪੂਰੀ ਟੀਮ ਦਾ ਸਨਮਾਨ ਕੀਤਾ। ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੌਬੀ ਕੰਗ ਵੱਲੋਂ ਸੰਗਤਾਂ ਨੂੰ ਸ਼ਿਲਪ ਕਲਾ ਦੇ ਜਨਮਦਾਤਾ ਬਾਬਾ ਵਿਸ਼ਵਕਰਮਾ ਜੀ ਦੇ ਦਰਸ਼ਾਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬਲਵਿੰਦਰ ਮੱਤੇਵਾੜੀਆ ਐਂਡ ਪਾਰਟੀ ਵੱਲੋਂ ਬਾਬਾ ਵਿਸ਼ਵਕਰਮਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਕਮਲਜੀਤ ਕੁਮਾਰ ਸਾਬਕਾ ਚੇਅਰਮੈਨ, ਵਿੱਕੀ ਗਿੱਲ, ਧਰਮਿੰਦਰ ਸ਼ੇਰਾ, ਜਗਦੀਸ਼ ਮਾਨ, ਵਿਧਾਇਕ ਨਛੱਤਰ ਪਾਲ, ਹੇਮੰਤ ਰਣਦੇਵ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਹੋਂ, ਬਲਾਕ ਪ੍ਰਧਾਨ ਰਜਿੰਦਰ ਕੁਮਾਰ ਟੋਨੀ, ਆਤਮਾ ਰਾਮ ਦੁਰਗਾਪੁਰ, ਬਿੱਲਾ ਦੁਰਗਾਪੁਰ ਬਲਾਕ ਪ੍ਰਧਾਨ, ਸ਼ੇਰ ਸਿੰਘ ਸ਼ੇਰਾ ਬਲਾਕ ਪ੍ਰਧਾਨ, ਨਰਿੰਦਰ ਕੁਮਾਰ ਬਲਾਕ ਪ੍ਰਧਾਨ, ਜੋਗੇਸ਼ ਕੁਮਾਰ ਜੋਗਾ ਬਲਾਕ ਪ੍ਰਧਾਨ, ਭਗਤ ਰਾਮ, ਸਤਪਾਲ ਭੋਗਲ, ਮਨਜੀਤ ਸਿੰਘ ਮੰਗੀ, ਲਾਡੀ ਜਾਂਗੜਾ, ਰਸਮੀ ਰਣਦੇਵ ਪ੍ਰਧਾਨ ਨਗਰ ਕੌਂਸਲ ਰਾਹੋਂ, ਮੋਹਣ ਲਾਲ ਜਾਂਗੜਾ, ਦਿਨੇਸ਼ ਚੋਪੜਾ ਸਾਬਕਾ ਪ੍ਰਧਾਨ, ਅਵਤਾਰ ਸਿੰਘ ਪਾਹਵਾ, ਸਰਬਜੀਤ ਸਿੰਘ ਪਾਹਵਾ, ਸੁਖਦੇਵ ਜਾਂਗੜਾ, ਕੌਂਸਲਰ ਦਵਿੰਦਰ ਜਾਂਗੜਾ ਆਦਿ ਹਾਜ਼ਰ ਸਨ।