- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੂੜੇ ਦਾ ਡੰਪ ਕਾਂਗਰਸੀ ਵਿਧਾਇਕਾਂ ਦੀ ਦੇਣ-ਚੇਤ ਰਾਮ ਰਤਨ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ
ਨਵਾਂਸ਼ਹਿਰ : ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ ਅਤੇ ਕਾਂਗਰਸੀ ਉਪ-ਪ੍ਰਧਾਨ ਨੂੰ ਅਹੁਦਾ ਸੰਭਾਲੇ ਲਗਭਗ ਦੋ ਮਹੀਨੇ ਤੋਂ ਵੱਧ ਸਮਾ ਹੋ ਗਿਆ, ਪਰ ਸ਼ਹਿਰ ਦੀਆਂ ਸਮੱਸਿਆਵਾਂ ਅਤੇ ਵਿਕਾਸ ਕਾਰਜਾਂ ਬਾਰੇ ਕੋਈ ਠੋਸ ਪਹਿਲਕਦਮੀ ਦਿਖਾਈ ਨਹੀਂ ਦੇ ਰਹੀ ਹੈ। ਇਹ ਪ੍ਰਗਟਾਵਾ ਕਰਦਿਆਂ ਨਗਰ ਕੌਂਸਲ ਦੇ ਸਾਬਕਾ ਕੌਂਸਲਰ ਅਤੇ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਚੇਤ ਰਾਮ ਰਤਨ ਨੇ ਕਿਹਾ ਕਿ ਨਵੀਂ ਆਬਾਦੀ ਦੇ ਕੂੜੇ ਦਾ ਡੰਪ ਕਾਂਗਰਸੀ ਵਿਧਾਇਕਾਂ ਦੀ ਦੇਣ ਹੈ। ਉਨ੍ਹਾਂ ਕਿਹਾ ਕਿ ਨਵਾਂਸ਼ਹਿਰ ਹਲਕੇ ਵਿਚ ਲੰਮਾ ਸਮਾਂ ਇੱਕੋ ਪਰਿਵਾਰ ਦੇ ਕਾਂਗਰਸੀ ਵਿਧਾਇਕਾਂ ਵੱਲੋਂ ਸਲਮ ਏਰੀਆ ਦੇ ਗ਼ਰੀਬਾਂ ਨੂੰ ਬਿਮਾਰੀਆਂ ਨਾਲ ਜੂਝਣ ਲਈ ਡੰਪ ਨੂੰ ਪੱਕਾ ਕਰਵਾਇਆ ਅਤੇ ਹੁਣ ਵੋਟਾਂ ਬਟੋਰਨ ਲਈ ਮਗਰਮੱਛ ਵਾਂਗ ਅਥਰੂ ਕੇਰ ਕੇ ਲੋਕਾਂ ਨਾਲ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ।
ਇਸ ਮੌਕੇ ਸਾਬਕਾ ਵਿਧਾਇਕ ਵੱਲੋਂ ਡੰਪ ਨੂੰ ਚੁਕਾਉਣ ਸਮੇਂ ਲੋਕਾਂ ਨਾਲ ਦੋਗਲੀ ਰਾਜਨੀਤੀ ਕਰਦਿਆਂ ਡੰਪ ਤਬਦੀਲ ਵਾਲੀ ਜਮੀਨ ਵਾਲੇ ਮਾਲਕਾਂ ਅਤੇ ਪਿੰਡ ਦੀ ਪੰਚਾਇਤ ਮੁਕਰਾਉਣ ਵਾਲਿਆਂ ਵੱਲੋਂ ਪ੍ਰਸਤਾਵ ਪੇਸ਼ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਚੁਣੇ ਹੋਏ ਨੁਮਾਇੰਦਿਆਂ ਦਾ ਕੰਮ ਜਨਤਕ ਸਮੱਸਿਆਵਾਂ ਨੂੰ ਹੱਲ ਕਰਨਾ ਹੈ। ਪ੍ਰਸ਼ਾਸਨ ਨਾਲ ਮੀਟਿੰਗਾਂ ਅਤੇ ਸ਼ਹਿਰ ਦੀ ਸਫ਼ਾਈ, ਲੈਂਡਫਿਲ, ਸੀਵਰੇਜ, ਸੜਕਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਬਾਰੇ ਠੋਸ ਯਤਨ ਕੀਤੇ ਜਾਣੇ ਚਾਹੀਦੇ ਸਨ, ਪਰ ਅਜਿਹਾ ਕੁਝ ਦਿਖਾਈ ਨਹੀਂ ਦੇ ਰਿਹਾ। ਅੱਜ ਲੋਕ ਆਖਦੇ ਹਨ ਕਿ ਨਵਾਂਸ਼ਹਿਰ ’ਚ ਆਪ ਵੱਡੀ ਭੈਣ ਅਤੇ ਕਾਂਗਰਸ ਛੋਟੀ ਭੈਣ ਵੱਜੋਂ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਜ ਦੌਰਾਨ ਵੀ ਇਸਦਾ ਸਥਾਈ ਹੱਲ ਨਹੀਂ ਲੱਭਿਆ ਗਿਆ ਅਤੇ ਆਪ ਸਰਕਾਰ ਵੀ ਇੱਕ ਪ੍ਰਭਾਵਸ਼ਾਲੀ ਹੱਲ ਪ੍ਰਦਾਨ ਕਰਨ ਵਿਚ ਅਸਫਲ ਸਾਬਤ ਹੋ ਰਹੀ ਹੈ। ਉਨ੍ਹਾਂ ਕਾਂਗਰਸ ਤੇ ਦੋਸ਼ ਲਗਾਇਆ ਕਿ ਉਹ ਅਦਾਲਤ ਤੋਂ ਸਟੇਅ ਪ੍ਰਾਪਤ ਕਰ ਕੇ ਲੰਬੇ ਸਮੇਂ ਤੋਂ ਸ਼ਹਿਰ ਦੇ ਵਿਕਾਸ ਕਾਰਜਾਂ ਵਿਚ ਰੁਕਾਵਟ ਪਾ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਨਗਰ ਕੌਂਸਲ ਪ੍ਰਧਾਨ ਮੀਟਿੰਗ ਨਹੀਂ ਬੁਲਾਉਂਦੇ ਤਾਂ ਸ਼ਹਿਰ ਦੇ ਵਿਕਾਸ ਨੂੰ ਵੀ ਰੋਕ ਦਿੱਤਾ ਜਾਣਾ ਚਾਹੀਦਾ ਹੈ। ਸਾਬਕਾ ਵਿਧਾਇਕ ਵੱਲੋਂ ਕਾਂਗਰਸ ਅਤੇ ਆਪ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਨਗਰ ਕੌਂਸਲ ਵਿਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਹਨ। ਇਸ ਮੌਕੇ ਰਾਮਜੀ ਲਾਲ, ਸੋਮ ਲਾਲ, ਡਾ. ਅਵਤਾਰ, ਪਵਨ ਰੱਤੂ, ਰਾਮ ਲੁਭਾਇਆ, ਗੁਰਦੇਵ ਰਾਮ, ਸੁਰੇਸ਼ ਧੀਰ ਆਦਿ ਹਾਜ਼ਰ ਸਨ।