- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਰਕਾਰ ਵੱਲੋਂ ਔਰਤਾਂ ਲਈ ਸ਼ੁਰੂ ਕੀਤੀ ਫਰੀ ਬੱਸ ਸੇਵਾ ਦਾ ਬੁਰਾ ਹਾਲ ਚਰਨਜੀਤ ਸਿੰਘ ਦੌਲਤਪੁਰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸੀਪੀਆਈ (ਐੱਮ) ਦੇ ਜ਼ਿਲ੍ਹਾ ਦਫ਼ਤਰ ਵਿਖੇ ਕਾਮਰੇਡ ਚਰਨਜੀਤ ਸਿੰਘ ਦੌਲਤਪੁਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਚ ਦੇ ਚੱਲ ਰਹੀ ਬੀਬੀਆਂ ਵਾਸਤੇ ਮੁਫ਼ਤ ਬੱਸ ਸੇਵਾ ਦੀ ਸਹੂਲਤ ਨੇ ਪੰਜਾਬ ਲੋਕਾਂ ਨੂੰ ਮੁਸ਼ਕਿਲਾਂ ਨਾਲ ਜੂਝਣ ਲਈ ਮਜਬੂਰ ਕਰ ਦਿੱਤਾ ਹੈ। ਕਿਉਂਕਿ ਬਸਾਂ ਦੇ ਡਰਾਈਵਰ ਆਪਣੀ ਮਨਮਰਜ਼ੀ ਨਾਲ ਬੱਸਾਂ ਨੂੰ ਬੱਸ ਅੱਡਿਆਂ ਤੋਂ ਅੱਗੇ-ਪਿੱਛੇ ਰੋਕਦੇ ਹਨ। ਜਿਸ ਕਾਰਨ ਸਵਾਰੀਆਂ ਨੂੰ ਬੱਸਾਂ ਵਿਚ ਸਫ਼ਰ ਕਰਨ ਲਈ ਨੱਠ-ਨੱਠ ਕੇ ਬੱਸਾਂ ਵਿੱਚ ਚੜ੍ਹਨਾ ਪੈਂਦਾ ਹੈ। ਜਿਸ ਕਾਰਨ ਕਈ ਸਵਾਰੀਆਂ ਨੂੰ ਡਿੱਗਣ ਕਰ ਕੇ ਸੱਟ-ਚੋਟ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ। ਕਈ ਬੱਸ ਡਰਾਈਵਰ ਆਪਣੀ ਮਨਮਰਜ਼ੀ ਕਰਦੇ ਹੋਏ ਮਨਜ਼ੂਰਸ਼ੁਦਾ ਬੱਸ ਅੱਡਿਆਂ ਤੇ ਬੱਸਾਂ ਨੂੰ ਨਾ ਰੋਕ ਕੇ ਅੱਗੇ ਭਜਾ ਕੇ ਲੈ ਜਾਂਦੇ ਹਨ। ਜਿਸ ਕਰ ਕੇ ਆਪਣੀ ਡਿਊਟੀ ’ਤੇ ਜਾਣ ਵਾਲੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਜਾਂਦੀ ਹੈ ਕਿ ਸਾਰੇ ਬੱਸ ਡਿਪੂਆਂ ਦੇ ਜੀਐੱਮਾਂ ਨੂੰ ਹਦਾਇਤ ਕੀਤੀ ਜਾਵੇ ਕਿ ਬੱਸਾਂ ਨੂੰ ਨਿਰਧਾਰਿਤ ਬੱਸ ਅੱਡਿਆਂ ਤੇ ਰੋਕਣ ਵਾਸਤੇ ਤੁਰੰਤ ਫਰਮਾਨ ਜਾਰੀ ਕੀਤੇ ਜਾਣ ਅਤੇ ਸਹੀ ਕੰਮ ਨਾ ਕਰਨ ਵਾਲੇ ਬੱਸ ਚਾਲਕਾਂ ਅਤੇ ਪਰਿਚਾਲਕਾਂ ਖਿਲਾਫ਼ ਕਾਰਵਾਈ ਕੀਤੀ ਜਾਵੇ। ਪ੍ਰਾਈਵੇਟ ਬੱਸ ਮਾਲਕਾਂ ਨੂੰ ਫਾਇਦਾ ਪਹੁੰਚਾਉਣ ਵਾਲੇ ਡਰਾਈਵਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਕਿਓਂਕਿ ਜਦੋਂ ਸਰਕਾਰੀ ਬੱਸ ਨਹੀਂ ਰੁਕਦੀ ਤਾਂ ਮਜਬੂਰੀ-ਬੱਸ ਸਵਾਰੀਆਂ ਨੂੰ ਪ੍ਰਾਈਵੇਟ ਬੱਸਾਂ ਰਾਹੀਂ ਸਫ਼ਰ ਕਰਨਾ ਪੈਂਦਾ ਹੈ।