ਭੂੰਬਲਾ ਗੋਤਰ ਸਤੀ ਮਾਤਾ ਦਾ ਮੇਲਾ ਸ਼ਰਧਾ ਨਾਲ ਮਨਾਇਆ ਭੂੰਬਲਾ ਗੋਤਰ ਸਤੀ ਮਾਤਾ ਦਾ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
Publish Date: Mon, 09 Nov 2026 04:30 PM (IST)
Updated Date: Tue, 10 Nov 2026 04:03 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਨੀਲੇਵਾੜਾ (ਰੱਤੇਵਾਲ) ਵਿਖੇ ਭੂੰਬਲਾ ਗੋਤਰ ਸਤੀ ਮਾਤਾ ਦਾ ਸਾਲਾਨਾ ਮੇਲਾ ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ। ਸਵੇਰ ਤੋਂ ਹੀ ਦੂਰ-ਦੁਰਾਡੇ ਇਲਾਕਿਆਂ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਮਾਤਾ ਦੇ ਦਰਬਾਰ ਵਿਚ ਨਤਮਸਤਕ ਹੋਣ ਲਈ ਪਹੁੰਚਣੇ ਸ਼ੁਰੂ ਹੋ ਗਏ। ਭੂੰਬਲਾ ਗੋਤਰ ਕਮੇਟੀ ਵੱਲੋਂ ਸੰਗਤਾਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਹਨ। ਮੇਲੇ ਦੌਰਾਨ ਸਵੇਰ ਤੋਂ ਹੀ ਸੰਗਤਾਂ ਲਈ ਲੰਗਰ ਦਾ ਉਚਿਤ ਪ੍ਰਬੰਧ ਕੀਤਾ। ਜ਼ਿਕਰਯੋਗ ਹੈ ਕਿ ਪਹਿਲਾਂ ਸਤੀ ਮਾਤਾ ਦਾ ਇਹ ਇਤਿਹਾਸਕ ਮੰਦਰ ਉੱਚੀ ਟਿੱਬੀ ਉੱਤੇ ਸਥਿਤ ਸੀ ਅਤੇ ਇੱਥੇ ਪਹੁੰਚਣ ਲਈ ਰਸਤਾ ਵੀ ਪੂਰੀ ਤਰ੍ਹਾਂ ਵਿਕਸਤ ਨਹੀਂ ਸੀ ਪਰ ਪਿਛਲੇ ਕੁਝ ਸਾਲਾਂ ਤੋਂ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਸ ਸਦਕਾ ਹੁਣ ਮੰਦਰ ਦਾ ਨਵੀਨੀਕਰਨ ਕਰਕੇ ਇਸ ਨੂੰ ਬਹੁਤ ਹੀ ਰਮਣੀਕ ਰੂਪ ਦਿੱਤਾ ਹੈ। ਮੰਦਰ ਦੇ ਵਿਕਾਸ ਕਾਰਜ ਅਜੇ ਵੀ ਜਾਰੀ ਹਨ। ਕਮੇਟੀ ਮੈਂਬਰਾਂ ਨੇ ਦੱਸਿਆ ਕਿ ਮੰਦਰ ਵਿਚ ਸ਼ਰਧਾਲੂਆਂ ਵੱਲੋਂ ਚੜ੍ਹਾਈ ਜਾਂਦੀ ਭੇਟਾਂ ਨੂੰ ਸੰਗਤਾਂ ਦੀਆਂ ਸਹੂਲਤਾਂ ਅਤੇ ਮੰਦਰ ਦੇ ਵਿਕਾਸ ਕਾਰਜਾਂ ਉੱਤੇ ਖਰਚ ਕੀਤਾ ਜਾਂਦਾ ਹੈ। ਇਸ ਮੌਕੇ ਭੂੰਬਲਾ ਗੋਤਰ ਸਤੀ ਕਮੇਟੀ ਦੇ ਮੈਂਬਰ ਰਾਮ ਲਾਲ ਭੂੰਬਲਾ ਜੰਡੀ, ਅਸ਼ੋਕ ਕੁਮਾਰ ਲੰਬੜਦਾਰ ਰੱਤੇਵਾਲ, ਸਤਿੰਦਰ ਭੂੰਬਲਾ ਰੱਤੇਵਾਲ, ਮਾ. ਜਸਵੰਤ ਰਾਏ ਭਰਥਲਾ, ਲੱਡੂ ਸਰਪੰਚ ਜੱਟ ਮਾਜਰੀ, ਕਸ਼ਮੀਰੀ ਲਾਲ ਸਰਪੰਚ ਸੂਰਾਪੁਰ ਆਦਿ ਹਾਜ਼ਰ ਸਨ।