ਨਾਨਕ ਸਿੰਘ ਬਾਠ ਜੰਡੀ ਦੇ ਸਿਰ ਸਜਿਆ ਬਲਾਕ ਸੰਮਤੀ ਚੇਅਰਮੈਨ ਦਾ ਤਾਜ
ਨਾਨਕ ਸਿੰਘ ਬਾਠ ਜੰਡੀ ਦੇ ਸਿਰ ਸਜਿਆ ਬਲਾਕ ਸੰਮਤੀ ਚੇਅਰਮੈਨ ਦਾ ਤਾਜ
Publish Date: Thu, 26 Mar 2026 04:10 PM (IST)
Updated Date: Fri, 27 Mar 2026 04:00 AM (IST)

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਬਲਾਕ ਸੰਮਤੀ ਚੇਅਰਮੈਨ ਲਈ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਜਾਰੀ ਖਿੱਚੋਤਾਨ ਉਸ ਸਮੇਂ ਖਤਮ ਹੋ ਗਈ ਜਦੋਂ ਬਲਾਕ ਸੰਮਤੀ ਚੇਅਰਮੈਨ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਨਾਨਕ ਸਿੰਘ ਜੰਡੀ ਨੇ ਆਪਣੀ ਪ੍ਰਭਾਵਸ਼ਾਲੀ ਸ਼ਖਸ਼ੀਅਤ ਅਤੇ ਕਾਂਗਰਸ ਹਾਈ ਕਮਾਨ ਦੇ ਸਹਿਯੋਗ ਨਾਲ ਚੇਅਰਮੈਨ ਦੀ ਕੁਰਸੀ ਤੇ ਕਬਜ਼ਾ ਜਮਾ ਲਿਆ। ਉਹ ਸੁਧਾਮਾਜਰਾ ਬਲਾਕ ਸੰਮਤੀ ਜੋਨ ਤੋਂ ਭਾਰੀ ਬਹੁਮਤ ਵੋਟਾਂ ਲੈ ਕੇ ਜਿੱਤੇ ਸਨ। ਉਹ ਯੁਵਾ ਨੇਤਾ ਹੋਣ ਦੇ ਨਾਲ ਇਮਾਨਦਾਰ ਤੇ ਸਮਾਜ-ਸੇਵਕ ਹਨ। ਉਨ੍ਹਾਂ ਦੇ ਦਾਦਾ ਸਵ. ਚੌਧਰੀ ਕਿਸ਼ਨ ਚੰਦ ਨੇ ਲੰਮਾ ਸਮਾਂ ਸਰਪੰਚ ਕੀਤੀ। ਉਨ੍ਹਾਂ ਦੇ ਤਾਇਆ ਸਵ.ਚੌਧਰੀ ਓਮ ਪ੍ਰਕਾਸ਼ ਬਾਠ ਨੇ ਪਿੰਡ ਦੀ ਸਰਪੰਚੀ ਅਤੇ ਪਿੰਡ ਨੱਥਾ ਨੰਗਲ ਦੀ ਨੰਬਰਦਾਰੀ ਕੀਤੀ।ਹੈ। ਇਸ ਦੀ ਬਦੌਲਤ ਉਹ ਅੱਜ ਬਲਾਕ ਸੰਮਤੀ ਬਲਾਚੌਰ ਦੇ ਚੇਅਰਮੈਨ ਚੁਣੇ ਗਏ। ਉਨ੍ਹਾਂ ਦੇ ਚੇਅਰਮੈਨ ਬਣਨ ਨਾਲ ਬਲਾਚੌਰ ਦੀ ਸਿਆਸਤ ’ਚ ਖਲਬਲੀ ਮਚ ਗਈ ਹੈ।ਅਤੇ ਆਉਣ ਵਾਲੇ ਸਮੇਂ ਵਿਚ ਰਾਜਨੀਤਕ ਫੇਰ ਬਦਲ ਦੇ ਕਿਆਸ ਵੀ ਲੱਗਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਦੇ ਘਰ ਸਵੇਰ ਤੋਂ ਹੀ ਰਾਜਨੀਤਿਕ ਤੇ ਨਗਰ ਨਿਵਾਸੀਆਂ ਦਾ ਤਾਂਤਾ ਲੱਗਾ ਹੋਇਆ ਸੀ। ਉਨ੍ਹਾਂ ਕਿਹਾ ਕਿ ਹਾਈ ਕਮਾਂਡ ਅਤੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਜੋ ਮਾਣ ਉਨ੍ਹਾਂ ਨੂੰ ਬਖਸ਼ਿਆ ਗਿਆ ਹੈ, ਉਸ ਦੇ ਉਹ ਹਮੇਸ਼ਾ ਰਿਣੀ ਰਹਿਣਗੇ। ਪਾਰਟੀ ਵੱਲੋਂ ਮਿਲੀ ਜ਼ਿੰਮੇਵਾਰੀ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਸਮੂਹ ਪਾਰਟੀ ਵਰਕਰਾਂ ਅਤੇ ਸਮੂਹ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ।