ਤਾਲਮੇਲ ਕਮੇਟੀ ਨੇ ਮੁੱਖ ਮੰਤਰੀ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ ਤਾਲਮੇਲ ਕਮੇਟੀ ਨੇ ਮੁੱਖ ਮੰਤਰੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ
Publish Date: Sat, 29 Aug 2026 05:54 PM (IST)
Updated Date: Sat, 29 Aug 2026 05:55 PM (IST)
- ਮੀਟਿੰਗ ਤੋਂ ਮੁਕਰਨ ਤੇ ਧਮਕੀ ਭਰੇ ਪੱਤਰ ਜਾਰੀ ਕਰਨ ਕਾਰਨ ਮੁਲਾਜ਼ਮਾਂ ਤੇ ਪੈਨਸ਼ਨਰਾਂ ’ਚ ਰੋਸ ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਮੀਟਿੰਗ ਬੁਲਾ ਕੇ ਖੜ੍ਹੇ ਪੈਰ ਮੁਕਰਨ ਖ਼ਿਲਾਫ਼ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਮੋਰਚਾ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੀ ਤਾਲਮੇਲ ਕਮੇਟੀ ਵੱਲੋਂ 28 ਅਤੇ 29 ਅਗਸਤ ਨੂੰ ਮੁੱਖ ਮੰਤਰੀ ਦੇ ਪੁਤਲੇ ਫੂਕਣ ਦੇ ਸੱਦੇ ਤਹਿਤ ਸਾਂਝੀ ਤਾਲਮੇਲ ਕਮੇਟੀ ਬੰਗਾ ਵੱਲੋਂ ਪੁਲਿਸ ਥਾਣਾ ਸਿਟੀ ਬੰਗਾ ਵਿਖੇ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੂਕਿਆ। ਤਾਲਮੇਲ ਕਮੇਟੀ ਦੇ ਆਗੂਆਂ ਜਸਵਿੰਦਰ ਔਜਲਾ, ਰਾਮ ਕਿਸ਼ਨ ਪੱਲੀ ਝਿੱਕੀ, ਹਰਮਿੰਦਰ ਸਿੰਘ ਉਪਲ, ਬੂਟਾ ਰਾਮ ਪ੍ਰਧਾਨ ਐੱਮਸੀ ਬੰਗਾ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਟਕਰਾਅ ਦਾ ਰਸਤਾ ਅਪਣਾ ਰਹੀ ਹੈ। ਜਿਸ ਨੂੰ ਪੰਜਾਬ ਦੇ ਮੁਲਾਜ਼ਮ ਕਿਸੇ ਹਾਲਤ ਵਿਚ ਵੀ ਬਰਦਾਸ਼ਤ ਨਹੀਂ ਕਰਨਗੇ। ਮੋਰਚੇ ਦੇ ਆਗੂਆਂ ਸੁਰਿੰਦਰ ਸਿੰਘ ਖ਼ਾਲਸਾ, ਸ਼ੰਕਰ ਦਾਸ ਬੰਗਾ, ਸੁਰਜੀਤ ਸੈਂਪਲੇ, ਲਾਲ ਚੰਦ, ਕਿਸ਼ਨ ਚੰਦ ਖਟਕੜ, ਜਗਦੀਪ ਸੈਂਪਲੇ, ਸੁਭਾਸ਼ ਸੱਲਵੀ, ਭਗਵਾਨ ਦਾਸ ਨੇ ਕਿਹਾ ਕਿ ਮੁਲਾਜ਼ਮਾਂ ਨੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਦਿਆਂ 27 ਅਗਸਤ ਨੂੰ ਪੂਰੇ ਪੰਜਾਬ ਵਿਚ ਸਮੂਹਿਕ ਛੁੱਟੀਆਂ ਲੈ ਕੇ ਰੋਸ ਦਾ ਪ੍ਰਗਟਾਵਾ ਕੀਤਾ। ਜਿਸ ਦੇ ਬੁਖਲਾਹਟ ਵਿਚ ਆ ਕੇ ਮੁੱਖ ਮੰਤਰੀ ਨੇ ਕਿਹਾ ਕਿ ਸੰਘਰਸ਼ ਅਤੇ ਗੱਲਬਾਤ ਨਾਲੋਂ-ਨਾਲ ਇੱਕੋ ਸਮੇਂ ਨਹੀਂ ਚੱਲ ਸਕਦੇ ਅਤੇ ਮੁਲਾਜ਼ਮਾਂ ਨੂੰ ਧਮਕਾਉਣ ਲਈ ਵੱਖਰੇ-ਵੱਖਰੇ ਵਿਭਾਗਾਂ ਤੋਂ ਪੱਤਰ ਜਾਰੀ ਕਰਵਾ ਕੇ ਮੁਲਾਜ਼ਮਾਂ ਨੂੰ ਡਰਾਉਣ ਦਾ ਭਰਮ ਪਾਲ ਰਹੇ ਹਨ। ਆਗੂਆਂ ਨੇ ਕਿਹਾ ਕਿ ਪੂਰੇ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰ ਇਨ੍ਹਾਂ ਦੀਆਂ ਧਮਕੀਆਂ ਦੀ ਪ੍ਰਵਾਹ ਕੀਤੇ ਵਗੈਰ, ਮੰਗਾਂ ਮੰਨਣ ਤੱਕ ਸੰਘਰਸ਼ ਨੂੰ ਜਾਰੀ ਰੱਖਣਗੇ। ਇਸ ਮੌਕੇ ਕੁਲਵਿੰਦਰ ਖਟਕੜ, ਮਨਜੀਤ ਰਾਮ, ਸੁਰਜੀਤ ਸਿੰਘ, ਦਵਿੰਦਰ ਸੱਲਣ, ਅਮਨਦੀਪ ਕੌਰ ਜੌਹਰ, ਰਵੀ ਬਸਰਾ, ਜਸਵੀਰ ਮੋਰੋਂ, ਅਸ਼ਵਨੀ ਕੁਮਾਰ, ਰਾਮ ਲਾਲ ਮਜਾਰੀ, ਦੇਸ ਰਾਜ ਬੰਗਾ, ਹਰਪ੍ਰੀਤ ਲਹਿਰੀ, ਸਤਵੀਰ ਸਿੰਘ, ਸੁਨੀਤਾ ਰਾਣੀ, ਮੋਨਿਕਾ ਗੁਪਤਾ, ਰੀਨਾ ਸੂਦ, ਪਰਮਜੀਤ ਪੱਲੀ ਝਿੱਕੀ, ਨਛੱਤਰ ਕੌਰ, ਮਦਨ ਲਾਲ ਆਦਿ ਅਧਿਆਪਕ ਅਤੇ ਮੁਲਾਜ਼ਮ ਹਾਜਰ ਸਨ।