ਕਾਂਗਰਸ ਨੇ ਹਮੇਸ਼ਾ ਲੋਕਾਂ ਦੇ ਭਲੇ ਦੀ ਗੱਲ ਕੀਤੀ : ਡਾ. ਬਖਸ਼ੀਸ਼ ਸਿੰਘ ਕਾਂਗਰਸ ਨੇ ਹਮੇਸ਼ਾ ਲੋਕਾਂ ਦੇ ਭਲੇ ਦੀ ਗੱਲ ਕੀਤੀ-ਡਾ. ਬਖਸ਼ੀਸ਼ ਸਿੰਘ
Publish Date: Fri, 20 Nov 2026 04:46 PM (IST)
Updated Date: Fri, 20 Nov 2026 04:49 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਲੋਕਾਂ ਦੇ ਭਲੇ ਦੀ ਗੱਲ ਕੀਤੀ ਹੈ, ਜਦਕਿ ਦੂਜੀਆਂ ਸਿਆਸੀ ਧਿਰਾਂ ਸਿਰਫ਼ ਨਿੱਜਵਾਦ ਅਤੇ ਸ਼ੌਹਰਤਾਂ-ਦੌਲਤਾਂ ਦੇ ਮੋਹ ਚ ਭਿੱਜੀਆਂ ਫਿਰਦੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸ ਆਗੂ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਐੱਸਸੀ ਵਿਭਾਗ ਦੇ ਸੂਬਾਈ ਨੁਮਾਇੰਦੇ ਡਾ. ਬਖਸ਼ੀਸ਼ ਸਿੰਘ ਨੇ ਕਿਹਾ ਕਿ ਦੇਸ਼ ਦੀ ਭਲਾਈ ਲਈ ਰਾਜ ਸੱਤਾ ਦੀ ਕਮਾਂਡ ਕਾਂਗਰਸ ਦੇ ਹੱਥ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਜਿਸ ਤਰ੍ਹਾਂ ਦੀ ਉਸਾਰੂ ਅਗਵਾਈ ਵਾਲੀ ਲੀਡਰਸ਼ਿਪ ਮਿਲੀ ਹੈ ਅਤੇ ਜਿਸ ਤਰ੍ਹਾਂ ਦਾ ਪੰਜਾਬ ਅੰਦਰ ਕਾਂਗਰਸ ਦੇ ਹੱਕ ਵਿਚ ਮਾਹੌਲ ਬਣ ਚੁੱਕਾ ਹੈ। ਉਸ ਤੋਂ ਇਸ ਵਾਰ ਕਾਂਗਰਸ ਦੀ ਸਰਕਾਰ ਬਣਨ ਦਾ ਮਾਹੌਲ ਸਿਰਜ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਪ੍ਰਗਟ ਸਿੰਘ ਦਾ ਮੈਰਿਟ ਦੇ ਆਧਾਰ ਤੇ ਉਮੀਦਵਾਰ ਉਤਾਰਨ ਦਾ ਬਿਆਨ ਪਾਰਟੀ ਦੇ ਟਕਸਾਲੀ ਵਰਕਰਾਂ ਅੰਦਰ ਖ਼ੁਸ਼ੀ ਲੈ ਕੇ ਆਇਆ ਹੈ। ਕਾਂਗਰਸ ਆਗੂ ਡਾ. ਬਖਸ਼ੀਸ਼ ਸਿੰਘ ਨੇ ਬੰਗਾ ਅੰਦਰ ਕਾਂਗਰਸ ਉਮੀਦਵਾਰਾਂ ਦੀ ਭਰਮਾਰ ਸੰਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਪਹਿਲੀ ਗੱਲ ਤਾਂ ਜਿਨ੍ਹਾਂ ਦਾ ਹਲਕੇ ਨਾਲ ਕੋਈ ਵਾਸਤਾ ਨਹੀਂ। ਉਨ੍ਹਾਂ ਨੂੰ ਉਂਝ ਹੀ ਦੂਜੇ ਹਲਕੇ ਵਿਚ ਜਾ ਕੇ ਦਖਲ ਨਹੀਂ ਦੇਣਾ ਚਾਹੀਦਾ। ਦੂਜਾ ਜਦੋਂ ਪਾਰਟੀ ਹਾਈ ਕਮਾਂਡ ਮੈਰਿਟ ਦੇ ਆਧਾਰ ਤੇ ਟਿਕਟ ਦਾ ਫ਼ੈਸਲਾ ਲਵੇਗੀ। ਤਾਂ ਇਹ ਭਰਮਾਰ ਆਪ ਹੀ ਹਾਸ਼ੀਏ ਤੇ ਚਲੇ ਜਾਵੇਗੀ।