ਕਾਂਗਰਸ ਨੇ ਸੁਤੰਤਰਤਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਕਾਂਗਰਸ ਨੇ ਸੁਤੰਤਰਤਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ
Publish Date: Sun, 16 Aug 2026 04:22 PM (IST)
Updated Date: Sun, 16 Aug 2026 04:24 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : ਭਾਰਤ ਦੇਸ਼ ਦੇ 80ਵੇਂ ਸੁਤੰਤਰਤਾ ਦਿਵਸ ਮੌਕੇ ਹਲਕਾ ਬਲਾਚੌਰ ਵਿਖੇ ਆਜ਼ਾਦੀ ਦਿਵਸ ਕਾਂਗਰਸੀ ਆਗੂਆਂ ਵੱਲੋਂ ਬੜੀ ਧੂਮਧਾਮ ਨਾਲ ਮਨਾਇਆ। ਇਸ ਮੌਕੇ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵੱਲੋਂ ਝੰਡਾ ਲਹਿਰਾਇਆ ਅਤੇ ਉਸ ਤੋਂ ਬਾਅਦ ਸਮੂਹ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਰਾਸ਼ਟਰ ਗਾਨ ਗਾ ਕੇ ਰਸਮ ਨੂੰ ਪੂਰਾ ਕੀਤਾ। ਜ਼ਿਲ੍ਹਾ ਪ੍ਰਧਾਨ ਅਜੇ ਸੰਗੂਪੁਰ ਨੇ ਆਪਣੇ ਸਾਥੀਆਂ ਦਾ ਲੱਡੂਆਂ ਨਾਲ ਮੂੰਹ ਮਿਠਾ ਕਰਵਾਇਆ। ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਕਿਹਾ ਕਿ ਭਾਰਤ ਦੇਸ਼ ਦੀ ਆਜ਼ਾਦੀ ਲਈ ਕਾਂਗਰਸ ਪਾਰਟੀ ਦੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਅਜੇ ਮੰਗੂਪੁਰ ਨੇ ਕਿਹਾ ਕਿ ਅੰਗਰੇਜ਼ਾਂ ਨੇ ਸਾਡੇ ਦੇਸ਼ ਭਾਰਤ ਨੂੰ ਲੁੱਟਣ ਅਤੇ ਤੋੜਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਸੀ, ਸਾਡਾ ਦੇਸ਼ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜਿਆ ਹੋਇਆ ਸੀ। ਸ਼ਹੀਦਾਂ ਦੀਆਂ ਕੁਰਬਾਨੀਆਂ ਅਤੇ ਲੇਕਾਂ ਵੱਲੋਂ ਕੀਤੇ ਸੰਘਰਸ਼ ਸਦਕਾ ਅੱਜ ਸਮੂਹ ਦੇਸ਼ ਵਾਸੀ ਆਜ਼ਾਦੀ ਦੀ ਹਵਾ ਵਿਚ ਸਾਹ ਲੈ ਰਹੇ ਹਨ। ਇਸ ਮੌਕੇ ਕਾਂਗਰਸੀ ਸੀਨੀਅਰ ਆਗੂ ਹਰਜੀਤ ਜਾਡਲੀ, ਕਮਲਜੀਤ ਸਿੰਘ, ਰਾਜਿੰਦਰ ਸਿੰਘ ਸ਼ਿੰਦੀ, ਮੋਹਨ ਲਾਲ ਸੰਧੂ, ਤਿਲਕ ਰਾਜ ਸੂਦ, ਕੁਲਵਰਨ ਸਿੰਘ, ਨਾਨਕ ਸਿੰਘ ਬਾਂਠ ਚੇਅਰਮੈਨ ਬਲਾਕ ਸੰਮਤੀ, ਜਿੰਦਰ ਕੁਮਾਰ ਪ੍ਰਧਾਨ ਐੱਸਸੀ ਸੈੱਲ, ਰਿੱਕੀ ਬਜਾਜ ਖਜਾਨਚੀ, ਗੁਰਿੰਦਰ ਗਿੰਦੀ ਕੋਆਰਡੀਨੇਟਰ, ਸੋਮਨਾਥ ਤੱਕਲਾ, ਕੁਲਵਿੰਦਰ ਮੰਡ ਸੋਸ਼ਲ ਮੀਡੀਆ, ਬਲਵੀਰ, ਸੁੱਖਾ ਝੰਡਪੁਰ, ਤਰਲੋਚਨ ਸਿੰਘ ਰੱਕੜ, ਸੋਹਣ ਸਿੰਘ ਖੰਡੂਪੁਰ, ਲੱਛਮੀ ਦੇਵੀ, ਹਰਪ੍ਰੀਤ ਹੈਰੀ, ਪਰਮਜੀਤ ਕੌਰ ਮਹਿਲਾ ਪ੍ਰਧਾਨ ਸ਼ਹਿਰੀ, ਰਵੀ ਕੁਮਾਰ ਕਾਠਗੜ੍ਹ, ਹਰਮਨਜੀਤ ਸਿੰਘ, ਰਾਮ ਲੁਭਾਇਆ ਸਰਪੰਚ ਖਟਕੜ, ਹਰਭਜਨ ਸਿੰਘ ਭਰੋਲੀ, ਮਾਸਟਰ ਸੁਰਿੰਦਰ ਕੁਮਾਰ, ਰਾਜ ਕੁਮਾਰ, ਵੀਰਾ ਗੋਸਲ, ਸਚਿਨ ਘਈ, ਅਰੁਣ ਘਈ, ਦਿਨੇਸ਼ ਕੁਮਾਰ ਯੂਥ ਆਗੂ ਆਦਿ ਹਾਜ਼ਰ ਸਨ।