ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ’ਤੇ ਭਗਤੀ ਦੇ ਰੰਗ ’ਚ ਰੰਗਿਆ ਬਲਾਚੌਰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਤੇ ਭਗਤੀ ਦੇ ਰੰਗ ਵਿਚ ਰੰਗਿਆ ਸ਼ਹਿਰ ਬਲਾਚੌਰ
Publish Date: Fri, 04 Sep 2026 05:12 PM (IST)
Updated Date: Fri, 04 Sep 2026 05:13 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : ਜਿੱਥੇ ਵਿਸ਼ਵ ਭਰ ਵਿਚ ਭਗਵਾਨ ਸ਼ਰੀ ਕ੍ਰਿਸ਼ਨ ਜੀ ਦਾ ਜਨਮ ਉਤਸਵ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਹੀ ਹਰ ਸਾਲ ਸਥਾਨਕ ਸ਼ਹਿਰ ਬਲਾਚੌਰ ਦੇ ਵੱਖ-ਵੱਖ ਮੰਦਿਰਾਂ ਵਿਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਬੜੀ ਸ਼ਰਧਾ ਨਾਲ ਮਨਾਈ ਗਈ। ਫੁੱਲਾਂ ਅਤੇ ਰੰਗ ਬਿਰੰਗੀਆਂ ਲਾਈਟਾਂ ਨਾਲ ਬੇਹੱਦ ਖੂਬਸੂਰਤ ਢੰਗ ਨਾਲ ਮੰਦਿਰਾਂ ਨੂੰ ਸਜਾਇਆ ਗਿਆ ਅਤੇ ਤੜਕਸਾਰ ਹੀ ਮੰਦਿਰਾਂ ਵਿਚ ਸ਼ਰਧਾਲੂਆਂ ਦਾ ਪਹੁੰਚਾਉਣਾ ਸ਼ੁਰੂ ਹੋ ਗਿਆ ਅਤੇ ਜਿਉਂ-ਜਿਉਂ ਦਿਨ ਚੜ੍ਹਦਾ ਗਿਆ, ਮੰਦਿਰ ਕੰਪਲੈਕਸਾਂ ਵਿਚ ਭਗਤਾਂ ਦੀ ਗਿਣਤੀ ਵੱਧਦੀ ਗਈ। ਵੱਡੀ ਗਿਣਤੀ ਵਿਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਦਰਸ਼ਨਾਂ ਅਤੇ ਪੂਜਾ ਅਰਚਨਾ ਲਈ ਸੰਗਤਾਂ ਨਤਮਸਤਕ ਹੋਈਆਂ। ਇਸੇ ਤਰ੍ਹਾਂ ਬਾਲ ਪੁਰੀ ਮੰਦਰ ਵੱਲੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਇਹ ਯਾਤਰਾਂ ਮੰਦਿਰ ਸਥਾਨ ਤੋਂ ਆਰੰਭ ਹੋਈ ਅਤੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਪੁੱਜੀ। ਜਿਸ ਵਿਚ ਵੱਡੀ ਗਿਣਤੀ ’ਚ ਸ਼ਰਧਾਲੂਆਂ ਵੱਲੋਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਸ਼ੋਭਾ ਯਾਤਰਾ ਦੀ ਸ਼ੁਰੂਆਤ ਮੁੱਖ ਪ੍ਰਬੰਧਕ ਵਿਕਾਸ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੀ ਗਈ। ਸ਼ੋਭਾ ਯਾਤਰਾ ਵਿਚ ਵੱਡੀ ਗਿਣਤੀ ’ਚ ਔਰਤਾਂ ਨੇ ਭਜਨ ਬੋਲ ਕੇ ਸਭ ਦਾ ਮਨ ਮੋਹ ਲਿਆ ਅਤੇ ਭਗਤਾਂ ਨੂੰ ਪ੍ਰਭੂ ਭਗਤੀ ਵਿੱਚ ਲੀਨ ਕਰ ਦਿੱਤਾ। ਇਸ ਮੌਕੇ ਸਨਾਤਨ ਧਰਮ ਬਲਾਚੌਰ ਦੇ ਮੈਂਬਰ ਜਗਦੀਸ਼ ਕਪਿਲ, ਸੁਰਿੰਦਰ ਪਨੇਸਰ, ਰਣਦੀਪ ਕੌਸ਼ਲ, ਪਰਮਜੀਤ ਰੱਤੇਵਾਲੀਆਂ, ਪ੍ਰਦੀਪ ਨਾਗਪਾਲ, ਸੋਮਨਾਥ ਤੱਕਲਾ, ਨਵੀਨ ਸੰਦੇਸ਼ ਅਤੇ ਵੱਡੀ ਗਿਣਤੀ ਸੰਗਤਾ ਮੌਜੂਦ ਸਨ।