ਕਾਰ ਡਿਵਾਈਡਰ ਨਾਲ ਟਕਰਾਈ, ਬਚਾਅ
ਕਾਰ ਡਿਵਾਈਡਰ ਨਾਲ ਟਕਰਾਈ
Publish Date: Tue, 24 Feb 2026 04:57 PM (IST)
Updated Date: Wed, 25 Feb 2026 04:04 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਨੈਸ਼ਨਲ ਹਾਈਵੇ ’ਤੇ ਇੰਡਸਟਰੀ ਏਰੀਆ ਟੌਂਸਾ ਦੀ ਸਨ ਫਰਮਾ ਫੈਕਟਰੀ ਦੇ ਸਾਹਮਣੇ ਇਕ ਕਾਰ ਦਾ ਸੰਤੁਲਨ ਵਿਗੜਨ ਕਰਕੇ ਕਾਰ ਡਿਵਾਈਡਰ ਕ੍ਰਾਸ ਕਰਕੇ ਦੂਜੇ ਰੋਡ ਤੇ ਜਾ ਟਕਰਾਈ। ਜਿਸ ਕਾਰਨ ਗੱਡੀ ਨੁਕਸਾਨੀ ਗਈ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਫਰੌਂਸ ਕਾਰ ਨੰਬਰ ਪੀਬੀ-02-ਈ-6888 ਜਿਸ ਨੂੰ ਅਰਸ਼ਦੀਪ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਕੌਲਗੜ੍ਹ ਚਲਾ ਰਿਹਾ ਸੀ। ਐੱਸਐੱਸਐੱਫ ਟੀਮ ਦੇ ਇੰਚਾਰਜ ਏਐੱਸਆਈ ਕੁਲਵੀਰ ਸਿੰਘ ਨੇ ਟੋਅ ਕਰੇਨ ਦੀ ਮਦਦ ਨਾਲ ਕਾਰ ਨੂੰ ਸੜਕ ਦੇ ਇਕ ਪਾਸੇ ਕਰਵਾਕੇ ਆਵਾਜਾਈ ਚਾਲੂ ਕਰਵਾ ਦਿੱਤੀ।