ਬੀਐੱਸਸੀ ਨਰਸਿੰਗ ਪਹਿਲੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ ਬੀਐੱਸਸੀ ਨਰਸਿੰਗ ਪਹਿਲੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ
Publish Date: Sat, 03 Oct 2026 04:20 PM (IST)
Updated Date: Sat, 03 Oct 2026 04:22 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਪੇਂਡੂ ਖੇਤਰ ਵਿਚ ਸਥਾਪਿਤ ਅਤੇ ਅੰਤਰਰਾਸ਼ਟਰੀ ਪੱਧਰ ਪ੍ਰਸਿੱਧੀ ਪ੍ਰਾਪਤ ਨਰਸਿੰਗ ਸਿੱਖਿਆ ਸੰਸਥਾ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਬੀਐੱਸਸੀ ਨਰਸਿੰਗ ਪਹਿਲਾ ਸਾਲ (ਪਹਿਲਾ ਸਮੈਸਟਰ) ਦੀ ਪ੍ਰੀਖਿਆ ਦਾ ਨਤੀਜਾ ਸੌ ਫ਼ੀਸਦੀ ਰਿਹਾ ਅਤੇ ਇਸ ਸ਼ਾਨਦਾਰ ਨਤੀਜੇ ਨੇ ਨਰਸਿੰਗ ਸਿੱਖਿਆ ਦੇ ਖੇਤਰ ਵਿਚ ਕਾਲਜ ਦੀ ਅਕਾਦਮਿਕ ਪ੍ਰਾਪਤੀ ਦਾ ਇਕ ਹੋਰ ਮੀਲ ਪੱਥਰ ਸਥਾਪਿਤ ਕੀਤਾ ਹੈ। ਪ੍ਰਿੰ. ਡਾ. ਰਮਨਦੀਪ ਕੌਰ ਨੇ ਦੱਸਿਆ ਕਿ ਬੀਐੱਸਸੀ ਨਰਸਿੰਗ ਪਹਿਲਾ ਸਾਲ (ਪਹਿਲਾ ਸਮੈਸਟਰ) ਵਿਚ ਮਨਜੋਤ ਕੌਰ ਪੁੱਤਰੀ ਜਸਬੀਰ ਸਿੰਘ ਕਲੇਰ ਅਤੇ ਅਵਲੀਨ ਕੌਰ ਪੁੱਤਰੀ ਬਲਜੀਤ ਸਿੰਘ ਨੇ ਬਰਾਬਰ 8 ਸੀਜੀਪੀਏ ਗਰੇਡ ਅੰਕ ਪ੍ਰਾਪਤ ਕਰਕੇ ਸਾਂਝੇ ਤੌਰ ਤੇ ਪਹਿਲਾ ਸਥਾਨ ਹਾਸਲ ਕੀਤਾ। ਜਦਕਿ ਦੂਜਾ ਸਥਾਨ ਛੇ ਵਿਦਿਆਰਥੀਆਂ ਨੇ 7.50 ਸੀਜੀਪੀਏ ਗਰੇਡ ਅੰਕ ਪ੍ਰਾਪਤ ਸਾਂਝੇ ਤੌਰ ਤੇ ਪ੍ਰਾਪਤ ਕੀਤਾ। ਇਨ੍ਹਾਂ ਵਿਚ ਅੰਮ੍ਰਿਤਪਾਲ ਕੌਰ ਪੁੱਤਰੀ ਗੁਰਮੀਤ ਸਿੰਘ, ਧਰਮਪ੍ਰੀਤ ਕੌਰ ਅਜੀਮਲ ਪੁੱਤਰੀ ਜਸਵਿੰਦਰ ਸਿੰਘ ਅਜੀਮਲ, ਹਰਮਨਪ੍ਰੀਤ ਕੌਰ ਪੁੱਤਰੀ ਕਾਬਲ ਸਿੰਘ, ਰਣਦੀਪ ਕੌਰ ਪੁੱਤਰੀ ਸਤਿਕਰਤਾਰ ਸਿੰਘ, ਰੀਤਾ ਪੁੱਤਰੀ ਰੋਹਿਤ ਅਤੇ ਤਨਵੀਰ ਕੌਰ ਪੁੱਤਰੀ ਮੱਖਣ ਸਿੰਘ ਸ਼ਾਮਲ ਹਨ। ਇਸੇ ਤਰ੍ਹਾਂ ਤੀਜਾ ਸਥਾਨ ਕਲਾਸ ਦੇ 17 ਵਿਦਿਆਰਥੀਆਂ ਅੰਮ੍ਰਿਤ ਕੌਰ ਪੁੱਤਰੀ ਸੁਖਵਿੰਦਰਜੀਤ ਸਿੰਘ ਰਾਏ, ਦਿਲਜਿੰਦਰ ਕੌਰ ਪੁੱਤਰੀ ਨਿਰਮਲ ਸਿੰਘ, ਦੀਆ ਰਾਣੀ ਪੁੱਤਰੀ ਤਰਸੇਮ ਲਾਲ, ਹਰਬਖਸ਼ੀਸ਼ ਸਿੰਘ ਪੁੱਤਰ ਦਵਿੰਦਰ ਸਿੰਘ, ਹਰਸ਼ਨਜੀਤ ਕੌਰ ਪੁੱਤਰੀ ਰਘਵੀਰ ਸਿੰਘ, ਜਸਮੀਨ ਕੌਰ ਢੀਂਡਸਾ ਪੁੱਤਰੀ ਦਿਲਬਾਗ ਸਿੰਘ, ਜੈਸਮੀਨ ਕੌਰ ਪੁੱਤਰੀ ਸੁਖਵਿੰਦਰ ਸਿੰਘ, ਕਰਮਨਦੀਪ ਕੌਰ ਪੁੱਤਰੀ ਭੁਪਿੰਦਰ ਸਿੰਘ, ਕਿਰਨਦੀਪ ਕੌਰ ਪੁੱਤਰੀ ਨਰਿੰਦਰ ਸਿੰਘ, ਕਿਰਨਦੀਪ ਕੌਰ ਪੁੱਤਰੀ ਹਰਮੇਸ਼ ਲਾਲ, ਕੁਲਦੀਪ ਕੌਰ ਪੁੱਤਰੀ ਬਿੰਦਰ ਰਾਮ, ਮੇਘਾ ਪੁੱਤਰੀ ਕ੍ਰਿਸ਼ਨ ਲਾਲ, ਰਜਨੀ ਪੁੱਤਰੀ ਜਸਵੀਰ ਰਾਮ, ਸੰਜਨਾ ਸਲ੍ਹਹਣ ਪੁੱਤਰੀ ਸੋਢੀ ਲਾਲ, ਸੰਸਕ੍ਰਿਤੀ ਪੁੱਤਰੀ ਵਿਸ਼ਵ ਰੰਜਨ ਕੁਮਾਰ ਪ੍ਰਸਾਦ, ਸਿਮਰਨ ਪੁੱਤਰੀ ਸੁਭਾਸ਼ ਚੰਦਰ ਅਤੇ ਸੁਖਰਾਜ ਸਿੰਘ ਗਿੱਲ ਪੁੱਤਰ ਕੁਲਵਿੰਦਰ ਸਿੰਘ ਨੇ 7 ਸੀਜੀਪੀਏ ਗਰੇਡ ਅੰਕ ਪ੍ਰਾਪਤ ਕਰਕੇ ਹਾਸਲ ਕੀਤਾ। ਇਸ ਸ਼ਾਨਦਾਰ ਨਤੀਜੇ ਤੇ ਕਾਲਜ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਸਮੂਹ ਟਰੱਸਟ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਕਾਲਜ ਦੇ ਸਮੂਹ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਪ੍ਰਿੰਸੀਪਲ ਅਤੇ ਸਮੂਹ ਅਧਿਆਪਕਾਂ ਨੂੰ ਹਾਰਦਿਕ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸਨਿਹਰੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਕਲਾਸ ਕੋਆਰਡੀਨੇਟਰ ਵੰਦਨਾ ਬਸਰਾ, ਮੁਹੰਮਦ ਯੂਨਸ ਵਾਨੀ, ਸਰਬਜੀਤ ਕੌਰ, ਸੰਦੀਪ ਸੂਦਨ, ਸੁਨੀਤਾ ਲਖਵਾੜਾ, ਰੁਪਿੰਦਰ ਸ਼ਰਮਾ, ਹਰਲੀਨ ਕੌਰ, ਹਰਨੀਤ ਕੌਰ, ਸੀਮਾ ਪੂੰਨੀ, ਰੀਤੂ, ਗੁਰਦੀਪ ਕੌਰ, ਨਿਵੇਦਿਤਾ ਆਦਿ ਅਧਿਆਪਕਾਂ ਨਾਲ ਕਲਾਸ ਦੇ ਟੌਪਰ ਵਿਦਿਆਰਥੀ ਹਾਜ਼ਰ ਸਨ।