
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਭਾਜਪਾ ਦਲਿਤ ਵਿਰੋਧੀ ਅਤੇ ਮੱਲਿਕਾਰਜੁਨ ਸਤਿਕਾਰਯੋਗ ਆਗੂ-ਭੌਂਸਲੇ

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਜ਼ਿਲ੍ਹੇ ਦੇ ਐੱਸਆਈਆਰ ਦੇ ਕੋਆਰਡੀਨੇਟਰ ਅਤੇ ਸਕੱਤਰ ਐੱਸਸੀ ਡਿਪਾਰਟਮੈਂਟ ਅੰਮ੍ਰਿਤਪਾਲ ਭੌਂਸਲੇ ਨੇ ਕਿਹਾ ਕਿ ਹਲਦਵਾਨੀ ਵਿਚ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਜਨਤਾ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਦਲਿਤ ਵਿਰੋਧੀ ਪਾਰਟੀ ਹੈ ਅਤੇ ਮੱਲਿਕਾਰਜੁਨ ਸਮਾਜ ਦੇ ਸਤਿਕਾਰਯੋਗ ਆਗੂ ਹਨ। ਉਨ੍ਹਾਂ ਪ੍ਰਤੀ ਅਜਿਹਾ ਕਰਨਾ ਅਤਿ-ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਮੱਲਿਕਾਰਜੁਨ ਖੜਗੇ ਦਾ ਦਹਾਕਿਆਂ ਲੰਮਾ ਜਨਤਕ ਜੀਵਨ ਸੰਘਰਸ਼, ਸਮਾਜਿਕ ਨਿਆਂ ਅਤੇ ਸੰਵਿਧਾਨ ਦੀ ਰੱਖਿਆ ਲਈ ਸਮਰਪਿਤ ਰਿਹਾ ਹੈ। ਦੇਸ਼ ਦੀ ਸੰਸਦ ਤੋਂ ਲੈ ਕੇ ਜਨ ਸੰਘਰਸ਼ਾਂ ਤੱਕ, ਉਨ੍ਹਾਂ ਨੇ ਹਮੇਸ਼ਾ ਵੰਚਿਤਾਂ, ਗਰੀਬਾਂ ਅਤੇ ਕਮਜ਼ੋਰ ਵਰਗਾਂ ਦੀ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਲੋਕ ਦੇਸ਼ ਨੂੰ ਵੰਡਣ ਅਤੇ ਜਾਤੀਆਂ ਵਿਚਕਾਰ ਦੁਸ਼ਮਣੀ ਪੈਦਾ ਕਰਨ ਦਾ ਕੰਮ ਕਰ ਰਹੇ ਹਨ। ਜਦੋਂ ਬੇਰੁਜ਼ਗਾਰੀ, ਮਹਿੰਗਾਈ ਅਤੇ ਜਨਤਾ ਦੇ ਅਸਲ ਸਵਾਲਾਂ ਦਾ ਜਵਾਬ ਨਹੀਂ ਹੁੰਦਾ ਤਾਂ ਭਾਜਪਾ ਸਮਾਜ ਨੂੰ ਜਾਤ ਅਤੇ ਧਰਮ ਦੇ ਨਾਮ ’ਤੇ ਉਲਝਾਉਣ ਦੀ ਰਾਜਨੀਤੀ ਕਰਦੀ ਹੈ। ਉਨ੍ਹਾਂ ਕਿਹਾ ਕਿ ਨੈਨੀਤਾਲ ਦੇ ਐੱਸਐੱਸਪੀ ਇਸ ਗੰਭੀਰ ਘਟਨਾ ਦਾ ਤੁਰੰਤ ਨੋਟਿਸ ਲੈਣ, ਨਿਰਪੱਖ ਜਾਂਚ ਕਰਵਾਉਣ ਅਤੇ ਜੇਕਰ ਕਾਨੂੰਨ ਦੀ ਉਲੰਘਣਾ ਪਾਈ ਜਾਂਦੀ ਹੈ, ਤਾਂ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਸੰਵਿਧਾਨ ਨੇ ਛੂਆ-ਛੂਤ ਨੂੰ ਖਤਮ ਕੀਤਾ ਹੈ, ਪਰ ਭਾਜਪਾ ਦੀ ਰਾਜਨੀਤੀ ਅੱਜ ਵੀ ਸਮਾਜ ਨੂੰ ਉਸੇ ਸੰਕੁਚਿਤ ਅਤੇ ਜਾਤੀਵਾਦੀ ਸੋਚ ਵੱਲ ਧੱਕਣ ਦੀ ਕੋਸ਼ਿਸ਼ ਕਰ ਰਹੀ ਹੈ। ਦੇਸ਼ ਇਸ ਮਾਨਸਿਕਤਾ ਨੂੰ ਕਦੇ ਵੀ ਸਵੀਕਾਰ ਨਹੀਂ ਕਰੇਗਾ।