ਫੱਕਰ ਗਿਆਨ ਨਾਥ ਦਾ ਜਨਮ ਦਿਵਸ 1 ਨਵੰਬਰ ਨੂੰ ਫੱਕਰ ਗਿਆਨ ਨਾਥ ਦਾ ਜਨਮ ਦਿਵਸ 1 ਨੂੰ ਸ਼ਰਧਾ ਨਾਲ ਮਨਾਇਆ ਜਾਵੇਗਾ
Publish Date: Fri, 30 Oct 2026 05:46 PM (IST)
Updated Date: Fri, 30 Oct 2026 05:49 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ ਕਾਠਗੜ੍ਹ : ਗੋਰਖ ਟਿੱਲਾ ਮੋਹਣ ਮਾਜਰਾ ਦੇ ਮੁੱਖ ਸੇਵਾਦਾਰ ਫ਼ੱਕਰ ਗਿਆਨ ਨਾਥ ਦਾ ਜਨਮ ਦਿਨ 1 ਨਵੰਬਰ ਦਿਨ ਐਤਵਾਰ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਗੋਰਖ ਟਿੱਲਾ ਦੇ ਮੁੱਖ ਪ੍ਰਬੰਧਕ ਜੋਗੀ ਨਾਥ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫ਼ੱਕਰ ਗਿਆਨ ਨਾਥ ਦੇ ਜਨਮ ਦਿਨ ਮਨਾਉਣ ਦੇ ਸੰਬੰਧ ਵਿਚ ਅਚਾਰੀਆ ਗਰੀਬ ਦਾਸ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਦੇ ਸ਼੍ਰੀ ਅਖੰਡ ਪਾਠ ਇਸ ਪਵਿੱਤਰ ਅਸਥਾਨ ਤੇ ਆਰੰਭ ਕੀਤੇ ਗਏ ਹਨ। ਜਿਨ੍ਹਾਂ ਦੇ ਭੋਗ ਇਕ ਨਵੰਬਰ ਦਿਨ ਐਤਵਾਰ ਨੂੰ ਅੰਮ੍ਰਿਤ ਵੇਲੇ ਪਾਏ ਜਾਣਗੇ। ਉਪਰੰਤ ਬਾਬਾ ਹਰਨੇਕ ਸਿੰਘ (ਕੱਦੋਂ ਨੇੜੇ ਦੋਰਾਹਾ) ਜ਼ਿਲ੍ਹਾ ਲੁਧਿਆਣਾ ਵਾਲੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਉਪਰੰਤ ਸੰਤ ਮਹਾਂਪੁਰਸ਼ ਗੁਲਜਾਰੀ ਰਾਮ ਸੰਚਾਲਕ ਧਾਮ ਰਾਮ ਸਹਾਏ ਝੱਜ ਨੂਰਪੁਰ ਬੇਦੀ ਵਾਲੇ ਆਪਣੇ ਪ੍ਰਵਚਨਾਂ ਅਤੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਸਮੇਂ।ਚਾਹ-ਪਕੌੜੇ ਮਠਿਆਈਆਂ ਅਤੇ ਗੁਰੂ ਕੇ ਲੰਗਰ ਸਵੇਰ ਤੋਂ ਹੀ ਅਤੁੱਟ ਵਰਤਾਏ ਜਾਣਗੇ। ਇਸ ਸਾਲ ਵਿਸ਼ੇਸ਼ ਤੌਰ ਤੇ ਇਕ ਕੁਸ਼ਤੀ ਦੰਗਲ ਬਾਅਦ ਦੁਪਹਿਰ ਕਰਵਾਏ ਜਾਣਗੇ। ਜਿਸ ਵਿਚ ਝੰਡੀ ਕੁਸ਼ਤੀ ਵਿਚ ਪਹਿਲਵਾਨ ਤੀਰਥ ਫਗਵਾੜਾ ਹਿੰਦ ਕੇਸਰੀ, ਭੋਲਾ ਦਿੱਲੀ, ਅਸ਼ੀਸ਼ ਛੋਟਾ ਹਰਿਆਣਾ ਗੋਲਡ ਮੈਡਲ ਹਿੰਦ ਕੇਸਰੀ, ਅਜੇ ਗੁਜਰ ਭਾਰਤ ਕੇਸਰੀ, ਕੁਸ਼ਤੀ ਦੰਗਲ ਵਿਚ ਆਪਣੇ ਜੌਹਰ ਦਿਖਾ ਕੇ ਦਰਸ਼ਕਾਂ ਦਾ ਮਨ ਪ੍ਰਚਾਵਾ ਕਰਨਗੇ। ਜਿਸ ਵਿਚ ਝੰਡੀ ਦੀ ਕੁਸ਼ਤੀ ਵਿਚ ਜੇਤੂ ਪਹਿਲਵਾਨਾਂ ਨੂੰ ਪਹਿਲਾ ਇਨਾਮ ਸੋਨੇ ਦੀ ਚੈਨੀ ਅਤੇ ਦੂਜਾ ਇਨਾਮ ਸੋਨੇ ਦੀ ਮੁੰਦਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ 120 ਤੋਂ ਵੱਧ ਪਹਿਲਵਾਨ ਇਸ ਕੁਸ਼ਤੀ ਦੰਗਲ ਵਿਚ ਭਾਗ ਲੈਣਗੇ। ਇਸ ਮੌਕੇ ਮੁੱਖ ਸੇਵਾਦਾਰ ਜੋਗੀ ਨਾਥ, ਭਵਨ ਨਾਥ, ਫਤਿਹ ਨਾਥ, ਗਿ. ਮੋਹਨ ਸਿੰਘ ਮੋਹਣ ਮਾਜਰਾ, ਤੇਲੂ ਰਾਮ ਰਿਟਾ. ਐੱਸਆਈ ਝੰਡੂਪੁਰ, ਰਾਮ ਸ਼ਾਹ ਰੱਤੇਵਾਲ, ਸੋਹਣ ਲਾਲ ਖੇਪੜ, ਸ਼ਿੰਦਰ ਪਾਲ ਰੱਤੇਵਾਲ ਹੋਰ ਸੇਵਾਦਾਰ ਹਾਜ਼ਰ ਸਨ।