- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਪਿੰਡ ਨਿੱਘੀ ਵਿਖੇ ਸ਼ਿਲਪ ਕਲਾ ਦੇ ਜਗਤ ਗੁਰੂ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਬਾਬਾ ਵਿਸ਼ਵਕਰਮਾ ਕਮੇਟੀ ਨਿਘੀ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ। ਇਸ ਮੌਕੇ ਆਪ ਆਗੂ ਅਸ਼ੋਕ ਕਟਾਰੀਆ ਨੇ ਵਿਸ਼ਵਕਰਮਾ ਮੰਦਰ ਵਿਚ ਨਤਮਸਤਕ ਹੋ ਕੇ ਹਾਜ਼ਰੀ ਲਵਾਈ। ਸਮਾਜ ਸੇਵੀ ਕਾਬਲ ਸਿੰਘ ਚੇਚੀ ਨੇ ਦੱਸਿਆ ਕਿ ਸਵੇਰੇ ਵੇਲੇ ਵਿਧੀਪੂਰਵਕ ਹਵਨ ਯੱਗ ਕਰਵਾਉਣ ਉਪਰੰਤ ਸ਼ਬਦ ਚੌਂਕੀ ਲਗਾਈ। ਜਿਸ ਵਿਚ ਬਾਬਾ ਜੀ ਦੇ ਗੁਣ ਗਾਇਨ ਕੀਤੇ ਅਤੇ ਸ਼ਿਲਪਕਾਰੀ ਦੇ ਜਨਮ ਦਾਤਾ ਦੀ ਜੀਵਨੀ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਬਾਬਾ ਵਿਸ਼ਵਕਰਮਾ ਕਮੇਟੀ ਨੇ ਅਸ਼ੋਕ ਕਟਾਰੀਆ ਪਾਸ ਲੰਗਰ ਹਾਲ ਬਣਾਉਣ ਲਈ ਤਜਵੀਜ਼ ਰੱਖੀ। ਜਿਸ ’ਤੇ ਅਸ਼ੋਕ ਕਟਾਰੀਆ ਨੇ ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਇਹ ਵੀ ਕਿ ਦੋ ਲੱਖ ਰੁਪਏ ਖਰਚਣ ਤੋਂ ਬਾਅਦ ਜੇਕਰ ਕੰਮ ਬਾਕੀ ਰਹਿ ਗਿਆ ਤਾਂ ਕਮੇਟੀ ਨੂੰ ਹੋਰ ਵੀ ਪੈਸਿਆਂ ਦੀ ਮਦਦ ਕੀਤੀ ਜਾਵੇਗੀ। ਇਸ ਮੌਕੇ ਕਾਬਲ ਸਿੰਘ ਚੇਚੀ ਨੇ ਅਸ਼ੋਕ ਕਟਾਰੀਆ, ਰਾਜ ਧੀਮਾਨ ਰੋਪੜ, ਬਲਵੀਰ ਚੇਚੀ, ਦੀਵਾਨ ਚੰਦ, ਵਿਦਿਆ ਦੇਵੀ, ਰੂਪ ਲਾਲ ਸੇਵਾਮੁਕਤ ਸਬ ਇੰਸਪੈਕਟਰ, ਪਵਨ ਪੰਮੀ ਧੀਮਾਨ, ਲਾਡੀ ਧੀਮਾਨ, ਕਾਕਾ ਧੀਮਾਨ ਅਤੇ ਗੁਰਨਾਮ ਧੀਮਾਨ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪਿੰਡ ਵਾਸੀਆਂ ਦੇਸ ਰਾਜ ਚੇਚੀ, ਗੁਰਦੇਵ ਫੌਜੀ, ਬਲਵਿੰਦਰ ਚੇਚੀ, ਜੱਸੀ ਜਸਪਾਲ ਚੇਚੀ, ਠੇਕੇਦਾਰ ਕਾਕਾ ਪ੍ਰਵੀਨ ਚੇਚੀ, ਸਰਵਣ ਭਗਤ ਜੀ, ਸਤਨਾਮ ਸਿੰਘ ਚੇਚੀ, ਠੇਕੇਦਾਰ ਰਾਮਦਾਸ, ਸੂਬੇਦਾਰ ਮਰਨ ਲਾਲ, ਜਸਵੰਤ ਕਟਾਰੀਆ, ਗੁਰਮੀਤ ਕਟਾਰੀਆ, ਪੰਮੀ ਚੇਚੀ, ਰਾਮ ਰਤਨ, ਸੁਰਿੰਦਰ ਪੰਚ, ਮਨੀਸ਼ ਚੇਚੀ, ਵਿਜੇ ਅਸ਼ੋਕ, ਸ਼੍ਰੀ ਰਾਮ ਕਟਾਰੀਆ, ਪੰਮੀ ਚੇਚੀ, ਪਰਿੰਸ ਚੇਚੀ, ਸੇਠੀ, ਬਲਦੇਵ ਵਿੱਕੀ ਅਤੇ ਮਲਕੀਤ ਸਿੰਘ ਨੇ ਗੁਰੂ ਘਰ ਦੀਆਂ ਹਾਜ਼ਰੀਆਂ ਭਰੀਆਂ।।ਸਵੇਰ ਤੋਂ ਚਾਹ ਮਠਿਆਈ ਅਤੇ ਪਕੌੜਿਆਂ ਦੇ ਅਤੁੱਟ ਲੰਗਰ ਵਰਤਾਏ ਗਏ।