ਸ਼੍ਰੀ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲੇਆ ਦਾ ਅਵਤਾਰ ਪੁਰਬ 26 ਤੋਂ ਸ੍ਰੀ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲੇਆ ਦਾ ਅਵਤਾਰ ਪੁਰਬ 26 ਤੋਂ 30 ਸਤੰਬਰ ਤੱਕ
Publish Date: Fri, 18 Sep 2026 06:11 PM (IST)
Updated Date: Fri, 18 Sep 2026 06:14 PM (IST)
ਹਰਦੀਪ ਚੌਧਰੀ, ਪੰਜਾਬੀ ਜਾਗਰਣ ਪੋਜੇਵਾਲ ਸਰਾਂ : ਸ਼੍ਰੀ ਸ਼੍ਰੀ 1008 ਸ਼੍ਰੀ ਸਤਿਗੁਰੂ ਬ੍ਰਹਮ ਸਾਗਰ ਜੀ ਮਹਾਰਾਜ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾਇ) ਨਾਲ ਜੁੜੀ ਨਾਮ ਲੇਵਾ ਸੰਗਤ ਵੱਲੋਂ ਸ਼੍ਰੀ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਦਾ ਅਵਤਾਰ ਪੁਰਵ ਬਹੁਤ ਹੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਹ ਤਿੰਨ ਰੋਜ਼ਾ ਪਾਵਨ ਸਮਾਗਮ 27, 28 ਅਤੇ 29 ਸਤੰਬਰ 2026 ਨੂੰ ਸ਼੍ਰੀ ਕਾਸ਼ੀਪੁਰੀ ਝਾਡੀਆਂ ਸਾਹਿਬ ਧਾਮ ਜ਼ਿਲ੍ਹਾ ਰੋਪੜ ਵਿਖੇ ਕਰਵਾਇਆ ਜਾਵੇਗਾ। ਅਵਤਾਰ ਪੁਰਬ ਨੂੰ ਲੈ ਕੇ ਸੰਗਤ ਅਤੇ ਸੇਵਾਦਾਰਾਂ ਵਿਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸਮਾਗਮ ਦੌਰਾਨ ਵੱਖ-ਵੱਖ ਧਾਰਮਿਕ ਅਤੇ ਸੇਵਾ ਕਾਰਜਾਂ (ਮੈਡੀਕਲ ਕੈਂਪ) ਦੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਸਬੰਧੀ ਮਹਾਰਾਜ ਸ਼੍ਰੀ ਵੇਦਾਂਤ ਅਚਾਰੀਆ ਦੇ ਹੁਕਮਾਂ ਅਨੁਸਾਰ 20 ਸਤੰਬਰ, ਐਤਵਾਰ ਨੂੰ ਸਵੇਰੇ ਠੀਕ 9 ਵਜੇ ਸ਼੍ਰੀ ਕਾਂਸ਼ੀਪੁਰੀ ਧਾਮ ਝਾਡੀਆਂ ਸਾਹਿਬ ਵਿਖੇ ਸਾਰੇ ਵਿੰਗਾਂ ਅਤੇ ਸੈਕਟਰ ਦੇ ਸੇਵਾਦਾਰਾਂ ਦੀ ਅਹਿਮ ਮੀਟਿੰਗ ਬੁਲਾਈ ਗਈ ਹੈ। ਮੀਟਿੰਗ ਵਿਚ ਅਵਤਾਰ ਪੁਰਵ ਦੇ ਪ੍ਰਬੰਧਾਂ, ਵੱਖ-ਵੱਖ ਸੇਵਾ ਕਾਰਜਾਂ ਅਤੇ ਸੰਗਤ ਦੀ ਸਹੂਲਤ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਅਤੇ ਡਿਊਟੀਆਂ ਲਗਾਈਆਂ ਜਾਣਗੀਆਂ। ਟਰੱਸਟ ਦੇ ਮੈਂਬਰਾਂ ਤੇ ਪ੍ਰਬੰਧਕਾਂ ਵੱਲੋਂ ਸਮੂਹ ਸੇਵਾਦਾਰਾਂ ਨੂੰ ਅਪੀਲ ਕੀਤੀ ਕਿ ਉਹ ਮੀਟਿੰਗ ਵਿਚ ਸਮੇਂ ਸਿਰ ਪਹੁੰਚ ਕੇ ਆਪਣੀ ਹਾਜ਼ਰੀ ਯਕੀਨੀ ਬਣਾਉਣ ਅਤੇ ਸਮਾਗਮ ਦੀਆਂ ਤਿਆਰੀਆਂ ਵਿਚ ਆਪਣਾ ਸਹਿਯੋਗ ਦੇਣ।