- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧੰਨ-ਧੰਨ ਹਜ਼ੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ 86ਵੀਂ ਸਾਲਾਨਾ ਬਰਸੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਈ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ
ਧੰਨ-ਧੰਨ ਹਜ਼ੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ 86ਵੀਂ ਸਾਲਾਨਾ ਬਰਸੀ ਸਮਾਗਮ ਸਮੂਹ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਸਮੁੱਚੀ ਸੰਗਤ, ਪ੍ਰਵਾਸੀ ਭਾਰਤੀਆਂ ਅਤੇ ਸਥਾਨਕ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਮਜ਼ਾਰਾ ਨੌ ਆਬਾਦ ਨੇੜੇ ਬੰਗਾ ਵਿਚ ਸ਼ਰਧਾ ਨਾਲ ਤੀਜੇ ਦਿਨ ਵੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਈ। ਪ੍ਰਬੰਧਕਾਂ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਚ ਕੀਤੇ ਜਾ ਰਹੇ ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿਚ ਢਾਡੀ ਜਤਿੰਦਰ ਸਿੰਘ ਬੈਂਸ ਭਰਤਗੜ੍ਹ ਵਾਲੇ, ਗਿਆਨੀ ਸੁਰਜੀਤ ਸਿੰਘ ਵਾਰਸ, ਕਵੀਸ਼ਰ ਮਨਜੀਤ ਸਿੰਘ ਸੋਹੀ, ਢਾਡੀ ਗਰਜਾ ਸਿੰਘ ਮਾਣਕਪੁਰ ਸ਼ਰੀਫ, ਗਿਆਨੀ ਤਰਸੇਮ ਸਿੰਘ ਮੋਰਾਂਵਾਲੀ ਧਾਰਮਿਕ ਸਮਾਗਮ ਪੇਸ਼ ਕੀਤੇ। ਇਸ ਸਮਾਗਮ ਵਿਚ ਪੁੱਜੀ ਸੰਗਤਾਂ ਨੇ ਧਾਰਮਿਕ ਸਮਾਗਮਾਂ ਦਾ ਆਨੰਦ ਮਾਣਿਆ।
ਪ੍ਰਬੰਧਕਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਰਾਜਾ ਸਾਹਿਬ ਜੀ ਦੀ ਬਰਸੀ ਸਮਾਗਮ 'ਤੇ ਕੀਤੇ ਸਰਕਾਰੀ ਛੁੱਟੀ ਦੇ ਐਲਾਨ ਦੀ ਸ਼ਲਾਘਾ ਕੀਤੀ ਹੈ। ਪ੍ਰਬੰਧਕਾਂ ਨੇ ਦੱਸਿਆ ਕਿ 1 ਸਤੰਬਰ ਤੋਂ 8 ਸਤੰਬਰ ਤੱਕ ਲਗਾਤਾਰ ਸਵੇਰੇ ਪ੍ਰਭਾਤ ਫੇਰੀਆਂ ਕੱਢੀਆਂ ਗਈਆਂ। ਉਪਰੰਤ 9 ਸਤੰਬਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਉਪਰੰਤ ਸਜੇ ਦੀਵਾਨਾਂ ਵਿਚ ਢਾਡੀ ਗੁਰਦੀਪ ਸਿੰਘ ਉੜਾਪੜ, ਢਾਡੀ ਦਲਜੀਤ ਸਿੰਘ ਮੋਰਾਵਾਂਲੀ, ਬੀਬੀ ਪ੍ਰਦੀਪ ਕੌਰ ਖ਼ਾਲਸਾ, ਪੰਡਿਤ ਸੋਮਨਾਥ ਰੋਡਿਆ ਵਾਲਿਆਂ ਨੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ। ਇਸੇ ਤਰ੍ਹਾਂ ਰਾਤ ਦੇ ਦੀਵਾਨਾਂ ਵਿਚ ਢਾਡੀ ਓਂਕਾਰ ਸਿੰਘ ਮਾਨ, ਢਾਡੀ ਜਥਾ ਕਥੂ ਨੰਗਲ ਵਾਲੇ, ਬੀਬੀ ਜਸਵੀਰ ਕੌਰ ਜੱਸ ਨੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ। ਇਸੇ ਤਰ੍ਹਾਂ ਦੂਜੇ ਦਿਨ ਸਵੇਰੇ ਦੇ ਸਜੇ ਦੀਵਾਨਾਂ ਵਿਚ ਢਾਡੀ ਸੁਖਵਿੰਦਰ ਸਿੰਘ ਮੰਢਾਲੀ, ਸੋਭਾ ਸਿੰਘ ਸਿਤਾਰਾ, ਕੇਵਲ ਸਿੰਘ ਮਹਿਤਾ, ਚਰਨ ਸਿੰਘ ਆਲਮਗੀਰ, ਗੁਰਪ੍ਰੀਤ ਸਿੰਘ ਲਾਂਡਰਾ ਨੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ। ਜਦਕਿ ਰਾਤ ਦੇ ਦੀਵਾਨ ਵਿਚ ਹਜ਼ੂਰੀ ਰਾਗੀ ਗੁਰਪ੍ਰੀਤ ਸਿੰਘ ਰਸੋਖਾਨਾ, ਮੀਰੀ ਪੀਰੀ ਜਥਾ ਜਗਾਧਰੀ ਵਾਲੇ, ਬੀਬੀ ਜਸਪ੍ਰੀਤ ਕੌਰ ਪਟਿਆਲੇ ਵਾਲੇ, ਭਾਈ ਸੁਖਦੇਵ ਸਿੰਘ ਡੱਲਾ ਅਤੇ ਬਾਬਾ ਗੁਲਾਬ ਸਿੰਘ ਗੁਰਬਾਣੀ ਕੀਰਤਨ ਅਤੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ।
ਇਸ ਮੌਕੇ ਪ੍ਰਧਾਨ ਇੰਦਰਜੀਤ ਸਿੰਘ ਸਿਆਣ, ਕੁਲਵੰਤ ਸਿੰਘ ਹੀਰ ਮੁੱਖ ਪ੍ਰਬੰਧਕ, ਸ਼ਿੰਗਾਰਾ ਸਿੰਘ, ਸਟੇਜ ਸਕੱਤਰ ਸਤਨਾਮ ਸਿੰਘ ਸ਼ੇਰਗਿੱਲ, ਮਾ. ਬਲਿਹਾਰ ਸਿੰਘ, ਅਵਤਾਰ ਸਿੰਘ ਟੋਨੀ, ਸੁਰਜੀਤ ਸਿੰਘ ਪੱਪੂ, ਕਰਨੈਲ ਸਿੰਘ ਹੀਰ, ਤਜਿੰਦਰ ਸਿੰਘ ਬਿੱਟੂ, ਬਲਵਿੰਦਰ ਕੌਰ, ਕੁਲਵੰਤ ਸਿੰਘ ਘੁੰਮਣ, ਪਰਮਜੀਤ ਕੌਰ ਪ੍ਰਧਾਨ ਹਸਪਤਾਲ ਕਮੇਟੀ, ਗੁਰਦੀਪ ਸਿੰਘ ਬੱਬਾ, ਕਮਲਜੀਤ ਸਿੰਘ, ਸੁਰਿੰਦਰ ਸਿੰਘ, ਸ਼ਿੰਗਾਰਾ ਸਿੰਘ, ਅਮਨਦੀਪ ਸਿੰਘ, ਕਰਨਬੀਰ ਸਿੰਘ, ਅਮਰਜੀਤ ਸਿੰਘ, ਸੋਹਣ ਸਿੰਘ, ਦੀਦਾਰ ਸਿੰਘ ਬਿੱਕਰ ਸਿੰਘ ਵੱਲੋਂ ਸਮੂਹ ਰਾਗੀ, ਢਾਡੀ ਅਤੇ ਕਵਿਸ਼ਰੀ ਜਥਿਆਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮਾਗਮ ਵਿਚ ਪੁੱਜੀ ਸੰਗਤਾਂ ਦੇ ਬੈਠਣ ਲਈ ਸ਼ਾਨਦਾਰ ਟੈਂਟਾਂ ਦੇ ਪ੍ਰਬੰਧ ਦੇ ਨਾਲ ਨਾਲ ਕੂਲਰਾਂ, ਪੱਖਿਆਂ ਦਾ ਵਿਸ਼ੇਸ਼ ਪ੍ਰਬੰਧ ਕਰਵਾਇਆ ਗਿਆ। ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਲਈ ਚਾਹ ਪਾਣੀ ਅਤੇ ਲੰਗਰ ਦਾ ਅਤੁੱਟ ਪ੍ਰਬੰਧ ਕਰਵਾਇਆ ਗਿਆ।
- ਜੈ ਰਾਜੇ ਦੀ ਅਤੇ ਰਾਜਾ ਹੀ ਰਾਜਾ ਦੇ ਜੈਕਾਰਿਆਂ ਨਾਲ ਗੂੰਜਿਆ ਦਰਬਾਰ
ਪ੍ਰਬੰਧਕਾਂ ਨੇ ਦੱਸਿਆ ਕਿ ਧੰਨ ਧੰਨ ਹਜ਼ੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ 86ਵੀਂ ਸਾਲਾਨਾ ਬਰਸੀ ਸਮਾਗਮ ਲਈ ਆਉਣ ਜਾਣ ਵਾਲੀਆਂ ਸੰਗਤਾਂ ਵੱਲੋਂ ਜੈ ਰਾਜੇ ਦੀ, ਰਾਜਾ ਹੀ ਰਾਜਾ ਦੇ ਜੈਕਾਰਿਆਂ ਨਾਲ ਦਰਬਾਰ ਨੂੰ ਗੁੰਜਾਏਮਾਨ ਕਰ ਦਿੱਤਾ। ਪ੍ਰਬੰਧਕਾਂ ਵੱਲੋਂ ਸੰਗਤਾਂ ਦੀ ਸਹੂਲਤ ਵਾਸਤੇ 20 ਹਜ਼ਾਰ ਦੇ ਕਰੀਬ ਗੱਡੀਆਂ ਲਗਾਈਆਂ। ਇਸੇ ਤਰ੍ਹਾਂ 45 ਏਕੜ 'ਚ ਪਾਰਕਿੰਗ ਦਾ ਪ੍ਰਬੰਧ ਕਰਵਾਇਆ ਗਿਆ। ਸਮਾਗਮ ਵਿਚ ਪੁੱਜੀ ਸੰਗਤਾਂ ਲਈ ਵੱਖ ਵੱਖ ਹਸਪਤਾਲਾਂ ਵੱਲੋਂ ਮੈਡੀਕਲ ਜਾਂਚ ਕੈਂਪਾਂ ਸਮੇਤ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ। ਇਸ ਮੌਕੇ ਸੰਗਤਾਂ ਲਈ ਥਾਂ ਥਾਂ ਤੇ ਲੰਗਰ ਅਤੇ ਠੰਢੇ, ਚਾਹ ਪਕੌੜੇ, ਕੜ੍ਹੀ ਚੌਲ, ਲੰਗਰ ਸਮੇਤ ਹੋਰਨਾਂ ਸੁੱਚਜੇ ਪ੍ਰਬੰਧ ਕੀਤੇ ਗਏ। ਪ੍ਰਬੰਧਕਾਂ ਨੇ ਦੱਸਿਆ ਕਿ ਅੱਜ ਦੇ ਸਮਾਗਮ ਵਿਚ ਇੱਕ ਲੱਖ ਤੋਂ ਵੱਧ ਸੰਗਤਾਂ ਦੇ ਸਮਾਗਮ ਵਿਚ ਪੁੱਜੀ ਜਾਪਦੀ ਹੈ। ਉਨ੍ਹਾਂ ਦੱਸਿਆ ਕਿ ਸਮਾਗਮ ਵਿਚ ਨਵਾਂਸ਼ਹਿਰ, ਫਗਵਾੜਾ, ਬਲਾਚੌਰ, ਬੰਗਾ, ਗੜ੍ਹਸ਼ੰਕਰ, ਕੋਟ ਫਤੂਹੀ, ਬਹਿਰਾਮ, ਦੋਸਾਂਝਾ, ਅੱਪਰਾਂ, ਗੁਰਾਇਆਂ, ਔੜ, ਰਾਹੋਂ, ਮਾਛੀਵਾੜਾ, ਜਾਡਲਾ, ਤਰਨਤਾਰਨ, ਗੁਰਦਾਸਪੁਰ, ਖੰਨਾ ਸਮੇਤ ਹੋਰਨਾਂ ਥਾਵਾਂ ਤੋਂ ਸੰਗਤਾਂ ਨੇ ਦਰਬਾਰ ਤੇ ਪੁੱਜ ਕੇ ਆਪਣੀ ਹਾਜ਼ਰੀ ਲਗਾਈ। ਉਨ੍ਹਾਂ ਦੱਸਿਆ ਕਿ ਗੱਡੀਆਂ ਵੱਲੋਂ ਸੰਗਤਾਂ ਨੂੰ ਵਾਪਸ ਸਬੰਧਤ ਇਲਾਕਿਆਂ ਵਿਚ ਛੱਡਣ ਦੀ ਸੇਵਾ ਵੀ ਕੀਤੀ ਜਾ ਰਹੀ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਇਲਾਕੇ ਦੇ ਦਾਨੀ ਸੱਜਣਾਂ ਵੱਲੋਂ ਸੰਗਤਾਂ ਲਈ ਪਿੰਡਾਂ ਰਹਿਪਾ, ਝਿੰਗੜਾਂ, ਗੋਸਲਾ, ਸੁੱਜੋਂ, ਗੁਣਾਚੌਰ ਸਮੇਤ ਹੋਰਨਾਂ ਥਾਵਾਂ 'ਤੇ ਵੀ ਸਵੇਰ ਤੋਂ ਦੇਰ ਰਾਤ ਤੱਕ ਚਾਹ, ਪਕੌੜੇ, ਠੰਢੇ, ਗੁਰੂ ਕਾ ਲੰਗਰ ਸਮੇਤ ਹੋਰ ਖਾਣ ਪੀਣ ਵਾਲੀਆਂ ਵਸਤਾਂ ਦੇ ਅਤੁੱਟ ਲੰਗਰ ਵਰਤਾਏ ਗਏ।