ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਧੰਨ ਧੰਨ ਹਜ਼ੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ 86ਵੀਂ ਸਾਲਾਨਾ ਬਰਸੀ ਸਮਾਗਮ ਸਮੂਹ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਸਮੁੱਚੀ ਸੰਗਤ, ਪ੍ਰਵਾਸੀ ਭਾਰਤੀਆਂ ਅਤੇ ਸਥਾਨਕ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਮਜ਼ਾਰਾ ਨੌ ਆਬਾਦ ਨੇੜੇ ਬੰਗਾ ਵਿਚ ਸ਼ਰਧਾ ਨਾਲ ਦੂਜੇ ਦਿਨ ਵੀ ਮਨਾਈ ਗਈ। ਪ੍ਰਬੰਧਕਾਂ ਨੇ ਦੱਸਿਆ ਕਿ ਬਰਸੀ ਸਮਾਗਮ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਤੋਂ ਬਾਅਦ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਦਿਨ ਅਤੇ ਰਾਤ ਦੇ ਸਜੇ ਧਾਰਮਿਕ ਦੀਵਾਨਾਂ ਵਿਚ ਵੱਖ-ਵੱਖ ਰਾਗੀ, ਢਾਡੀ, ਕਵੀਸ਼ਰੀ ਅਤੇ ਕੀਰਤਨੀ ਜਥਿਆਂ ਨੇ ਆਪਣੀ ਹਾਜ਼ਰੀ ਲਗਾਈ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿਚ ਸਜੇ ਰਾਤ ਦੇ ਦੀਵਾਨ ਵਿਚ ਢਾਡੀ ਓਂਕਾਰ ਸਿੰਘ ਮਾਨ, ਢਾਡੀ ਜਥਾ ਕਥੂ ਨੰਗਲ ਵਾਲੇ, ਬੀਬੀ ਜਸਵੀਰ ਕੌਰ ਜੱਸ ਨੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ। ਇਸੇ ਤਰ੍ਹਾਂ ਸਵੇਰੇ ਦੇ ਸਜੇ ਦੀਵਾਨਾਂ ਵਿਚ ਢਾਡੀ ਸੁਖਵਿੰਦਰ ਸਿੰਘ ਮੰਢਾਲੀ, ਸੋਭਾ ਸਿੰਘ ਸਿਤਾਰਾ, ਕੇਵਲ ਸਿੰਘ ਮਹਿਤਾ, ਚਰਨ ਸਿੰਘ ਆਲਮਗੀਰ, ਗੁਰਪ੍ਰੀਤ ਸਿੰਘ ਲਾਂਡਰਾ ਜਦਕਿ ਰਾਤ ਦੇ ਦੀਵਾਨ ਵਿਚ ਹਜ਼ੂਰੀ ਰਾਗੀ ਗੁਰਪ੍ਰੀਤ ਸਿੰਘ ਰਸੋਖਾਨਾ, ਮੀਰੀ ਪੀਰੀ ਜਥਾ ਜਗਾਧਰੀ ਵਾਲੇ, ਬੀਬੀ ਜਸਪ੍ਰੀਤ ਕੌਰ ਪਟਿਆਲੇ ਵਾਲੇ, ਭਾਈ ਸੁਖਦਵ ਸਿੰਘ ਡੱਲਾ ਅਤੇ ਬਾਬਾ ਗੁਲਾਬ ਸਿੰਘ ਗੁਰਬਾਣੀ ਕੀਰਤਨ ਅਤੇ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ। ਇਸੇ ਤਰ੍ਹਾਂ 11 ਸਤੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੇ ਭੋਗ ਉਪਰੰਤ ਸਜਾਏ ਧਾਰਮਿਕ ਦੀਵਾਨਾਂ ਵਿਚ ਢਾਡੀ ਜਤਿੰਦਰ ਸਿੰਘ ਬੈਂਸ ਭਰਤਗੜ੍ਹ ਵਾਲੇ, ਗਿਆਨੀ ਸੁਰਜੀਤ ਸਿੰਘ ਵਾਰਸ, ਕਵੀਸ਼ਰ ਮਨਜੀਤ ਸਿੰਘ ਸੋਹੀ, ਢਾਡੀ ਗਰਜਾ ਸਿੰਘ ਮਾਣਕਪੁਰ ਸ਼ਰੀਫ, ਗਿਆਨੀ ਤਰਸੇਮ ਸਿੰਘ ਮੋਰਾਂਵਾਲੀ ਧਾਰਮਿਕ ਸਮਾਗਮ ਪੇਸ਼ ਕਰਨਗੇ। - ਸੰਗਤ ਲਈ 20 ਹਜ਼ਾਰ ਗੱਡੀਆਂ ਦੇ ਰਹੀਆਂ ਮੁਫ਼ਤ ਸਫਰ ਦੀ ਸਹੂਲਤ ਧੰਨ ਧੰਨ ਹਜ਼ੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ 86ਵੀਂ ਸਾਲਾਨਾ ਬਰਸੀ ਸਮਾਗਮ ਲਈ ਆਉਣ ਜਾਣ ਵਾਲੀਆਂ ਸੰਗਤਾਂ ਦੀ ਸਹੂਲਤ ਵਾਸਤੇ 45 ਏਕੜ ’ਚ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ। 20 ਹਜ਼ਾਰ ਦੇ ਕਰੀਬ ਗੱਡੀਆਂ ਮੁਫਤ ਸੇਵਾ ਲਈ ਲਗਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇੱਕ ਲੱਖ ਤੋਂ ਵੱਧ ਸੰਗਤਾਂ ਦੇ ਸਮਾਗਮ ਵਿਚ ਪੁੱਜਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਮੁਫ਼ਤ ਚ ਨਵਾਂਸ਼ਹਿਰ, ਫਗਵਾੜਾ, ਬਲਾਚੌਰ, ਬੰਗਾ, ਗੜ੍ਹਸ਼ੰਕਰ, ਕੋਟ ਫਤੂਹੀ, ਬਹਿਰਾਮ, ਦੋਸਾਂਝਾ, ਅੱਪਰਾਂ, ਗੁਰਾਇਆਂ, ਔੜ, ਰਾਹੋਂ, ਮਾਛੀਵਾੜਾ, ਜਾਡਲਾ ਸਮੇਤ ਹੋਰਨਾਂ ਥਾਵਾਂ ਤੋਂ ਹਜ਼ਾਰਾਂ ਦੇ ਕਰੀਬ ਗੱਡੀਆਂ ਸੰਗਤਾਂ ਨੂੰ ਦਰਬਾਰ ਤੱਕ ਲਿਜਾਉਣ ਅਤੇ ਵਾਪਸ ਛੱਡਣ ਲਈ ਮੁਫ਼ਤ ਸਫਰ ਸਹੁਲਤ ਦਿੱਤੀ ਜਾ ਰਹੀ ਹੈ। ਇਸ ਸੇਵਾ ਲਈ ਮੁਫ਼ਤ ਚ ਕਾਰਾਂ, ਗੱਡੀਆਂ, ਬੱਸਾਂ, ਵਾਹਨਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਧਰ ਪ੍ਰਬੰਧਕ ਕਮੇਟੀ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਰਾਜਾ ਸਾਹਿਬ ਦੀ ਸੰਗਤਾਂ ਲਈ ਰਹਿਪਾ, ਝਿੰਗੜਾਂ, ਗੋਸਲਾ, ਸੁੱਜੋਂ, ਗੁਣਾਚੌਰ ਚਾਹ, ਪਕੌੜੇ, ਠੰਢੇ, ਗੁਰੂ ਕਾ ਲੰਗਰ ਸਮੇਤ ਹੋਰ ਖਾਣ ਪੀਣ ਵਾਲੀਆਂ ਵਸਤਾਂ ਦੇ ਅਤੁੱਟ ਲੰਗਰ ਵਰਤਾਏ ਜਾ ਰਹੇ ਹਨ। - ਅੱਜ ਦੇ ਸਮਾਗਮ ’ਚ ਪੁੱਜਣ ਦੀ ਕੀਤੀ ਅਪੀਲ ਇਸ ਮੌਕੇ ਪ੍ਰਧਾਨ ਇੰਦਰਜੀਤ ਸਿੰਘ ਸਿਆਣ, ਕੁਲਵੰਤ ਸਿੰਘ ਹੀਰ ਮੁੱਖ ਪ੍ਰਬੰਧਕ, ਸ਼ਿੰਗਾਰਾ ਸਿੰਘ, ਸਟੇਜ ਸਕੱਤਰ ਸਤਨਾਮ ਸਿੰਘ ਸ਼ੇਰਗਿੱਲ, ਮਾ. ਬਲਿਹਾਰ ਸਿੰਘ, ਅਵਤਾਰ ਸਿੰਘ ਟੋਨੀ, ਸੁਰਜੀਤ ਸਿੰਘ ਪੱਪੂ, ਕਰਨੈਲ ਸਿੰਘ ਹੀਰ, ਤਜਿੰਦਰ ਸਿੰਘ ਬਿੱਟੂ, ਬਲਵਿੰਦਰ ਕੌਰ, ਕੁਲਵੰਤ ਸਿੰਘ ਘੁੰਮਣ, ਪਰਮਜੀਤ ਕੌਰ ਪ੍ਰਧਾਨ ਹਸਪਤਾਲ ਕਮੇਟੀ, ਗੁਰਦੀਪ ਸਿੰਘ ਬੱਬਾ, ਕਮਲਜੀਤ ਸਿੰਘ, ਸੁਰਿੰਦਰ ਸਿੰਘ, ਸ਼ਿੰਗਾਰਾ ਸਿੰਘ, ਅਮਨਦੀਪ ਸਿੰਘ, ਕਰਨਬੀਰ ਸਿੰਘ, ਅਮਰਜੀਤ ਸਿੰਘ, ਸੋਹਣ ਸਿੰਘ, ਦੀਦਾਰ ਸਿੰਘ ਬਿੱਕਰ ਸਿੰਘ ਨੇ ਸੰਗਤਾਂ ਨੂੰ ਅੱਜ ਤੀਸਰੇ ਦਿਨ ਦੇ ਸਮਾਗਮ ਵਿਚ ਪੁੱਜਣ ਦੀ ਅਪੀਲ ਵੀ ਕੀਤੀ।