- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜ ਪੀਰ ਦਰਬਾਰ ਪਿੰਡ ਦਿਲਾਵਰਪੁਰ ਵਿਖੇ 57ਵਾਂ ਛਿੰਝ ਮੇਲਾ ਕਰਵਾਇਆ

ਬਲਵਿੰਦਰ ਸਿੰਘ, ਪੰਜਾਬੀ ਜਾਗਰਣ, ਰਾਹੋਂ : ਪੰਜ ਪੀਰ ਦਰਬਾਰ ਪਿੰਡ ਦਿਲਾਵਰਪੁਰ ਵਿਖੇ 57ਵਾਂ ਛਿੰਝ ਮੇਲਾ ਭਗਤ ਪ੍ਰਕਾਸ਼ ਰਾਮ ਦੀ ਅਗਵਾਈ ਵਿਚ ਸਫ਼ਲਤਾਪੂਰਵਕ ਨੇਪਰੇ ਚੜ੍ਹਿਆ। ਝੰਡੀ ਦੀ ਕੁਸ਼ਤੀ ਵਿਚ ਹਿੰਦ ਕੇਸਰੀ ਪਹਿਲਵਾਨ ਸਿਕੰਦਰ ਸ਼ੇਖ ਵੱਲੋਂ ਪ੍ਰਵੀਨ ਕੋਹਾਲੀ ਨੂੰ ਹਰਾਇਆ। ਕਲਵਾ ਗੁੱਜਰ ਵੱਲੋਂ ਬੱਲੂ ਬੋਧ ਕੇ ਨੂੰ ਅਤੇ ਹੋਦੀ ਇਰਾਨ ਵੱਲੋਂ ਛੋਟੇ ਸਿਦਾਮ ਨੂੰ ਹਰਾ ਕੇ ਦੋ ਮੋਟਰਸਾਈਕਲ ਅਤੇ ਇੱਕ ਝੋਟੀ ਜਿੱਤੀ। ਹਰੀਪਾਲ ਮਹਿਮੀ ਅਤੇ ਜੀਵਨ ਮਹਿਮੀ ਨੇ ਦੱਸਿਆ ਕਿ ਇਸ ਛਿੰਝ ਮੇਲੇ ਵਿਚ ਲਗਭਗ 100 ਪਹਿਲਵਾਨਾਂ ਵੱਲੋਂ ਹਿੱਸਾ ਲਿਆ ਗਿਆ। ਮੇਲੇ ਦੌਰਾਨ ਆਪ ਦੇ ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੌਬੀ ਕੰਗ ਪਹੁੰਚੇ। ਜਿਨ੍ਹਾਂ ਦਾ ਗੱਦੀਨਸ਼ੀਨ ਭਗਤ ਪ੍ਰਕਾਸ਼ ਰਾਮ ਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਨੇ ਸਵਾਗਤ ਕੀਤਾ। ਉਨ੍ਹਾਂ ਨਾਲ ਆਪ ਆਗੂ ਲਲਿਤ ਮੋਹਨ ਪਾਠਕ, ਲਖਵਿੰਦਰ ਸਿੰਘ ਲੱਕੀ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ, ਇੰਟਰਨੈਸ਼ਨਲ ਕਬੱਡੀ ਖਿਡਾਰੀ ਜੱਸਾ ਸਿੰਘ ਸਿਕੰਦਰਪੁਰੀਆ, ਕੌਂਸਲਰ ਬਲਵਿੰਦਰ ਪਾਲ, ਕਰਨ ਦੱਤਾ, ਰਾਹੁਲ, ਹੇਮੰਤ ਰਣਦੇਵ ਬੌਬੀ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਹੋਂ, ਰਜਿੰਦਰ ਕੁਮਾਰ ਟੋਨੀ, ਯੋਗੇਸ਼ ਕੁਮਾਰ ਜੋਗਾ ਸਟੇਜ ਸਕੱਤਰ, ਓਂਕਾਰ ਸਿੰਘ ਸ਼ੀਂਹਮਾਰ, ਰਾਮ ਪਾਲ ਹਾਜਰ ਸਨ। ਛਿੰਝ ਮੇਲੇ ਵਿਚ ਮਨਜੀਤ ਸਿੰਘ ਕੰਗ ਵੱਲੋਂ ਕਮੈਂਟਰੀ ਕਰਕੇ ਪਹਿਲਵਾਨਾਂ ਵਿਚ ਜੋਸ਼ ਭਰਿਆ।