- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਰਾਂ ਦਾ 27ਵਾਂ ਸਲਾਨਾ ਜੋੜ ਮੇਲਾ ਮਨਾਇਆ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੀਰ ਗਿਆਰ੍ਹਵੀਂ ਵਾਲੀ ਸਰਕਾਰ ਲੱਖਦਾਤਾ ਪੀਰ ਦਾ 27ਵਾਂ ਸਲਾਨਾ ਜੋੜ ਮੇਲਾ ਸ਼ਰਧਾ ਅਤੇ ਧੂਮਧਾਮ ਨਾਲ ਮੁਹੱਲਾ ਨਵੀਂ ਅਬਾਦੀ ਵਿਖੇ ਗੱਦੀਨਸ਼ੀਨ ਬੀਬੀ ਬਲਜੀਤ ਕੌਰ ਕਾਦਰੀ, ਮੁੱਖ ਸੇਵਾਦਾਰ ਚੇਤ ਰਾਮ ਰਤਨ ਦੀ ਅਗਵਾਈ ਹੇਠ ਮਨਾਇਆ ਗਿਆ। ਮੇਲੇ ਦੇ ਪਹਿਲੇ ਦਿਨ ਸਾਮ ਚਿਰਾਗਾਂ ਅਤੇ ਮਹਿੰਦੀ ਰਸਮ ਕਰਵਾਈ ਗਈ। ਇਸ ਮੌਕੇ ਗਾਇਕ ਪੰਮਾ ਰੱਤੇਵਾਲੀਆ ਨੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ। ਦੂਜੇ ਦਿਨ ਗਾਇਕ ਕੁਲਵੰਤ ਕਲੇਰ ਨੇ ਆਪਣੇ ਧਾਰਮਿਕ ਗੀਤ ਮੈਂ ਪੀਰਾਂ ਦੀ, ਮਸਤ ਬਣਾ ਦੇਣਗੇ ਆਦਿ ਗੀਤਾਂ ਨਾਲ ਹਾਜ਼ਰੀ ਲਗਾਈ। ਇਸ ਮੌਕੇ ਬੀਬੀ ਬਲਜੀਤ ਕਾਦਰੀ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਪੀਰਾਂ ਦਾ ਲੰਗਰ ਅਟੁੱਟ ਵਰਤਾਇਆ ਗਿਆ। ਧਾਰਮਿਕ ਸਮਾਗਮ ਵਿਚ ਪ੍ਰਸਿੱਧ ਕਵਾਲ ਆਵਿਦ ਸ਼ੌਕਤ ਅਲੀ ਮਲੇਰਕੋਟਲੇ ਵੱਲੋਂ ਗੀਤ ਉਹ ਕਦੇ ਨੀ ਡੁਬੱਦੇ, ਜੇ ਤੂੰ ਰੱਬ ਨੂੰ ਮਨਾਉਣਾ ਪਹਿਲਾ ਯਾਰ ਨੂੰ ਮਨਾਂ ਗੀਤਾਂ ਨਾਲ ਹਾਜ਼ਰੀ ਲਗਾਈ। ਪ੍ਰਸਿੱਧ ਕਲਾਕਾਰ ਸੰਦੀਪ ਉਧੋਵਾਲੀਆ ਨੇ ਬੰਗਾ ਚੜ੍ਹਾ ਲਉ ਕੂੜੀਓ ਆਦਿ ਗੀਤ ਨਾਲ ਸੰਗਤਾਂ ਤੇ ਫੱਕਰ-ਫਕੀਰਾਂ, ਸੰਤ ਮਹਾਪੁਰਸ਼ਾਂ ਕਿਲ੍ਹ ਕੇ ਰੱਖਿਆ।
ਇਸ ਮੌਕੇ ਬੋਰੀ ਵਾਲੇ ਬਾਬਾ ਜੀ ਦੇ ਗੱਦੀਨਸ਼ੀਨ ਬਾਮਮੁਨੀ ਪ੍ਰੀਤੀ ਮਾਈ, ਬਾਬਾ ਪਿਆਰਾ ਫਗਵਾੜਾ, ਬਾਬਾ ਮਹਿਤਾਬ ਅਲੀ ਕਾਦਰੀ, ਬਾਬਾ ਵਰੂਣ ਸੋਬਤੀ, ਸਾਈਂ ਮਹਿੰਦਰ ਪਾਲ, ਬੀਬੀ ਰਣਜੀਤਾ ਮੁਕੰਦਪਰ, ਬੀਬੀ ਬਲਵੀਰ, ਬੀਬੀ ਸੰਤੋਸ, ਬੀਬੀ ਸੁਖਰਾਜ ਆਦਿ ਹਾਜ਼ਰ ਸਨ। ਮੁੱਖ ਸੇਵਾਦਾਰ ਚੇਤ ਰਾਮ ਰਤਨ ਨੇ ਦਰਬਾਰ ਵਿਚ ਹਾਜ਼ਰੀ ਲਗਾਉਣ ਵਾਲੇ ਸੰਤ, ਫਕੀਰ, ਫੱਕਰਾਂ ਨੂੰ ਸਨਮਾਨਿਤ ਕਰਦਿਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕੁਲਵਿੰਦਰ ਭਾਰਟਾ ਪ੍ਰਧਾਨ ਲੋਕ ਭਲਾਈ ਸੁਸਾਇਟੀ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਲੱਕੀ, ਐਡਵੋਕੇਟ ਵਿਸਾਲ ਸ਼ਰਮਾ ਸਹਿ ਇੰਚਾਰਜ, ਮਹਿਲਾ ਵਿੰਗ ਪ੍ਰਧਾਨ ਪਵਨਜੀਤ ਕੌਰ ਮਾਨ, ਰਜੰਨੀ ਕੰਡਾ ਜ਼ਿਲ੍ਹਾ ਸੈਕਟਰੀ, ਡਾ. ਤਜਿੰਦਰਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਮੈਡੀਕਲ ਸੈਲ, ਮਨੋਜ ਕੰਡਾ, ਪ੍ਰੇਮ ਪਾਲ, ਪ੍ਰਦੀਪ ਚਾਂਦਲਾ, ਜਸਵਿੰਦਰ ਕੌਰ ਬਲਾਕ ਕੋਆਰਡੀਨੇਟਰ ਆਪ, ਟੀਕਮ ਚੌਧਰੀ ਵਾਈਸ ਪ੍ਰਧਾਨ ਪੰਜਾਬ ਘੱਟ ਗਿਣਤੀ ਮੋਰਚਾ, ਭਾਜਪਾ ਮੰਡਲ ਪ੍ਰਧਾਨ ਮੁਨੀਸ਼ ਕੁਮਾਰ, ਸੈਕਟਰੀ ਜੱਸੀ ਮਹਾਲੋਂ, ਬਬੀਤਾ ਕਾਲੀਆ ਆਦਿ ਹਾਜਰ ਸਨ।