- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹੀਦਾਂ ਦਾ 100ਵਾਂ ਸ਼ਹੀਦੀ ਦਿਵਸ ਨੈਸ਼ਨਲ ਪੱਧਰ 'ਤੇ ਮਨਾਇਆ ਜਾਵੇ-ਡਾ. ਕਰਨਾਣਾ

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਸ਼ਹੀਦ ਭਗਤ ਸਿੰਘ ਦਾ 119ਵਾਂ ਜਨਮ ਦਿਵਸ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਦੇਸ਼ ਭਰ ਦੇ ਦੇਸ਼ ਭਗਤ ਲੋਕਾਂ ਵੱਲੋਂ ਇੰਨਕਲਾਬੀ ਜੋਸ਼ ਨਾਲ ਮਨਾਇਆ। ਖਟਕੜ ਕਲਾਂ ਵਿਖੇ ਆਪਣੇ ਸਾਥੀਆਂ ਸਮੇਤ ਪੁੱਜੇ ਡਾ. ਹਰਭਜਨ ਸਿੰਘ ਕਰਨਾਣਾ ਭਾਜਪਾ ਸੀਨੀਅਰ ਆਗੂ (ਭਾਰਤ ਵਿਭੂਸ਼ਣ) ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ 2031 ਵਿਚ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦਾ 100ਵਾਂ ਸ਼ਹੀਦੀ ਦਿਵਸ ਨੈਸ਼ਨਲ ਪੱਧਰ ’ਤੇ ਮਨਾਇਆ ਜਾਵੇ। ਉਨ੍ਹਾਂ ਦੱਸਿਆ ਕਿ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਭਾਰਤ ਸਰਕਾਰ ਦੀ ਅਗਵਾਈ ਵਿਚ ਦੇਸ਼ ਦੇ ਅਣਗੌਲੇ ਸ਼ਹੀਦਾਂ ਨੂੰ ਵੀ ਸਨਮਾਨ ਦਿੱਤਾ ਗਿਆ। ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਨੂੰ ਤਾਂ ਸਿਰਫ ਗਾਂਧੀ ਪਰਿਵਾਰ ਵਿਚ ਹੀ ਸ਼ਹੀਦ ਨਜ਼ਰ ਆਉਂਦੇ ਸਨ। ਹੁਣ ਕੇਂਦਰ ਸਰਕਾਰ ਵੱਲੋਂ ਆਦਿਵਾਸੀ ਯੋਧਾ ਭਗਵਾਨ ਵਿਰਸਾ ਮੁੰਡਾ ਦਾ ਜਨਮ ਦਿਵਸ 15 ਨਵੰਬਰ ਨੂੰ ਜਨਜਾਤੀ ਗੌਰਵ ਦਿਵਸ ਐਲਾਨ ਕੀਤਾ ਅਤੇ ਸੁਭਾਸ਼ ਚੰਦਰ ਬੋਸ ਦਾ ਜਨਮ ਦਿਵਸ 23 ਜਨਵਰੀ ਨੂੰ ਪਰਾਕ੍ਰਮ ਦਿਵਸ ਐਲਾਨ ਕੀਤਾ। ਇਸੇ ਤਰ੍ਹਾਂ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ ਦੇ 100ਵੇਂ ਸ਼ਹੀਦੀ ਦਿਵਸ ਨੂੰ ਨੈਸ਼ਨਲ ਪੱਧਰ ’ਤੇ ਨਾਮ ਦੇ ਕੇ ਮਨਾਇਆ ਜਾਵੇ ਅਤੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਕੋਈ ਯੂਨੀਵਰਸਿਟੀ, ਖੋਜ ਕੇਂਦਰ ਖੋਲਿਆ ਜਾਵੇ ਅਤੇ ਵੱਖ-ਵੱਖ ਯੂਨੀਵਰਸਿਟੀਆਂ ਵਿਚ ਸ਼ਹੀਦਾਂ ਦੇ ਨਾਂ