- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵੀਂ ਸੜਕ ਬਣਾਉਣ ਲਈ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ

ਬਲਵਿੰਦਰ ਸਿੰਘ, ਪੰਜਾਬੀ ਜਾਗਰਣ, ਰਾਹੋਂ : ਪਿੰਡ ਦਿਲਾਵਰਪੁਰ ਰਾਹੋਂ-ਮਾਛੀਵਾੜਾ ਰੋਡ ਤੋਂ ਲੈ ਕੇ ਪਿੰਡ ਬਹਿਲੂਰ ਕਲਾਂ ਤੱਕ 18 ਫੁੱਟ ਨਵੀਂ ਸੜਕ ਬਣਾਉਣ ’ਤੇ ਨੰਬਰਦਾਰ ਤੇ ਸਰਪੰਚ ਹਰੀਪਾਲ ਮਹਿਮੀ ਅਤੇ ਸਮਾਜ ਸੇਵਕ ਜੀਵਨ ਮਹਿਮੀ ਵੱਲੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਉਪ ਚੇਅਰਮੈਨ ਆਈਟੀਆਈ ਵਿਭਾਗ ਪੰਜਾਬ ਲਲਿਤ ਮੋਹਨ ਪਾਠਕ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ। ਜੀਵਨ ਮਹਿਮੀ ਨੇ ਦੱਸਿਆ ਕਿ ਪਿਛਲੇ 12-13 ਸਾਲ ਤੋਂ ਇਹ ਸੜਕ ਸਿਰਫ 11 ਫੁੱਟੀ ਸੀ ਅਤੇ ਹਰ ਜਗ੍ਹਾ ਤੋਂ ਟੁੱਟੀ ਹੋਈ ਸੀ। ਇਸ ਸੜਕ ਤੋਂ ਪਹਿਲਾਂ ਸਿੰਗਲ ਰਸਤਾ ਸੀ ਤੇ ਕੋਈ ਡਬਲ ਟਰੈਕਟਰ-ਟਰਾਲੀ ਦੀ ਕਰੌਸਿੰਗ ਨਹੀਂ ਸੀ ਹੋ ਸਕਦੀ। ਉਨ੍ਹਾਂ ਦੱਸਿਆ ਕਿ ਅਸੀਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਲਲਿਤ ਮੋਹਨ ਪਾਠਕ ਅਤੇ ਸਤਨਾਮ ਸਿੰਘ ਜਲਵਾਹਾ ਕੋਲ ਪਹੁੰਚ ਕੀਤੀ ਸੀ ਅਤੇ ਉਨ੍ਹਾਂ ਵੱਲੋਂ ਭਰੋਸਾ ਦਵਾਇਆ ਗਿਆ ਸੀ ਅਤੇ ਕਿਹਾ ਸੀ ਕਿ ਇਹ ਸੜਕ ਬਹੁਤ ਹੀ ਜਲਦੀ ਵਧੀਆ ਮਟੀਰੀਅਲ ਦੀ ਬਣਾਈ ਜਾਵੇਗੀ। ਹੁਣ ਇਹ ਸੜਕ 11 ਫੁੱਟ ਤੋਂ ਚੌੜੀ ਕਰ ਕੇ 8 ਫੁੱਟ ਚੌੜੀ ਵਧੀਆ ਮਟੀਰੀਅਲ ਨਾਲ ਬਣਾਈ ਗਈ ਹੈ। ਉਨ੍ਹਾਂ ਆਮ ਆਦਮੀ ਪਾਰਟੀ ਦੇ ਇਮਾਨਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜਿਸ ਨੇ ਪੂਰੇ ਪੰਜਾਬ ਵਿਚ ਨਵੀਆਂ ਸੜਕਾਂ ਬਣਾ ਕੇ ਇੱਕ ਇਤਿਹਾਸ ਸਿਰਜਿਆ ਹੈ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਆਮ ਆਦਮੀ ਦੇ ਪਾਰਟੀ ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੌਬੀ ਕੰਗ, ਇੰਪਰੂਵਮੈਂਟ ਟਰੱਸਟ ਨਵਾਂਸ਼ਹਿਰ ਦੇ ਚੇਅਰਮੈਨ ਸਤਨਾਮ ਜਲਵਾਹਾ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਇਹ ਸੜਕ 11 ਫੁੱਟ ਤੋਂ 18 ਫੁੱਟ ਚੌੜੀ ਹੋਈ ਹੈ। ਇਸ ਮੌਕੇ ਜੀਵਨ ਮਹਿਮੀ ਸਾਬਕਾ ਸਰਪੰਚ, ਜਗਦੀਸ਼ ਸਿੰਘ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ ਬਹਲੂਰ ਕਲਾਂ, ਸਮਾਜ ਸੇਵਕ ਓਂਕਾਰ ਸਿੰਘ ਸ਼ੀਂਹਮਾਰ, ਨੰਬਰਦਾਰ ਸਰਪੰਚ ਹਰੀਪਾਲ ਮਹਿਮੀ ਤੇ ਹੋਰ ਹਾਜ਼ਰ ਸਨ।