ਦਰਦਨਾਕ ਹਾਦਸਾ: ਸੁਜੋਵਾਲ ਕੱਟ 'ਤੇ ਭਿਆਨਕ ਸੜਕ ਹਾਦਸਾ, ਔਰਤ ਦੀ ਮੌਤ ਤੇ ਦੋ ਜਣੇ ਗੰਭੀਰ ਜ਼ਖ਼ਮੀ
ਪ੍ਰਾਪਤ ਜਾਣਕਾਰੀ ਅਨੁਸਾਰ ਰੋਪੜ ਤੋਂ ਬਲਾਚੌਰ ਵੱਲ ਜਾ ਰਹੀ ਇੱਕ ਸਵਿਫ਼ਟ ਕਾਰ ਪੀ ਬੀ 74 8329, ਜਿਸ ਨੂੰ ਕਸ਼ਮੀਰੀ ਲਾਲ ਪੁੱਤਰ ਲਸ਼ਕਰ ਸਿੰਘ ਵਾਸੀ ਰਾਮ ਨਗਰ ਬਲਾਚੌਰ ਚਲਾ ਰਿਹਾ ਸੀ, ਉਸ ਨੇ ਜਦੋਂ ਸੁਜੋਵਾਲ ਕੱਟ ਤੋਂ ਗੱਡੀ ਮੋੜੀ ਤਾਂ ਪਿੱਛੋਂ ਆ ਰਹੀ ਇੱਕ ਹੋਰ ਸਵਿਫ਼ਟ ਕਾਰ ਨੰਬਰ ਪੀ ਬੀ32 ਓ ਈ9158, ਜਿਸ ਨੂੰ ਸਤਵੀਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਮੱਕੋਵਾਲ ਜੱਬਾ ਥਾਣਾ ਕਾਠਗੜ੍ਹ ਚਲਾ ਰਿਹਾ ਸੀ, ਉਸ ਨਾਲ ਟਕਰਾ ਗਈ।
Publish Date: Thu, 20 Aug 2026 01:28 PM (IST)
Updated Date: Thu, 20 Aug 2026 01:31 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ। ਰੋਪੜ ਬਲਾਚੌਰ ਨੈਸ਼ਨਲ ਹਾਈਵੇ ’ਤੇ ਸੁਜੋਵਾਲ ਕੱਟ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ ’ਚ ਮੋਟਰਸਾਈਕਲ ਨੰਬਰ ਪੀ ਬੀ 20ਐੱਫ4006 ’ਤੇ ਸਵਾਰ ਯੋਗਰਾਜ ਸਿੰਘ ਪੁੱਤਰ ਚਰਨ ਦਾਸ ਵਾਸੀ ਮੋਹਰਾਂ ਚਲਾ ਰਿਹਾ ਸੀ, ਉਸ ਦੇ ਪਿਛੇ ਉਸ ਦਾ ਪੁੱਤਰ ਅਤੇ ਪਤਨੀ ਸਵਾਰ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਰੋਪੜ ਤੋਂ ਬਲਾਚੌਰ ਵੱਲ ਜਾ ਰਹੀ ਇੱਕ ਸਵਿਫ਼ਟ ਕਾਰ ਪੀ ਬੀ 74 8329, ਜਿਸ ਨੂੰ ਕਸ਼ਮੀਰੀ ਲਾਲ ਪੁੱਤਰ ਲਸ਼ਕਰ ਸਿੰਘ ਵਾਸੀ ਰਾਮ ਨਗਰ ਬਲਾਚੌਰ ਚਲਾ ਰਿਹਾ ਸੀ, ਉਸ ਨੇ ਜਦੋਂ ਸੁਜੋਵਾਲ ਕੱਟ ਤੋਂ ਗੱਡੀ ਮੋੜੀ ਤਾਂ ਪਿੱਛੋਂ ਆ ਰਹੀ ਇੱਕ ਹੋਰ ਸਵਿਫ਼ਟ ਕਾਰ ਨੰਬਰ ਪੀ ਬੀ32 ਓ ਈ9158, ਜਿਸ ਨੂੰ ਸਤਵੀਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਮੱਕੋਵਾਲ ਜੱਬਾ ਥਾਣਾ ਕਾਠਗੜ੍ਹ ਚਲਾ ਰਿਹਾ ਸੀ, ਉਸ ਨਾਲ ਟਕਰਾ ਗਈ।
ਟੱਕਰ ਤੋਂ ਬਾਅਦ ਦੂਜੀ ਕਾਰ ਬੇਕਾਬੂ ਹੋ ਕੇ ਅੱਗੇ ਜਾ ਰਹੇ ਹੀਰੋ ਸਪਲੈਂਡਰ ਮੋਟਰਸਾਈਕਲ ’ਚ ਜਾ ਵੱਜੀ। ਮੋਟਰਸਾਈਕਲ ’ਤੇ ਜੋਗਰਾਜ ਸਿੰਘ, ਉਸ ਦੀ ਪਤਨੀ ਇੰਦਰਜੀਤ ਕੌਰ ਅਤੇ ਪੁਤਰ ਸਵਾਰ ਸਨ। ਰਾਹਗੀਰਾਂ ਦੀ ਮਦਦ ਨਾਲ ਉਨ੍ਹਾਂ ਨੂੰ ਇਕ ਨਿਜੀ ਹਸਪਤਾਲ ਬਲਾਚੌਰ ਵਿਖੇ ਭਰਤੀ ਕਰਵਾਇਆ ਗਿਆ।
ਜਿੱਥੇ ਇਲਾਜ ਦੌਰਾਨ ਇੰਦਰਜੀਤ ਕੌਰ ਦੀ ਮੌਤ ਹੋ ਗਈ। ਜ਼ਖ਼ਮੀ ਪਿਉ ਪੁੱਤਰ ਦਾ ਇਲਾਜ ਚਲ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਐੱਸ. ਐੱਫ. ਪੁਲਿਸ ਪਾਰਟੀ ਨੇ ਮੌਕੇ ’ਤੇ ਰਿਕਵਰੀ ਵਾਹਨ ਦੀ ਮਦਦ ਨਾਲ ਰੋਡ ਕਲੀਅਰ ਕਰਵਾਇਆ ਅਤੇ ਇਸ ਹਾਦਸੇ ਦੀ ਜਾਣਕਾਰੀ ਥਾਣਾ ਸਿਟੀ ਬਲਾਚੌਰ ਦੇ ਡਿਊਟੀ ਅਫ਼ਸਰ ਏ. ਐੱਸ. ਆਈ. ਨਰੇਸ਼ ਕੁਮਾਰ ਨੂੰ ਦੇ ਦਿੱਤੀ ।