- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵਾਂਸ਼ਹਿਰ 'ਚ ਤੀਆਂ ਦਾ ਤਿਉਹਾਰ ਅੱਜ, ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਕਰਨਗੀ ਸ਼ਿਰਕਤ

ਬਲਵਿੰਦਰ ਸਿੰਘ, ਪੰਜਾਬੀ ਜਾਗਰਣ, ਰਾਹੋਂ : ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੌਬੀ ਕੰਗ ਨੇ ਦੱਸਿਆ ਕਿ ਨਵਾਂਸ਼ਹਿਰ ਦੇ ਬਲਿਉ ਮੂਨ ਪੈਲੇਸ ਵਿਖੇ ਆਮ ਆਦਮੀ ਪਾਰਟੀ ਵੱਲੋਂ 14 ਅਗਸਤ ਨੂੰ ਸਵੇਰੇ 10 ਵਜੇ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕਰ ਰਹੀ ਹਨ। ਇਸ ਸਮਾਗਮ ਨੂੰ ਲੈ ਕੇ ਮਹਿਲਾਵਾਂ ਵਿਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਦੀਆਂ ਤਿਆਰੀਆਂ ਨੂੰ ਲੈ ਕੇ ਸੁੱਚਜੇ ਪ੍ਰਬੰਧ ਕੀਤੇ ਜਾ ਰਹੇ ਹਨ। ਇਸੇ ਤਹਿਤ ਜ਼ਿਲ੍ਹੇ ਵਿਚ ੱਵੱਖ ਵੱਖ ਪਿੰਡਾਂ ਅਤੇ ਬਲਾਕਾਂ ਵਿਚ ਮੀਟਿੰਗਾਂ ਕਰਕੇ ਮਹਿਲਾਵਾਂ ਨੂੰ ਸਮਾਗਮ ਵਿਚ ਪੁੱਜਣ ਦੀ ਪੁਰਜੋਰ ਅਪੀਲ ਵੀ ਕੀਤੀ ਜਾ ਰਹੀ ਹੈ। ਰਾਹੋਂ ਵਿਖੇ ਮੀਟਿੰਗ ਦੌਰਾਨ ਜਸਪ੍ਰੀਤ ਸਿੰਘ ਰੌਬੀ ਕੰਗ ਨੇ ਕਿਹ ਾਕਿ ਤੀਆਂ ਦਾ ਪ੍ਰੋਗਰਾਮ ਸਵੇਰੇ 10 ਵਜੇ ਸ਼ੁਰੂ ਹੋਵੇਗਾ ਅਤੇ ਸ਼ਾਮ ਤੱਕ ਚੱਲੇਗਾ। ਇਸ ਮੌਕੇ ਸਕੂਲਾਂ, ਕਾਲਜਾਂ ਦੀਆਂ ਮੁਟਿਆਰਾਂ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਦਰਸ਼ਾਉਂਦਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਪ੍ਰੋਗਰਾਮ ਵਿਚ ਮਾਵਾਂ ਭੈਣਾਂ ਧੀਆਂ ਬਹੁਤ ਹੁਮਹੁਮਾ ਕੇ ਪੁੱਜ ਰਹੀਆਂ ਹਨ। ਪ੍ਰੋਗਰਾਮ ਪੇਸ਼ ਕਰਨ ਵਾਲਿਆਂ ਦਾ ਸਨਮਾਨ ਕੀਤਾ ਜਾਵੇਗਾ। ਰੋਟੀ ਚਾਹ ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ। ਰਾਹੋਂ ਦੇ ਮਹੱਲਾ ਪਹਾੜ ਸਿੰਘ ਵਿਖੇ ਆਂਗਣਵਾੜੀ ਮੁਲਾਜ਼ਮਾਂ ਅਤੇ ਸਖੀਆਂ ਦੀ ਵਿਸ਼ੇਸ਼ ਮੀਟਿੰਗ ਵਿਚ ਸ਼੍ਰੀ. ਕੰਗ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਦਿੱਤੀ ਜਾ ਰਹੀ ਸਹੁਲਤ ਲਈ ਵੀ ਲੋਕਾਂ ਵਿਚ ਉਤਸ਼ਾਹ ਦੇਖਿਆ ਜਾ ਰਿਹਾ ਹੈ। ਇਸ ਮੌਕੇ ਸ਼ਿਵ ਰਾਮ ਕੌਂਸਲਰ, ਬਲਵਿੰਦਰ ਕੁਮਾਰ ਕੌਂਸਲਰ, ਰਜਿੰਦਰ ਸਿੰਘ ਟੋਨੀ, ਜੋਗੇਸ਼ ਕੁਮਾਰ ਜੋਗਾ, ਭਗਤ ਰਾਮ, ਸੂਬੇਦਾਰ ਤਰਸੇਮ ਲਾਲ ਸਾਬਕਾ ਕੌਂਸਲਰ, ਅਮਨਦੀਪ ਕੌਰ, ਕੁਲਵਿੰਦਰ ਕੌਰ, ਗੀਤਾ ਦੇਵੀ ਤੇ ਰੇਨੂੰ ਬਾਲਾ, ਮਨਜੀਤ ਕੌਰ, ਕਮਲਜੀਤ ਕੌਰ, ਕੁਲਦੀਪ ਕੌਰ, ਸੁਰਿੰਦਰ ਕੌਰ, ਅਨੀਤਾ ਰਾਣੀ, ਸੋਮਾ ਦੇਵੀ, ਬਲਵਿੰਦਰ ਸਿੰਘ, ਮੱਖਣ ਪੈਂਟਰ, ਸ਼ੇਰ ਸਿੰਘ ਸ਼ੇਰਾ, ਅਕਵਿੰਦਰ ਕੌਰ, ਗੁਰਪ੍ਰੀਤ ਕੌਰ, ਸਰਬਜੀਤ ਕੌਰ, ਵੀਨਾ ਦੇਵੀ, ਨਿਰਮਲ ਕੌਰ, ਮਨਜੀਤ ਕੌਰ, ਲਖਵਿੰਦਰ ਕੌਰ, ਗੁਰਬਖਸ਼ ਕੌਰ, ਪ੍ਰੇਮ ਲਤਾ, ਮੀਨੂੰ ਦੇਵੀ, ਕਮਲਜੀਤ ਕੌਰ, ਕੁਲਦੀਪ ਕੌਰ, ਸੁਰਿੰਦਰ ਕੌਰ, ਅਨੀਤਾ ਰਾਣੀ ਆਦਿ ਹਾਜ਼ਰ ਸਨ।