ਰਾਜਾ ਸਾਹਿਬ ਸਕੂਲ ’ਚ ਤੀਜ ਦਾ ਤਿਉਹਾਰ ਮਨਾਇਆ ਰਾਜਾ ਸਾਹਿਬ ਸਕੂਲ 'ਚ 'ਤੀਜ ਦਾ ਤਿਉਹਾਰ' ਮਨਾਇਆ
Publish Date: Wed, 12 Aug 2026 04:10 PM (IST)
Updated Date: Wed, 12 Aug 2026 04:11 PM (IST)
ਤਾਰੀ ਲੋਧੀਪੁਰੀਆ, ਪੰਜਾਬੀ ਜਾਗਰਣ, ਔੜ : ਰਾਜਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਿੰਗੜਾਂ ਵਿਖੇ ਤੀਜ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ। ਪ੍ਰਿੰ. ਤਰਜੀਵਨ ਸਿੰਘ ਗਰਚਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਅਸੀਂ ਪੰਜਾਬ ਦੇ ਪਿਆਰੇ ਤੇ ਰੰਗ-ਰੰਗੀਲੇ ਤਿਉਹਾਰ ਨੂੰ ਮਨਾਉਣ ਲਈ ਇਕੱਠੇ ਹੋਏ ਹਾਂ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਪੰਜਾਬੀ ਸੱਭਿਆਚਾਰਕ, ਲੋਕ ਗੀਤਾਂ, ਬੋਲੀਆਂ, ਗਿੱਧਾ, ਮਹਿੰਦੀ ਅਤੇ ਪੰਜਾਬੀ ਪਹਿਰਾਵੇ ਨਾਲ ਜੁੜਿਆ ਇੱਕ ਸੁੰਦਰ ਤਿਉਹਾਰ ਹੈ। ਅਧਿਆਪਕ ਮਨਪ੍ਰੀਤ ਕੌਰ ਤੇ ਮੇਨਕਾ ਰਾਣੀ ਨੇ ਦੱਸਿਆ ਕਿ ਤੀਜ ਦਾ ਤਿਉਹਾਰ ਸਾਨੂੰ ਆਪਣੇ ਅਮੀਰ ਪੰਜਾਬੀ ਵਿਰਾਸਤ ਅਤੇ ਸੱਭਿਆਚਾਰਕ ਨਾਲ ਜੋੜਦਾ ਹੈ। ਅਧਿਆਪਿਕਾ ਮਿਹਰ ਕੌਰ ਤੇ ਕੋਮਲ ਨੇ ਡਾਂਸ ਅਤੇ ਗਿੱਧੇ ਦੀਆਂ ਪੇਸ਼ਕਾਰੀਆਂ ਕਰਵਾਈਆਂ। ਵਿਦਿਆਰਥੀਆਂ ਨੇ ਵੱਖ-ਵੱਖ ਪੇਸ਼ਕਾਰੀਆਂ ਨਾਲ ਸਾਰਿਆਂ ਦਾ ਦਿਲ ਜਿੱਤਿਆ ਤੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਬਣੇ ਜਿਨ੍ਹਾਂ ਵਿਚ ਮਿਸ ਤੀਜ ਭਵਨ ਜੋਤ ਕੌਰ, ਪੰਜਾਬੀ ਪਹਿਰਾਵਾ ਰਾਜਵਿੰਦਰ ਕੌਰ, ਪੰਜਾਬੀ ਸੂਟ ਮਨਕੀਰਤ ਕੌਰ, ਗਿੱਧਾ ਦ੍ਰਿਸ਼ਟੀ, ਲੋਕ ਨਾਚ ਦੀਵਾਨਸ਼ੀ ਤੇ ਪੰਜਾਬੀ ਪਹਿਰਾਵਾ ਅਜੀਤ ਸਿੰਘ, ਸਹਿਜ, ਧਰਮ ਜੋਤ, ਪ੍ਰਭੂ ਪ੍ਰੀਤ ਸਿੰਘ ਸਨ। ਅੰਤ ਵਿਚ ਮੈਨੇਜਰ ਕਮਲਜੀਤ ਸਿੰਘ ਤੇ ਅਧਿਆਪਕਾ ਇਕਬਾਲ ਕੌਰ ਨੇ ਸਾਂਝੇ ਤੌਰ ਤੇ ਕਿਹਾ ਕਿ ਅਸੀਂ ਆਪਣੀ ਪੰਜਾਬੀ ਭਾਸ਼ਾ, ਲੋਕ ਗੀਤ, ਲੋਕ ਨਾਚਾਂ ਤੇ ਹੋਰ ਰਿਵਾਇਤਾਂ ਨੂੰ ਵੀ ਸੰਭਾਲਣਾ ਹੈ। ਇਸ ਮੌਕੇ ਅਜੇ ਸ਼ਰਮਾ, ਨਰਿੰਦਰ ਪਾਲ ਸਿੰਘ, ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ, ਜਸਕਰਨ ਸਿੰਘ, ਰਾਜਵਿੰਦਰ ਕੌਰ, ਜਸਵਿੰਦਰ ਕੌਰ, ਸੀਮਾ ਰਾਣੀ, ਸੁਖਵਿੰਦਰ ਕੌਰ, ਮਨਪ੍ਰੀਤ ਕੌਰ ਤੇ ਸਟਾਫ ਮੌਜੂਦ ਸਨ।