ਕੇਸੀ ਸਕੂਲ ’ਚ ਤੀਜ ਤਿਉਹਾਰ ਮਨਾਇਆ
ਕੇਸੀ ਸਕੂਲ 'ਚ ਤੀਜ ਤਿਉਹਾਰ ਮਨਾਇਆ
Publish Date: Sun, 23 Aug 2026 03:39 PM (IST)
Updated Date: Sun, 23 Aug 2026 03:42 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਕੇਸੀ ਪਬਲਿਕ ਸਕੂਲ ਵਿਖੇ ਸੀਈਓ (ਗਰੁੱਪ ਕੈਪਟਨ) ਅਸ਼ਵਨੀ ਦੱਤਾ ਦੀ ਨਿਗਰਾਨੀ ਹੇਠ ਤੀਜ ਦਾ ਤਿਉਹਾਰ-2026 ਮਨਾਇਆ। ਸਕੂਲ ਚ ਵਿਦਿਆਰਥੀਆਂ ਨੇ ਤੀਜ ਦੇ ਨਾਲ ਮਹਿੰਦੀ ਅਤੇ ਕੁਇਜ਼ ਮੁਕਾਬਲਿਆਂ ਚ ਹਿੱਸਾ ਲਿਆ। ਪ੍ਰੋਗਰਾਮ ਕੋਆਰਡੀਨੇਟਰ ਮੀਨੂ ਕੰਡਾ ਨੇ ਦੱਸਿਆ ਕਿ ਤੀਜ ਦੇ ਨਾਲ ਮੇਲ ਖਾਂਦੇ ਮਹਿੰਦੀ ਮੁਕਾਬਲੇ ਵਿਚ ਪਲੱਸ ਟੂ ਦੀ ਆਰਜੂ ਗਿੱਲ ਨੇ ਪਹਿਲਾ, 9ਵੀਂ ਜਮਾਤ ਦੀ ਆਸ਼ਿਮਾ ਨੇ ਦੂਜਾ ਅਤੇ 6ਵੀਂ ਜਮਾਤ ਦੀ ਪ੍ਰਭਕੀਰਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕੁਇਜ਼ ਮੁਕਾਬਲੇ ਚ ਐਮਰਾਲਡ ਹਾਊਸ ਦੀ ਪੁਨੀਤ ਲੋਈ ਅਤੇ ਸੁਰਲੀਨ ਨੇ ਪਹਿਲਾ, ਰੂਬੀ ਹਾਊਸ ਦੀ ਮਨਪ੍ਰੀਤ ਅਤੇ ਆਰਜੂ ਨੇ ਦੂਜਾ ਅਤੇ ਟੋਪਾਜ਼ ਹਾਊਸ ਦੀ ਅੰਨਾ ਅਤੇ ਸਮੀਖਿਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸੀਈਓ ਅਸ਼ਵਨੀ ਦੱਤਾ ਨੇ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਤੀਜ ਸਾਡੇ ਅਮੀਰ ਸੱਭਿਆਚਾਰਕ ਵਿਰਾਸਤ ਦਾ ਹਿੱਸਾ ਹੈ ਜੋ ਔਰਤਾਂ ਅਤੇ ਕੁੜੀਆਂ ਦੇ ਸਤਿਕਾਰ ਨਾਲ ਜੁੜੀ ਹੋਈ ਹੈ। ਇਸ ਮੌਕੇ ਮੋਨਿਕਾ ਰਾਣੀ, ਨੀਰਜ, ਹਰਵਿੰਦਰ, ਰਜਨੀ, ਰਾਜਵੀਰ ਕੌਰ, ਮੋਨਿਕਾ ਸ਼ਰਮਾ ਅਤੇ ਮੀਨੂੰ ਕੰਡਾ ਮੌਜੂਦ ਸਨ।