ਡੈਰਿਕ ਇੰਟਰਨੈਸ਼ਨਲ ਸਕੂਲ ’ਚ ਅਧਿਆਪਕ ਦਿਵਸ ਉਤਸ਼ਾਹ ਨਾਲ ਮਨਾਇਆ ਡੈਰਿਕ ਇੰਟਰਨੈਸ਼ਨਲ ਸਕੂਲ ਵਿਖੇ ਅਧਿਆਪਕ ਦਿਵਸ ਉਤਸ਼ਾਹ ਨਾਲ ਮਨਾਇਆ
Publish Date: Sun, 06 Sep 2026 04:12 PM (IST)
Updated Date: Sun, 06 Sep 2026 04:13 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਵਿਖੇ ਅਧਿਆਪਕ ਦਿਵਸ ਬੜੇ ਉਤਸ਼ਾਹ, ਪਿਆਰ ਅਤੇ ਸਤਿਕਾਰ ਨਾਲ ਮਨਾਇਆ। ਇਸ ਵਿਸ਼ੇਸ਼ ਸਮਾਗਮ ਦੀ ਸ਼ੁਰੂਆਤ ਜਮਾਤ ਗਿਆਰ੍ਹਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਵੱਲੋਂ ਕੀਤੀ ਗਈ। ਜਿਨ੍ਹਾਂ ਨੇ ਆਪਣੀਆਂ ਰਚਨਾਤਮਕ ਪੇਸ਼ਕਾਰੀਆਂ ਰਾਹੀਂ ਸਮੂਹ ਅਧਿਆਪਕ ਵਰਗ ਲਈ ਇਸ ਦਿਨ ਨੂੰ ਯਾਦਗਾਰ ਬਣਾ ਦਿੱਤਾ। ਸਮਾਗਮ ਦੀ ਸ਼ੁਰੂਆਤ ਅਧਿਆਪਕਾਂ ਦੇ ਨਿੱਘੇ ਸਵਾਗਤ ਅਤੇ ਬੈਂਡ ਨਾਲ ਹੋਈ। ਇਸ ਤੋਂ ਬਾਅਦ ਪ੍ਰੋਗਰਾਮ ਸ਼ੁਰੂ ਕਰਨ ਦੀ ਆਗਿਆ ਲਈ ਗਈ ਅਤੇ ਪਵਿੱਤਰ ਜੋਤ ਜਗਾਈ ਗਈ। ਕਲਾਸ ਪਹਿਲੀ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਨੇ ਸਰਗਰਮ ਹਿੱਸਾ ਲੈਂਦਿਆਂ ਅਧਿਆਪਕਾਂ ਦੇ ਸਨਮਾਨ ਵਿਚ ਭਾਵਪੂਰਨ ਸੰਦੇਸ਼, ਭਾਸ਼ਣ, ਕਵਿਤਾਵਾਂ, ਗੀਤ, ਨਾਚ ਅਤੇ ਲਘੂ ਨਾਟਕ ਪੇਸ਼ ਕੀਤੇ। ਜਮਾਤ ਬਾਰ੍ਹਵੀਂ ਦੀ ਜਸਲੀਨ ਨੇ ਪ੍ਰੇਰਨਾਦਾਇਕ ਭਾਸ਼ਣ ਦਿੱਤਾ, ਜਦਕਿ ਜਮਾਤ ਚੌਥੀ ਅਤੇ ਪੰਜਵੀਂ ਦੇ ਵਿਦਿਆਰਥੀਆਂ ਨੇ ਗੁਰੂਵਰ ਕੇ ਚਰਨੋਂ ਮੇਂ ਨਮਨ ਦੀ ਭਾਵਪੂਰਨ ਪੇਸ਼ਕਾਰੀ ਕੀਤੀ। ਜਮਾਤ ਨੌਵੀਂ ਅਤੇ ਦਸਵੀਂ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ। ਸਮਾਗਮ ਦੌਰਾਨ ਅਧਿਆਪਕਾਂ ਲਈ ਸਟ੍ਰਾਅ-ਕਾਟਨ ਬਾਲ ਟਰਾਂਸਫਰ, 3-ਆਈਟਮ ਸਟੋਰੀ ਰਿਲੇ, ਮਿਊਜ਼ੀਕਲ ਕੱਪਸ, ਕੋਟ ਕੁਇਜ਼, ਪਾਸ ਦ ਮਾਈਕ ਅਤੇ ਕਲਰ ਕਮਾਂਡ ਵਰਗੀਆਂ ਮਨੋਰੰਜਕ ਖੇਡਾਂ ਕਰਵਾਈਆਂ। ਜਿਨ੍ਹਾਂ ਨੇ ਮਾਹੌਲ ਨੂੰ ਹਾਸੇ-ਖੁਸ਼ੀ ਅਤੇ ਆਪਸੀ ਸਾਂਝ ਨਾਲ ਭਰ ਦਿੱਤਾ। ਵਿਦਿਆਰਥੀਆਂ ਨੇ ਅਧਿਆਪਕਾਂ ਨੂੰ ਹੱਥੀਂ ਬਣਾਏ ਕਾਰਡ ਅਤੇ ਨਿੱਜੀ ਸੰਦੇਸ਼ ਭੇਂਟ ਕਰਕੇ ਆਪਣੇ ਪਿਆਰ ਅਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ। ਪ੍ਰਬੰਧਕੀ ਮੈਂਬਰਾਂ ਅਤੇ ਪ੍ਰਿੰਸੀਪਲ ਲਈ ਕਰਵਾਈ ਗਈ ਵਿਸ਼ੇਸ਼ ਖੇਡ ਨੇ ਸਮਾਗਮ ਵਿਚ ਹੋਰ ਵੀ ਰੌਣਕ ਭਰ ਦਿੱਤੀ। ਇਸ ਮੌਕੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਕਲਾਸ ਗਿਆਰ੍ਹਵੀਂ ਅਤੇ ਬਾਰ੍ਹਵੀਂ ਨੂੰ ਸਫਲਤਾ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਧਿਆਪਕ ਦੀ ਜ਼ਿੰਮੇਵਾਰੀ ਸਿਰਫ਼ ਗਿਆਨ ਦੇਣਾ ਨਹੀਂ, ਸਗੋਂ ਵਿਦਿਆਰਥੀਆਂ ਦੇ ਚਰਿੱਤਰ ਦਾ ਨਿਰਮਾਣ ਕਰਨਾ ਅਤੇ ਉਨ੍ਹਾਂ ਨੂੰ ਸਮਾਜ ਵਿਚ ਸਮਝਦਾਰ, ਨੈਤਿਕ, ਦਿਆਲੂ ਅਤੇ ਜ਼ਿੰਮੇਵਾਰ ਨਾਗਰਿਕ ਬਣਾਉਣਾ ਵੀ ਹੈ। ਉਨ੍ਹਾਂ ਨੇ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਵਿਦਿਆਰਥੀਆਂ ਨੂੰ ਸਿਰਫ਼ ਗਿਆਨਵਾਨ ਹੀ ਨਹੀਂ, ਸਗੋਂ ਵਧੇਰੇ ਸਿਆਣੇ, ਨੈਤਿਕ, ਹਮਦਰਦ ਅਤੇ ਚੰਗੇ ਇਨਸਾਨ ਬਣਾਉਣ ਦਾ ਟੀਚਾ ਰੱਖਣ। ਸਮਾਗਮ ਦੀ ਸਮਾਪਤੀ ਧੰਨਵਾਦ ਭਾਸ਼ਣ ਅਤੇ ਕੇਕ ਕਟਿੰਗ ਸਮਾਗਮ ਕਰਵਾਇਆ ਗਿਆ।