ਸੁਆਮੀ ਕ੍ਰਿਸ਼ਨਾ ਨੰਦ ਨੇ ਕੀਤਾ ਪਿੰਡ ਰੱਤੇਵਾਲ ਵਿਖੇ ਚੌਥੇ ਕਬੱਡੀ ਕੱਪ ਦਾ ਉਦਘਾਟਨ ਸੁਆਮੀ ਕ੍ਰਿਸ਼ਨਾ ਨੰਦ ਨੇ ਕੀਤਾ ਪਿੰਡ ਰੱਤੇਵਾਲ ਵਿਖੇ ਚੌਥੇ ਕਬੱਡੀ ਕੱਪ ਦਾ ਉਦਘਾਟਨ
Publish Date: Sat, 24 Oct 2026 05:31 PM (IST)
Updated Date: Sat, 24 Oct 2026 05:34 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ ਕਾਠਗੜ੍ਹ : ਧੰਨ-ਧੰਨ ਸਵਾਮੀ ਗੰਗਾ ਨੰਦ ਸਪੋਰਟਸ ਕਲੱਬ ਵੱਲੋਂ ਚੌਥੇ ਕਬੱਡੀ ਕੱਪ ਦਾ ਉਦਘਾਟਨ ਸਵਾਮੀ ਕ੍ਰਿਸ਼ਨਾ ਨੰਦ ਮਹਾਰਾਜ ਵੱਲੋਂ ਕੀਤਾ। ਪ੍ਰਬੰਧਕਾਂ ਨੇ ਦੱਸਿਆ ਕਿ ਕਬੱਡੀ ਦਾ ਚੌਥਾ ਮਹਾਂਕੁੰਭ ਮਹਾਰਾਜ ਗੰਗਾ ਨੰਦ ਸਪੋਰਟਸ ਕਲੱਬ ਵੱਲੋਂ ਬੜੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਜਿਸ ਦਾ ਰਸਮੀ ਉਦਘਾਟਨ ਮਹਾਰਾਜ ਕ੍ਰਿਸ਼ਨਾ ਨੰਦ ਵੱਲੋਂ ਕੀਤਾ। ਕਬੱਡੀ ਕੱਪ ਨੂੰ ਯਾਦਗਾਰ ਬਣਾਉਣ ਲਈ ਸਮੂਹ ਪ੍ਰਬੰਧਕਾਂ ਵੱਲੋਂ ਹਰ ਸੰਭਵ ਅਤੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸਤ ਲੋਕ ਧਾਮ ਰੱਤੇਵਾਲ ਤੋਂ ਮਹਾਰਾਜ ਗੰਗਾ ਜੀ ਦੇ ਸਰੂਪ ਢੋਲ ਨਗਾਰਿਆਂ ਨਾਲ ਕ੍ਰਿਸ਼ਨਾ ਨੰਦ ਅਤੇ ਮੁੱਖ ਸੇਵਾਦਾਰ ਵਾਸਦੇਵ ਭੂੰਬਲਾ ਦੀ ਸਰਪ੍ਰਸਤੀ ਹੇਠ ਖੇਡ ਗਰਾਉਂਡ ਤੱਕ ਲਿਆਂਦੇ ਗਏ। ਜਿਸ ਵਿਚ ਭਾਰੀ ਸੰਖਿਆ ਵਿਚ ਇਲਾਕਾ ਅਤੇ ਪਿੰਡ ਵਾਸੀਆਂ ਵੱਲੋਂ ਸ਼ਿਰਕਤ ਕੀਤੀ। ਮਹਾਰਾਜ ਕ੍ਰਿਸ਼ਨਾ ਨੰਦ ਵੱਲੋਂ ਚੌਥੇ ਕਬੱਡੀ ਕੱਪ ਦੀ ਸ਼ੁਰੂਆਤ ਲਈ ਪਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ ਅਤੇ ਇਸ ਟੂਰਨਾਮੈਂਟ ਦੀ ਸ਼ੁਰੂਆਤ ਕਰਵਾਈ ਗਈ। ਕਬੱਡੀ ਦੇ ਇਸ ਮਹਾਕੁੰਭ ਵਿਚ ਰਾਜਨ ਮੰਗੂਪਰੀਆ, ਸੇਵਕ ਸ਼ੇਰਗੜ੍ਹ, ਲਵੀ ਗੁਰੀ, ਚੇਤਨ ਜਲਾਲਪੁਰ, ਬੰਟੀ ਫਤਿਹਪੁਰ, ਖਾਨ ਸਾਹਨੇਵਾਲ ਕਮੈਂਟਰੀ ਕਰਨਗੇ। ਪਹਿਲਾ ਮੈਚ ਨੀਲੇਵਾੜੇ ਅਤੇ ਚਾਹਲਾਂ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਜਿਸ ਦੀ ਸ਼ੁਰੂਆਤ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਅਤੇ ਪ੍ਰਬੰਧਕਾਂ ਵੱਲੋਂ ਕਰਵਾਈ। ਵਿਧਾਇਕਾ ਨੇ ਖੇਡ ਸਟੇਡੀਅਮ ਅਤੇ ਡਿਸਪੈਂਸਰੀ ਦੇ ਨਵੀਨੀਕਰਨ ਕਰਨ ਲਈ ਗ੍ਰਾਂਟ ਦੇਣ ਦਾ ਐਲਾਨ ਕੀਤਾ। ਉਨ੍ਹਾਂ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ।।ਇਸ ਮੌਕੇ ਦਲਜੀਤ ਲੱਡੂ ਜੱਟ ਮਾਜਰੀ, ਅਸ਼ੋਕ ਨੰਬਰਦਾਰ, ਸੁਭਾਸ਼ ਭੁੰਬਲਾ, ਬਲਵੀਰ ਬਾਂਠ, ਰਜੇਸ਼ ਬਾਂਠ, ਵਿਜੇ ਬਾਂਠ, ਹੈਪੀ ਭੂੰਬਲਾ, ਮੋਨੂੰ ਭੂੰਬਲਾ, ਵਿਨੇ ਬਾਂਠ, ਗੁਰਮੀਤ ਭੁੰਬਲਾ, ਪੰਮੀ ਬਾਗੜੀ ਬਰੇਤਾ, ਸੁਰਿੰਦਰ ਭੂੰਬਲਾ, ਮਹਿੰਦਰ ਬਾਂਠ, ਸੋਨੂੰ ਬਾਂਠ, ਰਮੇਸ਼ ਭੂੰਬਲਾ, ਸਾਹਿਲ ਭੂੰਬਲਾ, ਮਦਨ ਲਾਲ ਭੂੰਬਲਾ ਅਤੇ ਸਮੂਹ ਨਗਰ ਨਿਵਾਸੀ ਹਾਜ਼ਰ ਰਹੇ।