ਸਵਾਮੀ ਗਿਆਨ ਨਾਥ ਫੱਕਰ ਦਾ ਜਨਮ ਦਿਨ ਸ਼ਰਧਾ ਭਾਵਨਾ ਨਾਲ ਮਨਾਇਆ ਸਵਾਮੀ ਗਿਆਨ ਨਾਥ ਫੱਕਰ ਦਾ ਜਨਮ ਦਿਨ ਸ਼ਰਧਾ ਭਾਵਨਾ ਨਾਲ ਮਨਾਇਆ
Publish Date: Sun, 01 Nov 2026 06:43 PM (IST)
Updated Date: Sun, 01 Nov 2026 06:44 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ ਕਾਠਗੜ੍ਹ : ਗੋਰਖ ਟਿੱਲਾ ਮੋਹਣ ਮਾਜਰਾ ਦੇ ਮੁੱਖ ਸੰਚਾਲਕ ਸਵਾਮੀ ਗਿਆਨ ਨਾਥ ਫੱਕਰ ਦਾ ਜਨਮ ਦਿਨ ਇਲਾਕਾ ਭਰ ਤੋਂ ਸੰਗਤਾਂ ਨੇ ਰਲ ਮਿਲ ਕੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ। ਸੇਵਾਦਾਰ ਤੇਲੂ ਰਾਮ ਰਿਟਾਇਰਡ ਐੱਸਆਈ ਨੇ ਦੱਸਿਆ ਕਿ ਅੱਜ ਸਵੇਰੇ ਅਚਾਰੀਆ ਗਰੀਬ ਦਾਸ ਮਹਾਰਾਜ ਭੂਰੀ ਵਾਲੇ ਸੰਪਰਦਾਇ ਦੀ ਕਬੀਰ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਬਾਬਾ ਹਰਨੇਕ ਸਿੰਘ ਕੱਦੋਂ ਨੇੜੇ ਦੋਰਾਹਾ ਜ਼ਿਲ੍ਹਾ ਲੁਧਿਆਣਾ ਵਾਲਿਆਂ ਦੇ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕੀਤਾ। ਉਨ੍ਹਾਂ ਤੋਂ ਬਾਅਦ ਬਾਬਾ ਮਨਜੀਤ ਸਿੰਘ ਲੱਲ੍ਹ ਕਲਾਂ ਵਾਲੇ ਅਤੇ ਬਾਬਾ ਜਸਵਿੰਦਰ ਸਿੰਘ ਬਿਲਾਸ ਪੁਰ ਵਾਲਿਆਂ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ, ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ, ਆਪ ਆਗੂ ਅਸ਼ੋਕ ਕਟਾਰੀਆ, ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸਤਨਾਮ ਜਲਾਲਪੁਰ, ਰਾਸ਼ਟਰੀ ਚੇਅਰਮੈਨ ਰੁਸਤਮ ਏ ਹਿੰਦ ਕੁਸ਼ਤੀ ਸੰਸਥਾ ਭਾਰਤ ਸਰਕਾਰ, ਭੁਪਿੰਦਰ ਸਿੰਘ ਜਾਡਲਾ, ਰਵੀ ਇੰਦਰ ਸਿੰਘ ਬਾਗੋਵਾਲ ਬੀਜੇਪੀ ਆਗੂ ਪੰਜਾਬ ਚੇਅਰਮੈਨ ਰੁਸਤਮੇ ਹਿੰਦ ਕੁਸ਼ਤੀ ਸੰਸਥਾ ਭਾਰਤ ਸਰਕਾਰ, ਗਿਆਨੀ ਮੋਹਨ ਸਿੰਘ ਮੋਹਣ ਮਾਜਰਾ, ਗੁਰਸ਼ਕਤੀ ਬਾਗੜੀ, ਨੰਬਰਦਾਰ ਅਵਤਾਰ ਸਿੰਘ ਕਟਾਰੀਆ, ਮਾਸਟਰ ਗਿਆਨ ਕਟਾਰੀਆ, ਮਨਜੀਤ ਚੌਹਾਨ ਕੁਲਾਰ, ਸੇਠੀ ਮਾਜਰਾ ਜੱਟਾਂ ਨੇ ਵੀ ਹਾਜ਼ਰੀ ਭਰੀ। ਸਵਾਮੀ ਗਿਆਨ ਨਾਥ ਫੱਕਰ ਵੱਲੋਂ ਇਨ੍ਹਾਂ ਰਾਜਨੀਤਕ ਆਗੂਆਂ ਨੂੰ ਸਨਮਾਨ ਚਿੰਨ੍ਹ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਦੂਰੋਂ ਨੇੜਿਓਂ ਆਏ ਸੰਤ ਮਹਾਂਪੁਰਸ਼ਾਂ ਨੂੰ ਵੀ ਸਨਮਾਨਿਤ ਕੀਤਾ। ਬਾਅਦ ਦੁਪਹਿਰ ਕੁਸ਼ਤੀ ਛਿੰਝ ਮੇਲਾ ਕਰਵਾਇਆ ਗਿਆ।