
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸ਼੍ਰੀਆਂਸ ਪੇਪਰ ਮਿੱਲ੍ਹ ਦੇ ਵਰਕਰਾਂ ਦੀ ਚੋਣ 'ਚ ਸੁਖਦੇਵ ਕਸਾਣਾ ਬਣੇ ਪ੍ਰਧਾਨ

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਸ਼੍ਰੀਆਂਸ ਪੇਪਰ ਮਿੱਲ੍ਹ ਬਣਾ ਦੇ ਵਰਕਰਾਂ ਦੀ ਚੋਣ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹੀ। ਦੂਜੀ ਵਾਰ ਬਣੇ ਪ੍ਰਧਾਨ ਸੁਖਦੇਵ ਕਸਾਣਾ ਨੇ ਦੱਸਿਆ ਕਿ ਹਰ ਤਿੰਨ ਸਾਲ ਬਾਅਦ ਇਹ ਚੋਣ ਕੀਤੀ ਜਾਂਦੀ ਹੈ। ਪਹਿਲਾਂ ਉਨ੍ਹਾਂ ਦੀ ਕੋਸ਼ਿਸ਼ ਸੀ ਕਿ ਇਹ ਚੋਣ ਸਰਬ ਸੰਮਤੀ ਨਾਲ ਕਰਵਾਈ ਜਾਵੇ ਪਰ ਸਰਬਸੰਮਤੀ ਨਾ ਹੋਣ ਕਰ ਕੇ ਇਲੈਕਸ਼ਨ ਕਰਵਾਈ ਗਈ। ਚੋਣ ਦੌਰਾਨ ਕਮਲ ਤਨੇਜਾ ਐੱਸਐੱਚਓ ਥਾਣਾ ਕਾਠਗੜ੍ਹ ਨੇ ਆਪਣੀ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਪਾਰਦਰਸ਼ੀ ਢੰਗ ਨਾਲ ਚੋਣ ਨੂੰ ਨੇਪਰੇ ਚਾੜ੍ਹਿਆ। ਇਸ ਮੌਕੇ ਸੀਟੂ ਸੂਬਾ ਸਕੱਤਰ ਮਹਾਂ ਸਿੰਘ ਰੌੜੀ, ਕਾਮਰੇਡ ਪਰੇਮ ਰੱਕੜ ਸਰਪੰਚ ਰੱਕੜਾਂ ਬੇਟ, ਸਵਰਾਜ ਮਾਜ਼ਦਾ ਆਸਰੋਂ ਦੇ ਡਰਾਈਵਰ ਯੂਨੀਅਨ ਦੇ ਪ੍ਰਧਾਨ ਕੰਗ ਆਦਿ ਹਾਜ਼ਰ ਸਨ। ਪ੍ਰਧਾਨ ਦੇ ਅਹੁਦੇ ਲਈ ਦੋ ਉਮੀਦਵਾਰ ਚੋਣ ਮੈਦਾਨ ਵਿਚ ਸਨ। ਪ੍ਰਧਾਨ ਉਮੀਦਵਾਰ ਸੁਖਦੇਵ ਕਸਾਣਾ ਨੇ ਆਪਣੇ ਨਿਕਟ ਵਿਰੋਧੀ ਚੰਦਰ ਦੇਵ ਨੂੰ 64 ਵੋਟਾਂ ਦੇ ਫਰਕ ਨਾਲ ਹਰਾ ਕੇ ਪ੍ਰਧਾਨਗੀ ’ਤੇ ਕਬਜ਼ਾ ਕੀਤਾ। ਇਸੇ ਤਰ੍ਹਾਂ ਹਰੇ ਰਾਮ ਯਾਦਵ ਨੇ ਆਪਣੇ ਨਿਕਟ ਵਿਰੋਧੀ ਰਾਮ ਬਾਬੂ ਨੂੰ 47 ਵੋਟਾਂ ਦੇ ਫਰਕ ਨਾਲ ਹਰਾ ਕੇ ਜਨਰਲ ਸਕੱਤਰ ਦੇ ਅਹੁਦੇ ’ਤੇ ਕਬਜ਼ਾ ਕੀਤਾ। ਅਖੀਰ ਵਿਚ ਨਵੇਂ ਬਣੇ ਪ੍ਰਧਾਨ ਸੁਖਦੇਵ ਕਸਾਣਾ ਨੇ ਕਿਹਾ ਕਿ ਸਾਡੀ ਵਰਕਰ ਯੂਨੀਅਨ ਦਾ ਏਕਾ ਹੈ। ਇਲੈਕਸ਼ਨ ਅੱਜ ਖਤਮ ਹੋ ਗਏ ਹਨ ਤੇ ਅਸੀਂ ਸਾਰੇ ਵਰਕਰਾਂ ਰਲ-ਮਿਲ ਕੇ ਫੈਕਟਰੀ ਦੀ ਮੈਨੇਜਮੈਂਟ ਨਾਲ ਪਿਆਰ ਭਾਵਨਾ ਨਾਲ ਮਿਹਨਤ ਕਰ ਕੇ ਆਪਣੀ ਫੈਕਟਰੀ ਨੂੰ ਕਾਮਯਾਬ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਡਾ ਕਿਸੇ ਵਰਕਰ ਜਾਂ ਮੈਨੇਜਮੈਂਟ ਨਾਲ ਕੋਈ ਭੇਦਭਾਵ ਨਹੀਂ ਹੈ। ਅਖੀਰ ਵਿਚ ਸਮੁੱਚੇ ਫੈਕਟਰੀ ਵਰਕਰਾਂ, ਮਹਾਂ ਸਿੰਘ ਰੌੜੀ, ਕਾਮਰੇਡ ਪ੍ਰੇਮ ਰੱਕੜ, ਸਵਰਾਜ ਮਾਜ਼ਦਾ ਤੋਂ ਕੰਗ ਅਤੇ ਵਿਸ਼ੇਸ਼ ਤੌਰ ’ਤੇ ਥਾਣਾ ਕਾਠਗੜ੍ਹ ਤੋਂ ਐੱਸਐੱਚਓ ਕਮਲ ਤਨੇਜਾ ਦਾ ਧੰਨਵਾਦ ਕੀਤਾ।