ਗੰਨੇ ਨਾਲ ਲੱਦਿਆ ਟਰੈਕਟਰ-ਟਰਾਲੀ ਪਲਟਿਆ
ਪਨਿਆਲੀ ਨੇੜੇ ਗੰਨੇ ਨਾਲ ਲੱਦਿਆ ਟਰੈਕਟਰ-ਟਰਾਲੀ ਪਲਟਿਆ
Publish Date: Sat, 14 Feb 2026 07:06 PM (IST)
Updated Date: Sun, 15 Feb 2026 04:12 AM (IST)
ਪੰਜਾਬੀ ਜਾਗਰਣ ਟੀਮ, ਬਲਾਚੌਰ/ਕਾਠਗੜ੍ਹ ਬਲਾਚੌਰ-ਰੋਪੜ ਮੁੱਖ ਮਾਰਗ ਤੇ ਪੈਂਦੇ ਪਿੰਡ ਪਨਿਆਲੀ ਨਜ਼ਦੀਕ ਇੱਕ ਗਨਿਆਂ ਨਾਲ ਭਰੀ ਹੋਈ ਸੋਨਾਲੀਕਾ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਸੜਕ ਦੇ ਵਿਚਕਾਰ ਪਲਟ ਗਈ। ਜਿਸ ਕਾਰਨ ਕਾਫ਼ੀ ਸਮਾਂ ਆਵਾਜਾਈ ਠੱਪ ਰਹੀ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਸੋਨਾਲੀਕਾ ਟਰੈਕਟਰ ਪੀਬੀ-07-ਬੀਸੀ-3083 ਜਿਸ ਨੂੰ ਚਾਹਤ ਪੁੱਤਰ ਹਰਮੇਸ਼ ਲਾਲ ਵਾਸੀ ਐਮਾਂ ਚਾਹਲ ਚਲਾ ਰਿਹਾ ਸੀ। ਜੋ ਬਲਾਚੌਰ ਤੋਂ ਰੋਪੜ ਸਾਈਡ ਵੱਲ ਨੂੰ ਗੰਨਾ ਲੈ ਕੇ ਜਾ ਰਿਹਾ ਸੀ। ਜਦੋਂ ਇਹ ਟਰੈਕਟਰ-ਟਰਾਲੀ ਪਨਿਆਲੀ ਪਿੰਡ ਦੇ ਨਜ਼ਦੀਕ ਪਹੁੰਚੇ ਤਾਂ ਅਚਾਨਕ ਸੰਤੁਲਨ ਵਿਗੜਨ ਕਾਰਨ ਟਰੈਕਟਰ ਟਰਾਲੀ ਸੜਕ ਦੇ ਵਿਚਕਾਰ ਹੀ ਪਲਟ ਗਈ ਤੇ ਸੜਕ ਪੂਰੀ ਤਰ੍ਹਾਂ ਬਲਾਕ ਹੋ ਗਈ ਅਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਸੂਚਨਾ ਮਿਲਦੇ ਸਾਰ ਐੱਸਐੱਸਐਫ ਦੀ ਟੀਮ ਦੇ ਇੰਚਾਰਜ ਏਐੱਸਆਈ ਕੁਲਦੀਪ ਸਿੰਘ ਤੇ ਮੁਲਾਜ਼ਮਾਂ ਅਤੇ ਲੋਕਾਂ ਦੀ ਮਦਦ ਨਾਲ ਹਾਈਡਰਾ ਮਸ਼ੀਨ ਨਾਲ ਪਲਟੇ ਹੋਏ ਟਰੈਕਟਰ ਅਤੇ ਗੰਨੇ ਨੂੰ ਸੜਕ ਤੋਂ ਪਾਸੇ ਕਰਵਾਇਆ। ਕਾਫੀ ਜੱਦੋ-ਜਹਿਦ ਉਪਰੰਤ ਰੋਡ ਨੂੰ ਕਲੀਅਰ ਕਰਵਾ ਕੇ ਟ੍ਰੈਫਿਕ ਦੁਬਾਰਾ ਚਾਲੂ ਕਰਵਾਈ ਗਈ। ਇਸ ਸੰਬੰਧੀ ਕੰਟਰੋਲ ਰੂਮ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਤਾਂ ਜੋ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕੇ। ਖੁਸ਼ਕਿਸਮਤੀ ਰਹੀ ਕਿ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।