ਸੂਫ਼ੀ ਸੰਤ ਸਮਾਜ ਵੈੱਲਫੇਅਰ ਬੋਰਡ ਨੇ ਅਹੁਦੇਦਾਰਾਂ ਦੀ ਕੀਤੀ ਚੋਣ ਸੂਫ਼ੀ ਸੰਤ ਸਮਾਜ ਵੈਲਫੇਅਰ ਬੋਰਡ ਨੇ ਸਰਕਲ ਬੰਗਾ ਦੇ ਅਹੁਦੇਦਾਰਾਂ ਦੀ ਕੀਤੀ ਚੋਣ
Publish Date: Mon, 24 Aug 2026 04:17 PM (IST)
Updated Date: Mon, 24 Aug 2026 04:18 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਸੂਫ਼ੀ ਸੰਤ ਸਮਾਜ ਵੈੱਲਫੇਅਰ ਬੋਰਡ ਦੀ ਮੀਟਿੰਗ ਦੋਆਬਾ ਜ਼ੋਨ ਚੇਅਰਮੈਨ ਸ਼ੌਕਤ ਅਲੀ, ਪ੍ਰਧਾਨ ਰਾਜੇਸ਼ ਕੁਮਾਰ ਤੇ ਜ਼ਿਲ੍ਹਾ ਇੰਚਾਰਜ ਦੀ ਅਗਵਾਈ ਹੇਠ ਦਰਬਾਰ ਸਖੀ ਸੁਲਤਾਨ ਪਿੰਡ ਹੀਓ ਵਿਖੇ ਕੀਤੀ। ਇਸ ਵਿਚ ਸਰਕਲ ਬੰਗਾ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਦਰਬਾਰ ਸਖੀ ਸੁਲਤਾਨ ਪਿੰਡ ਹੀਓ ਦੇ ਸੋਢੀ ਸ਼ਾਹ ਨੂੰ ਬੰਗਾ ਸਰਕਲ ਦਾ ਪ੍ਰਧਾਨ ਲਾਇਆ ਗਿਆ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਨਵੇਂ ਚੁਣੇ ਅਹੁਦੇਦਾਰਾਂ ਨੇ ਵਿਸ਼ਵ ਸੂਫ਼ੀ ਸੰਤ ਸਮਾਜ ਦੀ ਸਮੂਹ ਟੀਮ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਦੱਸਿਆ ਕਿ ਅਗਲੀ ਮੀਟਿੰਗ ਵਿਚ ਸੂਫੀ ਸਮਾਜ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਚਰਚਾ ਹੋਵੇਗੀ। ਇਸ ਮੌਕੇ ਸਾਈਂ ਹਰਜਿੰਦਰ ਸੋਨੂੰ ਨੂੰ ਮੀਤ ਪ੍ਰਧਾਨ, ਸਾਈਂ ਬਿੱਲੂ ਨੂੰ ਵਾਈਸ ਸੈਕਟਰੀ, ਬੀਬੀ ਕਮਲੇਸ਼ ਕੁਮਾਰੀ ਨੂੰ ਜਨਰਲ ਸੈਕਟਰੀ, ਸਾਈਂ ਪਰਦੀਪ ਕੁਮਾਰ ਦੀਪਾ ਨੂੰ ਮੀਤ ਪ੍ਰਧਾਨ, ਸਾਈਂ ਕੁਲਵਿੰਦਰ ਰਾਮ ਸੋਨੀ ਨੂੰ ਮੁੱਖ ਸਲਾਹਕਾਰ, ਸਾਈਂ ਪਵਨ ਕੁਮਾਰ ਮੁੱਖ ਸਲਾਹਕਾਰ, ਸਾਈਂ ਤਰਸੇਮ ਲਾਲ ਨੂੰ ਸਲਾਹਕਾਰ, ਸਾਈਂ ਰਜਿੰਦਰ ਕੁਮਾਰ, ਸਾਈਂ ਗੁਰਪ੍ਰੀਤ ਢੰਡੂ, ਸ਼ਾਮ ਬਾਬਾ, ਬਲਵੀਰ ਬਾਬਾ, ਦਲਵੀਰ ਮੁਹੰਮਦ, ਮਨਜਿੰਦਰ ਬੂਟਾ ਹੱਪੋਵਾਲ, ਕੁਲਵਿੰਦਰ ਸਿੰਘ ਹੱਪੋਵਾਲ ਨੂੰ ਮੈਂਬਰ ਅਤੇ ਕੁਲਵਿੰਦਰ ਸਿੰਘ ਦੁਰਗਾਪੁਰੀਆ ਨੂੰ ਪ੍ਰੈੱਸ ਸਕੱਤਰ ਨਿਯੁਕਤ ਕੀਤਾ।