
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅੱਗ ਨਾਲ ਝੁਲਸੇ ਨੌਜਵਾਨ ਦਾ ਕੀਤਾ ਸਫ਼ਲ ਇਲਾਜ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਲਿਵਾਸਾ ਹਸਪਤਾਲ ਨਵਾਂਸ਼ਹਿਰ ਵਿਖੇ ਅੱਗ ਨਾਲ ਝੁਲਸੇ ਨੌਜਵਾਨ ਦਾ ਸਫਲ ਇਲਾਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਨੌਜਵਾਨ ਪਰਾਲੀ ਦੀ ਟਰਾਲੀ ਵਿਚ ਲੱਗੀ ਅੱਗ ਨਾਲ ਗੰਭੀਰ ਰੂਪ ਵਿਚ ਝੁਲਸ ਗਿਆ ਸੀ। ਇਸ ਹਾਦਸੇ ਵਿਚ ਨੌਜਵਾਨ ਨੂੰ ਚਿਹਰੇ, ਧੌਣ, ਪਿੱਠ, ਦੋਵਾਂ ਬਾਂਹਾਂ ਅਤੇ ਦੋਵਾਂ ਪੈਰਾਂ 'ਤੇ ਗੰਭੀਰ ਰੂਪ ਵਿਚ ਝੁਲਸੀ ਅਵਸਥਾ ਵਿਚ ਲਿਆਂਦਾ ਗਿਆ ਸੀ, ਜਿਸ ਲਈ ਤੁਰੰਤ ਰੀਸਸੀਟੇਸ਼ਨ ਅਤੇ ਆਈਸੀਯੂ ਦੀ ਲੋੜ ਸੀ। ਲਿਵਾਸਾ ਦੇ ਐਮਰਜੈਂਸੀ ਵਿਭਾਗ ਵਿਚ ਤੁਰੰਤ ਨੌਜਵਾਨ ਨੂੰ ਸਥਿਰ ਕੀਤਾ ਅਤੇ ਹਸਪਤਾਲ ਦੀ ਪਲਾਸਟਿਕ ਐਂਡ ਰੀਕੰਸਟ੍ਰਕਟਿਵ ਸਰਜਰੀ ਅਤੇ ਕ੍ਰਿਟੀਕਲ ਕੇਅਰ ਟੀਮਾਂ ਦੀ ਦੇਖ-ਰੇਖ ਹੇਠ ਆਈਸੀਯੂ ਯੂਨਿਟ ਵਿਚ ਇਲਾਜ ਜਾਰੀ ਰੱਖਿਆ ਗਿਆ। ਇਸ ਟੀਮ ਵਿਚ ਕੰਸਲਟੈਂਟ-ਪਲਾਸਟਿਕ ਐਂਡ ਰੀਕੰਸਟ੍ਰਕਟਿਵ ਸਰਜਰੀ ਡਾ. ਆਸ਼ਿਕੇਸ਼ ਕੁੰਡਲ, ਸੀਨੀਅਰ ਕੰਸਲਟੈਂਟ ਐਨੇਸਥੀਸੀਆ ਐਂਡ ਕ੍ਰਿਟੀਕਲ ਕੇਅਰ ਡਾ. ਸਮੀਰ ਸ਼ਰਮਾ ਅਤੇ ਕੰਸਲਟੈਂਟ ਐਨੇਸਥੀਸੀਆ ਐਂਡ ਕ੍ਰਿਟੀਕਲ ਕੇਅਰ ਡਾ. ਅਨਿੰਦਰਦੀਪ ਵਾਂਡਰ ਸ਼ਾਮਲ ਸਨ। ਇਲਾਜ ਦੌਰਾਨ ਮਰੀਜ਼ ਦੇ ਮਹੱਤਵ ਪੂਰਨ ਅੰਗਾਂ ਦੀ ਕਾਰਜ ਪ੍ਰਣਾਲੀ ਦੀ ਲਗਾਤਾਰ ਨਿਗਰਾਨੀ ਕੀਤੀ। ਇਸ ਦੇ ਨਾਲ ਹੀ ਮਰੀਜ਼ ਦੇ ਜ਼ਖ਼ਮਾਂ ਦੀ ਸੰਵੇਦਨਸ਼ੀਲਤਾ ਰਿਪੋਰਟ ਦੇ ਆਧਾਰ ’ਤੇ ਜ਼ਖ਼ਮਾਂ ਦੀ ਦੇਖ-ਭਾਲ, ਨਿਯਮਤ ਡਰੈਸਿੰਗ, ਐਂਟੀਬਾਇਓਟਿਕਸ, ਪੋਸ਼ਣ ਸੰਬੰਧੀ ਸਹਾਇਤਾ ਅਤੇ ਹੋਰ ਸਹਾਇਕ ਉਪਾਅ ਪ੍ਰਦਾਨ ਕੀਤੇ ਗਏ। ਮਰੀਜ਼ ਦੀ ਸੱਜੀ ਬਾਂਹ ਅਤੇ ਹੱਥ ’ਤੇ ਸਭ ਤੋਂ ਗੰਭੀਰ ਸੱਟਾਂ ਆਈਆਂ ਸਨ। ਸੰਕ੍ਰਮਿਤ ਅਤੇ ਮ੍ਰਿਤ ਟਿਸ਼ੂ (ਡੈੱਡ ਟਿਸ਼ੂ) ਨੂੰ ਹਟਾਉਣ ਲਈ ਮਰੀਜ਼ ਦੀ ਡੀਬ੍ਰਾਈਡਮੈਂਟ ਸਰਜਰੀ ਕੀਤੀ, ਜਿਸ ਤੋਂ ਬਾਅਦ ਪ੍ਰਭਾਵਿਤ ਹਿੱਸਿਆਂ ਨੂੰ ਢਕਣ ਲਈ ਉਸ ਦੀਆਂ ਪੱਟਾਂ ਤੋਂ ਚਮੜੀ ਲੈ ਕੇ ਸਪਲਿਟ ਥਿਕਨੈੱਸ ਸਕਿਨ ਗ੍ਰਾਫਟਿੰਗ ਕੀਤੀ ਗਈ। ਲਿਵਾਸਾ ਹਸਪਤਾਲ ਨਵਾਂਸ਼ਹਿਰ 24 ਘੰਟੇ ਐਮਰਜੈਂਸੀ ਸੇਵਾਵਾਂ, ਕ੍ਰਿਟੀਕਲ ਕੇਅਰ ਸਪੋਰਟ, ਸਰਜੀਕਲ ਮਾਹਰਤਾ ਅਤੇ ਬਹੁ-ਵਿਸ਼ੇ ਵਾਲੀਆਂ ਟੀਮਾਂ ਨਾਲ ਜਟਿਲ ਐਮਰਜੈਂਸੀ ਅਤੇ ਗੰਭੀਰ ਮਾਮਲਿਆਂ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਲੈਸ ਅਤੇ ਟ੍ਰੋਮਾ-ਰੈਡੀ ਹੈ।