ਰਾਜ ਕੁਮਾਰ ਪਦਉਨਤ ਹੋ ਕੇ ਬਣੇ ਇੰਸਪੈਕਟਰ ਸਬ-ਇੰਸਪੈਕਟਰ ਰਾਜ ਕੁਮਾਰ ਪਦਉਨਤ ਹੋ ਕੇ ਬਣੇ ਇੰਸਪੈਕਟਰ ਪਿੰਡ 'ਚ ਖੁਸ਼ੀ ਦੀ ਲਹਿਰ
Publish Date: Thu, 05 Nov 2026 04:52 PM (IST)
Updated Date: Thu, 05 Nov 2026 04:53 PM (IST)
ਹਰਦੀਪ ਚੌਧਰੀ, ਪੰਜਾਬੀ ਜਾਗਰਣ ਪੋਜੇਵਾਲ ਸਰਾਂ : ਐੱਸਐੱਸਪੀ ਤੁਸ਼ਾਰ ਗੁਪਤਾ ਅਤੇ ਐੱਸਪੀ ਸਰਬਜੀਤ ਸਿੰਘ ਬਾਹੀਆ ਵੱਲੋਂ ਸਬ-ਇੰਸਪੈਕਟਰ ਤੋਂ ਤਰੱਕੀ ਹੋ ਕੇ ਇੰਸਪੈਕਟਰ ਬਣੇ ਰਾਜ ਕੁਮਾਰ ਦੇ ਮੋਢਿਆਂ ਤੇ ਸਟਾਰ ਲਗਾ ਕੇ ਪਦਉਨਤ ਕੀਤਾ। ਇੰਸਪੈਕਟਰ ਰਾਜ ਕੁਮਾਰ ਦੀ ਤਰੱਕੀ ਤੇ ਪਿੰਡ ਬੂਥਗੜ੍ਹ ਵਿਖੇ ਵੀ ਖੁਸ਼ੀ ਦਾ ਮਾਹੌਲ ਹੈ। ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦੀ ਇਸ ਪ੍ਰਾਪਤੀ ਤੇ ਖੁਸ਼ੀ ਮਨਾਈ ਜਾ ਰਹੀ ਹੈ। ਪਿੰਡ ਵਾਸੀਆਂ ਨੇ ਅਰਦਾਸ ਕੀਤੀ ਕਿ ਉਹ ਭਵਿੱਖ ਵਿਚ ਵੀ ਇਸੇ ਤਰ੍ਹਾਂ ਇਮਾਨਦਾਰੀ, ਲਗਨ ਅਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਂਦੇ ਰਹਿਣ ਅਤੇ ਹੋਰ ਉੱਚੀਆਂ ਮੰਜ਼ਿਲਾਂ ਹਾਸਲ ਕਰਨ। ਇੰਸਪੈਕਟਰ ਰਾਜ ਕੁਮਾਰ ਇੱਕ ਨੇਕ, ਇਮਾਨਦਾਰ ਅਤੇ ਸੂਝਵਾਨ ਸ਼ਖ਼ਸੀਅਤ ਦੇ ਮਾਲਕ ਹਨ। ਉਨ੍ਹਾਂ ਦੀ ਇਸ ਪਦ ਉਨਤੀ ਨੂੰ ਇਲਾਕੇ ਲਈ ਮਾਣ ਵਾਲੀ ਪ੍ਰਾਪਤੀ ਦੱਸਦਿਆਂ ਵੱਖ-ਵੱਖ ਸ਼ਖ਼ਸੀਅਤਾਂ ਨੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿਚ ਹੋਰ ਤਰੱਕੀਆਂ ਦੀ ਕਾਮਨਾ ਕੀਤੀ। ਇਸ ਮੌਕੇ ਮਾ. ਰਾਮ ਕਿਸ਼ਨ, ਰੋਸ਼ਨ ਲਾਲ ਦੇਦੜ, ਜੋਗਿੰਦਰ ਪਾਲ, ਡਾ. ਯਸ਼ਪਾਲ ਬੂਥਗੜ੍ਹ, ਚੌਧਰੀ ਸੁਰਿੰਦਰ ਪਾਲ ਬੰਬਈ, ਮਾ. ਰਘਵੀਰ ਕਟਾਰੀਆ, ਮਾ. ਰਾਕੇਸ਼ ਭੂੰਬਲਾ, ਰਾਕੇਸ਼ ਭੂੰਬਲਾ, ਕਾਲਾ ਭਗਤਾ, ਧਰਮ ਚੰਦ ਭੂੰਬਲਾ, ਪਾਲੀ ਦੇਦੜ, ਸੋਨੂੰ ਪ੍ਰਧਾਨ, ਰੋਸ਼ਨ ਨਿੱਕੂ ਭਗਤ, ਪਰਮਜੀਤ ਭੂੰਬਲਾ, ਸੇਠੀ ਦੇਦੜ, ਹਰੀਸ਼ ਪੀਪੀ, ਅਸ਼ੋਕ ਜਲੰਧਰ, ਚਰਨਜੀਤ ਚੰਨੀ, ਡਾ. ਸੁਰਜੀਤ, ਸੁਰਿੰਦਰ ਲੁਧਿਆਣਾ, ਧਰਮ ਪਾਲ ਕਪੂਰਥਲਾ, ਸਤਵੀਰ ਹੈਪੀ, ਗੁਰਪ੍ਰੀਤ ਗੁੱਜਰ, ਮਨੀ ਪੀਪੀ, ਮਨੋਜ ਪੀਪੀ, ਅਮਰਜੀਤ, ਵਾਸਦੇਵ, ਵਰਿੰਦਰ ਪਾਲ, ਹਰਕੇਸ਼, ਤਜਿੰਦਰ ਪੀਪੀ ਅਤੇ ਹੈਰੀ ਪੀਪੀ ਸਮੇਤ ਹੋਰ ਪਤਵੰਤਿਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ।