ਸਟੱਡੀ ਤੇ ਵਰਕ ਵੀਜ਼ਾ ਐਕਸਪੋ ਨਵਾਂਸ਼ਹਿਰ ਤੇ ਗੜ੍ਹਸ਼ੰਕਰ ’ਚ ਲੱਗੇਗਾ : ਅਰੋੜਾ
ਸਟੱਡੀ ਅਤੇ ਵਰਕ ਵੀਜ਼ਾ ਐਕਸਪੋ ਨਵਾਂਸ਼ਹਿਰ ਅਤੇ ਗੜ੍ਹਸ਼ੰਕਰ 'ਚ ਲਗੇਗਾ-ਕਨਵਰ ਅਰੋੜਾ
Publish Date: Sun, 11 Oct 2026 04:28 PM (IST)
Updated Date: Sun, 11 Oct 2026 04:29 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਕਨਵਰ ਅਰੋੜਾ ਕੰਸਲਟੈਂਟ ਨਵਾਂਸ਼ਹਿਰ ਦੇ ਐਮਡੀ ਕਨਵਰ ਅਰੋੜਾ ਨੇ ਦੱਸਿਆ ਕਿ 12, 13 ਅਤੇ 14 ਅਕਤੂਬਰ ਨੂੰ ਸਟੱਡੀ ਅਤੇ ਵਰਕ ਵੀਜ਼ਾ ਐਕਸਪੋ ਨਵਾਂਸ਼ਹਿਰ ਅਤੇ ਗੜ੍ਹਸ਼ੰਕਰ ਦਫਤਰ ਵਿਖੇ ਲਗਾਇਆ ਜਾ ਰਿਹਾ ਹੈ। ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨ ਮੁੰਡੇ ਕੁੜੀਆਂ ਸੋਮਵਾਰ ਤੋਂ ਬੁੱਧਵਾਰ ਤੱਕ ਨਵਾਂਸ਼ਹਿਰ ਅਤੇ ਮੰਗਲਵਾਰ ਨੂੰ ਇਸ ਐਕਸਪੋ ਦਾ ਫਾਇਦਾ ਉਠਾ ਸਕਦੇ ਹਨ। ਕਨਵਰ ਅਰੋੜਾ ਨੇ ਦੱਸਿਆ ਕਿ ਇਸ ਵੇਲੇ ਯੂਕੇ ਅਤੇ ਕੈਨੇਡਾ ਸਟੱਡੀ ਵੀਜ਼ਾ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਯੂਰਪ ਦੇ ਦੇਸ਼ਾਂ ਵਿਚ ਜਿਵੇਂ ਕਿ ਫਰਾਂਸ, ਇਟਲੀ, ਮਾਲਟਾ, ਗ੍ਰੀਸ, ਫਿਨਲੈਂਡ, ਸਪੇਨ, ਨੀਦਰਲੈਂਡ ਵੀ ਸਟੱਡੀ ਵੀਜ਼ਾ ਦਾ ਰੁਝਾਨ ਵੱਧ ਰਿਹਾ ਹੈ। ਬਿਨਾ ਆਈਲੈਟਸ ਅਤੇ ਜ਼ਿਆਦਾ ਗੈਪ ਤੋਂ ਇਨ੍ਹਾਂ ਦੇਸ਼ਾਂ ਵਿਚ ਅਪਲਾਈ ਕਰਨ ਦਾ ਮੌਕਾ ਮਿਲ ਰਿਹਾ ਹੈ। ਵਰਕ ਵੀਜ਼ਾ ਤੇ ਜਾਣ ਵਾਲੇ ਵੀ ਇਸ ਸੈਮੀਨਾਰ ਦਾ ਲਾਭ ਲੈ ਸਕਦੇ ਹਨ। ਨਿਊਜ਼ੀਲੈਂਡ, ਯੂਕੇ, ਜਰਮਨੀ, ਆਇਰਲੈਂਡ, ਪੋਲੈਂਡ, ਗ੍ਰੀਸ, ਇਟਲੀ ਆਦਿ ਦੇਸ਼ ਲਗਾਤਾਰ ਵੀਜ਼ੇ ਦੇ ਰਿਹਾ ਹੈ। ਯੂਰਪ ਵਰਕ ਵੀਜ਼ਾ ਅਪਲਾਈ ਕਰਨ ਦਾ ਸਮਾਂ ਹੈ। ਜਿਨ੍ਹਾਂ ਦੀ ਉਮਰ 18 ਤੋ 55 ਸਾਲ ਦੇ ਵਿਚਕਾਰ ਹੈ। ਬਿਨਾ ਪੜ੍ਹਾਈ ਤੋਂ ਅਤੇ ਰਿਫਿਊਜ਼ਲ ਤੋਂ ਬਾਅਦ ਵੀ ਅਪਲਾਈ ਕਰ ਸਕਦੇ ਹਨ।