- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਦਿਆਰਥੀਆਂ ਨੂੰ ਕਲੀਨ ਅਤੇ ਗ੍ਰੀਨ ਦਿਵਾਲੀ ਮਨਾਉਣ ਲਈ ਕੀਤਾ ਜਾਗਰੂਕ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਵਾਤਾਵਰਨ ਸੰਭਾਲ ਸੁਸਾਇਟੀ ਵੱਲੋਂ ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿਚ ਪ੍ਰਦੂਸ਼ਣ ਮੁਕਤ ਕਲੀਨ ਅਤੇ ਗ੍ਰੀਨ ਦੀਵਾਲੀ ਮਨਾਉਣ ਲਈ ਸੈਮੀਨਾਰ ਕਰਵਾਇਆ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਭੱਟੀ ਅਤੇ ਕੁਲਦੀਪ ਕੁਮਾਰ ਨੇ ਪ੍ਰਦੂਸ਼ਣ ਦੇ ਵਧ ਰਹੇ ਪੱਧਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਦੀਵਾਲੀ ਮੌਕੇ ਭਾਰੀ ਮਾਤਰਾ ਵਿਚ ਪਟਾਕੇ, ਅਨਾਰ, ਆਤਿਸ਼ਬਾਜੀ ਆਦਿ ਚਲਾਉਣ ਨਾਲ ਇਲਾਕੇ ਦੀ ਹਵਾ ਦੀ ਗੁਣਵੱਤਾ ਵਾਲਾ ਇੰਡੈਕਸ ਖਤਰਨਾਕ ਹੋ ਜਾਂਦਾ ਹੈ। ਜਿਸ ਨਾਲ ਪਸ਼ੂ-ਪੰਛੀਆਂ, ਛੋਟੇ ਬੱਚਿਆਂ, ਬਜ਼ੁਰਗਾਂ ਅਤੇ ਅਸਥਮਾਂ ਦੇ ਰੋਗੀਆਂ ਦੀ ਜਿੰਦਗੀ ਨੂੰ ਬਹੁਤ ਹੀ ਜਿਆਦਾ ਖਤਰਾ ਹੋ ਜਾਂਦਾ ਹੈ। ਲਗਾਤਾਰ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਲੋੜ ਹੈ। ਇਸ ਮੌਕੇ ਸਕੂਲ ਦੇ ਬਗੀਚੇ ਵਿਚ ਵੱਖ-ਵੱਖ ਕਿਸਮ ਦੇ 10 ਬੂਟੇ ਵੀ ਲਗਾਏ ਗਏ।