- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਦਿਆਰਥੀਆਂ ਨੇ ਗੁਰੂ ਨਾਨਕ ਨਰਸਿੰਗ ਕਾਲਜ ਅਤੇ ਹਸਪਤਾਲ ਦਾ ਕੀਤਾ ਵਿੱਦਿਅਕ ਦੌਰਾ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੁਕੰਦਪੁਰ ਦੇ 12 ਸਾਇੰਸ ਗਰੁੱਪ ਦੇ ਵਿਦਿਆਰਥੀਆਂ ਵੱਲੋਂ ਗੁਰੂ ਨਾਨਕ ਨਰਸਿੰਗ ਕਾਲਜ ਅਤੇ ਹਸਪਤਾਲ ਢਾਹਾਂ ਕਲੇਰਾਂ ਦਾ ਵਿੱਦਿਅਕ ਦੌਰਾ ਕੀਤਾ। ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਮੈਡੀਕਲ ਖੇਤਰ ਦੀਆਂ ਵੱਖ-ਵੱਖ ਸਿੱਖਿਆਵਾਂ, ਕੋਰਸਾਂ ਅਤੇ ਰੋਜ਼ਗਾਰ ਦੇ ਮੌਕਿਆਂ ਬਾਰੇ ਜਾਣੂ ਕਰਵਾਉਣਾ ਸੀ। ਕਾਲਜ ਅਤੇ ਹਸਪਤਾਲ ਦੇ ਮਾਹਿਰਾਂ ਵੱਲੋਂ ਵਿਦਿਆਰਥੀਆਂ ਨੂੰ 12 ਸਾਇੰਸ ਤੋਂ ਬਾਅਦ ਕੀਤੇ ਜਾ ਸਕਣ ਵਾਲੇ ਵੱਖ-ਵੱਖ ਕੋਰਸਾਂ ਜਿਵੇਂ ਕਿ ਬੀਐੱਸਸੀ ਨਰਸਿੰਗ, ਜੀਐੱਨਐੱਮ, ਏਐੱਨਐੱਮ ਅਤੇ ਮੈਡੀਕਲ ਖੇਤਰ ਨਾਲ ਸੰਬੰਧਤ ਹੋਰ ਕੋਰਸਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੂੰ ਹਸਪਤਾਲ ਦੇ ਵੱਖ-ਵੱਖ ਵਿਭਾਗਾਂ ਰੇਡੀਓਲੋਜੀ, ਸੀਟੀ ਸਕੈਨ, ਐਕਸ-ਰੇ ਅਤੇ ਹੋਰ ਮੈਡੀਕਲ ਲੈਬਾਰਟਰੀਆਂ ਦਾ ਦੌਰਾ ਕਰਵਾਇਆ। ਦੌਰੇ ਦੌਰਾਨ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਵਿਹਾਰਕ ਜਾਣਕਾਰੀ ਹਾਸਲ ਕਰਨ ਦਾ ਮੌਕਾ ਮਿਲਿਆ। ਵਿਦਿਆਰਥੀਆਂ ਲਈ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ। ਪ੍ਰਿੰ. ਕਿਸ਼ਨ ਖਟਕੜ ਨੇ ਕਿਹਾ ਕਿ ਅਜਿਹੇ ਵਿੱਦਿਅਕ ਦੌਰੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਮਹੱਤਵ ਪੂਰਨ ਹਨ ਜਿਨ੍ਹਾਂ ਨਾਲ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਦੇ ਕਿੱਤੇ ਅਤੇ ਉੱਚ ਸਿੱਖਿਆ ਦੀ ਚੋਣ ਕਰਨ ਵਿਚ ਮੱਦਦ ਮਿਲਦੀ ਹੈ। ਉਨ੍ਹਾਂ ਕਿਹਾ ਕਿ ਸਕੂਲ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿਰਫ਼ ਕਿਤਾਬੀ ਸਿੱਖਿਆ ਤੱਕ ਸੀਮਤ ਨਾ ਰੱਖ ਕੇ ਉਨ੍ਹਾਂ ਨੂੰ ਅਸਲ ਜੀਵਨ ਅਤੇ ਵੱਖ-ਵੱਖ ਕਿੱਤਿਆਂ ਨਾਲ ਜੋੜਨਾ ਵੀ ਹੈ। ਦੌਰੇ ਦੌਰਾਨ ਸਕੂਲ ਦੇ ਪੰਜਾਬੀ ਅਧਿਆਪਕ ਵਿਜੈ ਕੁਮਾਰ ਅਤੇ ਗਗਨਦੀਪ ਕੌਰ ਵਿਦਿਆਰਥੀਆਂ ਦੇ ਨਾਲ ਗਏ।