ਵਿਦਿਆਰਥੀਆਂ ਨੂੰ ਰੈਡ ਕਲਰ ਵੇਲਵੇਟ ਕੇਕ ਬਣਾਉਣਾ ਸਿਖਾਇਆ
ਵਿਦਿਆਰਥੀਆਂ ਨੂੰ ਰੈਡ ਕਲਰ ਵੇਲਵੇਟ ਕੇਕ ਬਣਾਉਣਾ ਸਿਖਾਇਆ
Publish Date: Fri, 13 Feb 2026 04:31 PM (IST)
Updated Date: Sat, 14 Feb 2026 04:03 AM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ ਕੇਸੀ ਹੋਟਲ ਮੈਨੇਜਮੈਂਟ ਕਾਲਜ ਦੇ ਵਿਦਿਆਰਥੀਆਂ ਨੂੰ ਕਾਲਜ ਪ੍ਰਿੰ. ਡਾ. ਬਲਜੀਤ ਕੌਰ ਦੀ ਦੇਖ-ਰੇਖ ਹੇਠ ਵੈਲੇਨਟਾਈਨ ਵੀਕ ਦੇ ਤਹਿਤ ਬੇਕਰੀ ਵਿਚ ਰੈਡ ਕਲਰ ਵੇਲਵੇਟ ਕੇਕ ਬਣਾਉਣਾ ਸਿਖਾਇਆ। ਸਹਾਇਕ ਪ੍ਰੋ. ਮਨਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਵੈਲੇਨਟਾਈਨ ਡੇ ਪੱਛਮੀ ਦੇਸ਼ਾਂ ਦਾ ਤਿਓਹਾਰ ਹੈ। ਇਹ ਤਿਓਹਾਰ ਭਾਰਤ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਨੌਜਵਾਨਾਂ ਵੱਲੋਂ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਇਸ ਦਿਨ ਨਵ-ਵਿਆਹੇ ਜੋੜੇ ਇਕ-ਦੂਸਰੇ ਨੂੰ ਤੋਹਫ਼ੇ ਦਿੰਦੇ ਹਨ। ਇਸ ਦਿਨ ਲਈ ਰੈਡ ਕਲਰ ਵੇਲਵੇਟ ਕੇਕ ਦਾ ਵੀ ਵਿਸ਼ੇਸ਼ ਮਹੱਤਵ ਹੈ। ਜੋ ਸਿਰਫ਼ ਸੁਆਦ ਨਹੀਂ ਸਗੋਂ ਪਿਆਰ ਅਤੇ ਲਗਜ਼ਰੀ ਲਾਇਫ ਦਾ ਵੀ ਪ੍ਰਤੀਕ ਹੈ। ਉਨ੍ਹਾਂ ਦੱਸਿਆ ਇਹ ਕੇਕ ਰੋਮਾਂਟਿਕ ਮੌਕਿਆਂ ਤੇ ਖਾਸ ਖੁਸ਼ੀ ਦਿੰਦਾ ਹੈ। ਪ੍ਰਿੰ. ਡਾ. ਬਲਜੀਤ ਕੌਰ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਨੂੰ ਖਾਸ ਦਿਨਾਂ ਅਤੇ ਤਿਓਹਾਰਾਂ ਸੰਬੰਧੀ ਕੁਝ ਨਾ ਕੁਝ ਬਣਾਉਣਾ ਸਿਖਾਇਆ ਜਾਂਦਾ ਹੈ। ਇਸ ਮੌਕੇ ਸਹਾਇਕ ਪ੍ਰੋ. ਭਵਿਆ, ਸਾਹਿਲ, ਵਿਪਨ ਕੁਮਾਰ ਵੀ ਮੌਜੂਦ ਸਨ।