ਵਿਦਿਆਰਥੀਆਂ ਨੇ ਸੜਕ ਸੁਰੱਖਿਆ ਜਾਗਰੂਕਤਾ ਰੈਲੀ ਕੱਢੀ
ਵਿਦਿਆਰਥੀਆਂ ਨੇ ਸੜਕ ਸੁਰੱਖਿਆ ਜਾਗਰੂਕਤਾ ਰੈਲੀ ਕੱਢੀ
Publish Date: Thu, 22 Jan 2026 04:39 PM (IST)
Updated Date: Fri, 23 Jan 2026 04:04 AM (IST)
ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ ਰਾਸ਼ਟਰੀ ਸੜਕ ਸੁਰੱਖਿਆ ਜਾਗਰੂਕਤਾ ਮਹੀਨੇ ਦੀ ਮੁਹਿੰਮ ਤਹਿਤ ਆਰਟੀਓ ਇੰਦਰਪਾਲ ਅਤੇ ਸਹਾਇਕ ਆਰਟੀਓ ਹਰੀ ਓਮ ਦੀ ਅਗਵਾਈ ਹੇਠ ਟ੍ਰਾਂਸਪੋਰਟ ਵਿਭਾਗ ਦੀ ਸਮੁੱਚੀ ਟੀਮ ਵੱਲੋਂ ਪੀਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਵਿਦਿਆਥੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ। ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਏਐੱਸਆਈ ਪ੍ਰਵੀਨ ਕੁਮਾਰ, ਜ਼ਿਲ੍ਹਾ ਟ੍ਰੈਫਿਕ ਪੁਲਿਸ ਇੰਚਾਰਜ ਏਐੱਸਆਈ ਸੁਭਾਸ਼ ਚੰਦਰ, ਏਐੱਸਆਈ ਦਿਲਾਵਰ ਸਿੰਘ, ਏਐੱਸਆਈ ਸੁਨੀਲ ਦੱਤ ਦੀ ਸਮੁੱਚੀ ਟੀਮ ਵੱਲੋਂ ਜਾਗਰੂਕਤਾ ਰੈਲੀ ਕੱਢੀ ਗਈ। ਇਸ ਮੌਕੇ ਵਿਦਿਆਰਥੀਆਂ ਨੇ ਸੜਕ ਸੁਰੱਖਿਆ ਨਿਯਮਾਂ ਨੂੰ ਅਪਣਾਉਣ ਦਾ ਪ੍ਰਣ ਲਿਆ। ਏਐੱਸਆਈ ਪ੍ਰਵੀਨ ਕੁਮਾਰ ਅਤੇ ਏਐੱਸਆਈ ਸੁਭਾਸ਼ ਚੰਦਰ ਨੇ ਬੱਚਿਆਂ ਨੂੰ ਸੰਜਮ ਨਾਲ ਵਾਹਨ ਚਲਾਉਣ, ਦੋਪਹੀਆ ਵਾਹਨ ਚਾਲਕਾਂ ਨੂੰ ਹੈਲਮੇਟ ਪਾ ਕੇ ਚੱਲਣ ਤੇ ਦਸਤਾਵੇਜ਼ਾਂ ਨੂੰ ਨਾਲ ਲੈ ਕੇ ਚੱਲਣ ਲਈ ਜਾਗਰੂਕ ਕੀਤਾ। ਆਰਟੀਓ ਵਿਭਾਗ ਵੱਲੋਂ ਬੱਚਿਆਂ ਨੂੰ ਸੜਕ ਸੁਰੱਖਿਆ ਦੇ ਲੋਗੋ ਵਾਲੀਆਂ ਟੀ-ਸ਼ਰਟਾਂ ਤੇ ਟੋਪੀਆਂ ਵੰਡੀਆਂ ਗਈਆਂ। ਆਰਟੀਓ ਵਿਭਾਗ ਕਮਲੇਸ਼ ਕੁਮਾਰੀ ਏਟੀਓ ਅਤੇ ਨਿਤਾਸ਼ਾ ਨੇ ਵੀ ਬੱਚਿਆਂ ਨੂੰ ਸੜਕੀ ਨਿਯਮਾਂ ਬਾਰੇ ਜਾਣਕਾਰੀ ਦਿੱਤੀ। ਪ੍ਰਿੰ. ਗੁਨੀਤ ਵੱਲੋਂ ਟ੍ਰੈਫਿਕ ਪੁਲਿਸ ਅਤੇ ਆਰਟੀਓ ਵਿਭਾਗ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਸਮੂਹ ਸਟਾਫ਼ ਮੈਂਬਰਾਨ ਹਾਜ਼ਰ ਸਨ।