ਜ਼ਿਲ੍ਹਾ ਪੱਧਰੀ ਵਸ਼ੂ ਖੇਡਾਂ 'ਚ ਵਿਦਿਆਰਥੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ ਜ਼ਿਲ੍ਹਾ ਪੱਧਰੀ ਵਸ਼ੂ ਖੇਡਾਂ 'ਚ ਵਿਦਿਆਰਥੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
Publish Date: Mon, 24 Aug 2026 04:23 PM (IST)
Updated Date: Mon, 24 Aug 2026 04:24 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਖਾਲਸਾ ਸਕੂਲ ਬੰਗਾ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਵਸ਼ੂ ਟੂਰਨਾਮੈਂਟ ਚ ਭਾਗ ਲਿਆ ਤੇ ਸ਼ਾਨਦਾਰ ਪ੍ਰਾਪਤੀਆਂ ਹਾਸਲ ਕੀਤੀਆਂ। ਇਹ ਟੂਰਨਾਮੈਂਟ ਅਨੀਤਾ ਸ਼ਰਮਾ ਜ਼ਿਲ੍ਹਾ ਸਿੱਖਿਆ ਅਫਸਰ ਦੀ ਯੋਗ ਅਗਵਾਈ ਹੇਠ ਡਾ. ਅੰਬੇਡਕਰ ਮੈਮੋਰੀਅਲ ਪਬਲਿਕ ਸਕੂਲ ਸੂੰਢ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿਚ ਪ੍ਰਿੰ. ਮਨਜੀਤ ਸਿੰਘ, ਜਗਸੀਰ ਸਿੰਘ ਡੀਪੀਈ ਤੇ ਵੱਖ-ਵੱਖ ਕੋਚਾਂ ਨੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ। ਖਾਲਸਾ ਸਕੂਲ ਦੇ 16 ਵਿਦਿਆਰਥੀਆਂ ਨੇ ਇਸ ਟੂਰਨਾਮੈਂਟ ਵਿਚ ਭਾਗ ਲਿਆ ਤੇ ਵੱਖ-ਵੱਖ ਭਾਰ ਗਰੁੱਪਾਂ ਵਿਚ 6 ਗੋਲਡ ਮੈਡਲ, 3 ਸਿਲਵਰ ਮੈਡਲ ਤੇ 1 ਤਾਂਬੇ ਦਾ ਮੈਡਲ ਪ੍ਰਾਪਤ ਕੀਤਾ। ਗੋਲਡ ਮੈਡਲ ਵਾਲੇ ਖਿਡਾਰੀ ਸਟੇਟ ਟੂਰਨਾਮੈਂਟ ਵਿਚ ਜ਼ਿਲ੍ਹੇ ਦੀ ਅਗਵਾਈ ਕਰਨਗੇ। ਇਸ ਟੂਰਨਾਮੈਂਟ ਵਿਚ ਦੀਪਕ 70 ਕਿਲੋ, ਦਵਿੰਦਰ 45 ਕਿਲੋ, ਜਾਂਵੇਜ 65 ਕਿਲੋ, ਅਮਰ 75 ਕਿਲੋ, ਸਾਗਰ 70 ਕਿਲੋ ਤੇ ਮੋਹਿਤ ਨੇ 80 ਕਿਲੋ ਭਾਰ ਗਰੁੱਪ ਵਿਚ ਗੋਲਡ ਮੈਡਲ ਪ੍ਰਾਪਤ ਕੀਤੇ। ਇਸੇ ਤਰ੍ਹਾਂ ਲਕਸ਼, ਰਾਜਵੀਰ ਤੇ ਰਹਿਮਾਨ ਅਲੀ ਨੇ ਸਿਲਵਰ ਮੈਡਲ ਪ੍ਰਾਪਤ ਕੀਤੇ। ਇਸ ਸਮੇਂ ਹੈੱਡ ਮਾਸਟਰ ਰਜਿੰਦਰ ਸਿੰਘ ਆਹਲੂਵਾਲੀਆ ਨੇ ਖਿਡਾਰੀਆਂ ਦੇ ਕੋਚ ਕੁਲਦੀਪ ਸਿੰਘ, ਅਮਨਦੀਪ ਤੇ ਇੰਚਾਰਜ ਜੌਲੀ ਚੰਦੇਲ ਦਾ ਵਿਸ਼ੇਸ਼ ਧੰਨਵਾਦ ਕੀਤਾ। ਸਕੂਲ ਦੀਆਂ ਇਨ੍ਹਾਂ ਪ੍ਰਾਪਤੀਆਂ ਲਈ ਸਕੂਲ ਕਮੇਟੀ ਪ੍ਰਧਾਨ ਮਲਕੀਤ ਸਿੰਘ ਬਾਹੜੋਵਾਲ, ਮੈਨੇਜਰ ਕੁਲਵਰਨ ਸਿੰਘ ਥਾਂਦੀਆਂ, ਜਰਨੈਲ ਸਿੰਘ ਪੱਲੀ ਝਿੱਕੀ, ਸਤਬੀਰ ਸਿੰਘ ਪੱਲੀ ਝਿੱਕੀ ਨੇ ਖਿਡਾਰੀਆਂ ਨੂੰ ਸ਼ੁੱਭ-ਇਛਾਵਾਂ ਦਿੱਤੀਆਂ। ਇਸ ਮੌਕੇ ਸੁਖਵਿੰਦਰ ਸਿੰਘ, ਬਬੀਤਾ ਕੁਮਾਰੀ, ਰਜਨੀ ਬਾਲਾ, ਸੁਖਵਿੰਦਰ ਕੌਰ, ਸੰਦੀਪ ਕੌਰ, ਅੰਜਲੀ, ਅਮਨਦੀਪ, ਨੀਰਜ ਕੁਮਾਰੀ, ਨਰਿੰਦਰ ਸਿੰਘ ਹਾਜ਼ਰ ਸਨ।