- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਸਵਤੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਮਾਰੀਆਂ ਮੱਲਾਂ

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ
ਬਲਾਚੌਰ : ਸਰਸਵਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ 'ਖੇਡਾਂ ਵਤਨ ਪੰਜਾਬ ਦੀਆਂ‘ ਤਹਿਤ ਕਰਵਾਏ ਗਏ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਪੂਰੇ ਜੋਸ਼, ਮਿਹਨਤ ਅਤੇ ਖੇਡ ਭਾਵਨਾ ਨਾਲ ਭਾਗ ਲਿਆ। ਜਿਸ ਵਿਚ ਸ਼ਤਰੰਜ ਵਿਚ ਏਂਜਲ ਸਿਆਲ, ਜੈਵਲਿਨ ਥਰੋ ਵਿਚ ਰਜਿੰਦਰ ਸੈਣੀ, 100 ਮੀਟਰ ਹਡਲ ਵਿਚ ਜਸਮੀਨ ਕੌਰ, ਲੰਬੀ ਛਾਲ ਵਿਚ ਦਿਲਪ੍ਰੀਤ ਕੌਰ, 400 ਮੀਟਰ ਹਡਲ ਵਿਚ ਅਬਜੋਤ ਨੇ ਸੋਨੇ ਦਾ ਤਗਮਾ ਹਾਸਿਲ ਕੀਤਾ। ਇਸੇ ਤਰ੍ਹਾਂ ਹਰਨੂਰ ਕੌਰ (100 ਮੀਟਰ ਹਡਲ ਦੌੜ), ਦੀਕਸ਼ਾ (ਲੰਬੀ ਛਾਲ), ਗੁਰਪ੍ਰੀਤ ਚੁੰਬਰ ਅਤੇ ਅਕਾਸ਼ਦੀਪ (400 ਮੀਟਰ ਹਡਲ), ਮਨਜੋਤ ਕੌਰ ਨੇ ਬਾਕਸਿੰਗ ਵਿਚ ਚਾਂਦੀ ਦਾ ਤਗ਼ਮਾ ਹਾਸਿਲ ਕੀਤਾ। ਏਕਮਦੀਪ ਅਤੇ ਗੁਰਲੀਨ ਨੇ ਸ਼ਤਰੰਜ ਵਿਚ, ਪ੍ਰਿਯੰਕਾ ਨੇ ਜੈਕਲਿਨ ਥਰੋ ਵਿਚ, ਹੇਮਿਕਾ 100ਮੀਟਰ ਹਡਲ ਵਿਚ, ਏਕਰੀਤ ਕੌਰ ਨੇ ਬਾਕਸਿੰਗ, ਹਡਲ ਅਤੇ ਲੰਬੀ ਛਾਲ ਵਿਚ, ਦਿਲਪ੍ਰੀਤ ਨੇ ਬੈਡਮਿੰਟਨ ਵਿਚ, ਧਰਮਵੀਰ ਨੇ ਟ੍ਰਿਪਲ ਛਾਲ, ਲੰਬੀ ਛਾਲ ਵਿਚ ਤਾਂਬੇ ਦਾ ਤਗ਼ਮਾ ਹਾਸਿਲ ਕੀਤਾ। ਇੱਸੇ ਤਰ੍ਹਾਂ ਕ੍ਰਿਕਟ ਵਿਚ ਦੂਜਾ ਸਥਾਨ ਅਤੇ ਫੁੱਟਬਾਲ ਵਿਚ ਤੀਜਾ ਸਥਾਨ ਹਾਸਲ ਕੀਤਾ। ਉਨ੍ਹਾਂ ਦੀ ਇਸ ਉਪਲਬਧੀ ਨਾਲ ਸਕੂਲ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਮੌਕੇ ਸਕੂਲ ਦੇ ਚੇਅਰਮੈਨ ਰਵੀ ਅਰੋੜਾ ਅਤੇ ਪ੍ਰਿੰਸੀਪਲ ਵਿਭੂਤੀ ਅਰੋੜਾ ਨੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਖੇਡ ਅਧਿਆਪਕ ਖੁਸ਼ਵਿੰਦਰ ਸਿੰਘ ਅਤੇ ਅਧਿਆਪਿਕਾ ਵਰਿੰਦਰਜੀਤ ਕੌਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਖੇਡਾਂ ਨਾਲ ਬੱਚਿਆਂ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ, ਟੀਮ ਭਾਵਨਾ ਅਤੇ ਮਿਹਨਤ ਕਰਨ ਦੀ ਲਗਨ ਪੈਦਾ ਹੁੰਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਇਸੇ ਤਰ੍ਹਾਂ ਮਿਹਨਤ ਕਰ ਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਦੇ ਸਮੂਹ ਸਟਾਫ਼ ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਤੇ ਮਾਣ ਪ੍ਰਗਟ ਕੀਤਾ ਅਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।