ਵਿਦਿਆਰਥੀਆਂ ਨੇ ਕੀਤਾ ਕੇਵੀਕੇ ਲੰਗੜੋਆ ਦਾ ਵਿੱਦਿਅਕ ਦੌਰਾ
ਵਿਦਿਆਰਥੀਆਂ ਦੇ ਕੇਵੀਕੇ ਲੰਗੜੋਆ ਦਾ ਵਿੱਦਿਅਕ ਦੌਰਾ ਕੀਤਾ
Publish Date: Fri, 20 Feb 2026 08:10 PM (IST)
Updated Date: Sat, 21 Feb 2026 04:13 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੀਏਯੂ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਵਿਖੇ ਸਿੱਖ ਨੈਸ਼ਨਲ ਕਾਲਜ ਬੰਗਾ ਦੇ 34 ਵਿਦਿਆਰਥੀਆਂ ਦੇ ਵਿੱਦਿਅਕ ਦੌਰੇ ਦਾ ਆਯੋਜਨ ਕੀਤਾ। ਵਿੱਦਿਅਕ ਦੌਰੇ ਦੀ ਸ਼ੁਰੂਆਤ ਡਾ. ਪ੍ਰਦੀਪ ਕੁਮਾਰ ਡਿਪਟੀ ਡਾਇਰੈਕਟਰ ਸਿਖਲਾਈ ਕੇਵੀਕੇ ਲੰਗੜੋਆ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਨਾਲ ਆਉਣ ਵਾਲੇ ਅਧਿਆਪਕ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਕੇਵੀਕੇ ਦੀਆਂ ਬਹੁਪੱਖੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਜਿਸ ਵਿਚ ਖੇਤੀ ਪ੍ਰਦਰਸ਼ਨ, ਕਿਸਾਨ ਸਿਖਲਾਈ ਪ੍ਰੋਗਰਾਮ ਅਤੇ ਤਕਨੀਕੀ ਪਸਾਰ ਦੇ ਯਤਨ ਸ਼ਾਮਲ ਹਨ, ਜਿਨ੍ਹਾਂ ਨੇ ਜ਼ਿਲ੍ਹੇ ਦੀ ਖੇਤੀਬਾੜੀ ਉਤਪਾਦਕਤਾ ਨੂੰ ਵਧਾਇਆ ਹੈ। ਡਾ. ਰਾਜਿੰਦਰ ਕੌਰ ਸਹਾਇਕ ਪ੍ਰੋਫੈਸਰ ਗ੍ਰਹਿ ਵਿਗਿਆਨ ਨੇ ਵਿਦਿਆਰਥੀਆਂ ਨੂੰ ਕੇਵੀਕੇ ਦੁਆਰਾ ਦਿੱਤੀਆਂ ਜਾਣ ਵਾਲੀਆਂ ਗ੍ਰਹਿ ਵਿਗਿਆਨ ਦੀਆਂ ਕਿੱਤਾ ਮੁਖੀ ਸਿਖਲਾਈਆਂ ਬਾਰੇ ਮਾਰਗ ਦਰਸ਼ਨ ਕੀਤਾ ਅਤੇ ਆਈਸੀਟੀ ਪਲੇਟਫਾਰਮਾਂ ਤੇ ਕੇਵੀਕੇ ਦੀ ਮੌਜੂਦਗੀ ਬਾਰੇ ਚਰਚਾ ਕੀਤੀ। ਡਾ. ਬਲਜੀਤ ਸਿੰਘ ਸਹਾਇਕ ਪ੍ਰੋਫੈਸਰ ਕੀਟ ਵਿਗਿਆਨ ਨੇ ਕੁਦਰਤੀ ਖੇਤੀ ਦੀ ਮਹੱਤਵ ਪੂਰਨ ਮਹੱਤਤਾ ਅਤੇ ਪਰਿਵਰਤਨਸ਼ੀਲ ਭੂਮਿਕਾ ਬਾਰੇ ਜਾਣਕਾਰੀ ਦਿੱਤੀ। ਡਾ. ਆਰਤੀ ਵਰਮਾ ਸਹਾਇਕ ਪ੍ਰੋਫੈਸਰ ਬਾਗਬਾਨੀ ਨੇ ਵਿਦਿਆਰਥੀਆਂ ਨੂੰ ਕੇਵੀਕੇ ਵਿਖੇ ਗੰੜੋਆ ਖਾਦ, ਫ਼ਲ ਅਤੇ ਸਬਜ਼ੀਆਂ ਦੇ ਘਰੇਲੂ ਪੌਸ਼ਟਿਕ ਬਗੀਚੀ, ਹਰਬਲ ਬਗੀਚੀ, ਪੌਲੀਹਾਊਸ ਅਤੇ ਛੱਤ ਤੇ ਸਬਜ਼ੀਆਂ ਦੇ ਮਾਡਲ ਤੇ ਪ੍ਰਦਰਸ਼ਨੀ ਇਕਾਈਆਂ ਬਾਰੇ ਜਾਣਕਾਰੀ ਦਿੱਤੀ। ਡਾ. ਵਰਮਾ ਨੇ ਦੱਸਿਆ ਇਹ ਇਕਾਈਆਂ ਸਵੈ-ਨਿਰਭਰਤਾ ਅਤੇ ਪੋਸ਼ਣ ਸੁਰੱਖਿਆ ਨੂੰ ਕਿਵੇਂ ਉਤਸ਼ਾਹਿਤ ਕਰਦੀਆਂ ਹਨ। ਡਾ. ਗੁਰਿੰਦਰ ਸਿੰਘ ਫਾਰਮ ਮੈਨੇਜਰ ਨੇ ਲਾਭਦਾਇਕ ਡੇਅਰੀ ਅਤੇ ਬੱਕਰੀ ਪਾਲਣ ਉੱਦਮਾਂ ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਛੋਟੇ ਪੱਧਰ ਤੇ ਪਸ਼ੂ ਪਾਲਣ ਕਿਸਾਨ ਪਰਿਵਾਰਾਂ ਲਈ ਪੂਰਕ ਆਮਦਨ ਪੈਦਾ ਕਰ ਸਕਦੇ ਹਨ। ਅੰਤ ਵਿਚ ਡਾ. ਕੁਮਾਰ ਨੇ ਵਿਦਿਆਰਥੀਆਂ ਅਤੇ ਨਾਲ ਆਏ ਅਧਿਆਪਕਾਂ ਦਾ ਇਸ ਵਿੱਦਿਅਕ ਦੌਰੇ ਦਾ ਆਯੋਜਨ ਕਰਨ ਲਈ ਧੰਨਵਾਦ ਕੀਤਾ ਅਤੇ ਕਾਲਜ ਵੱਲੋਂ ਵੀ ਕਿਸਾਨ ਭਾਈਚਾਰੇ ਲਈ ਕੇਵੀਕੇ ਵੱਲੋਂ ਕੀਤੀਆ ਜਾ ਰਹੀਆ ਮਿਸਾਲੀ ਸੇਵਾਵਾਂ ਲਈ ਕੇਵੀਕੇ ਟੀਮ ਦਾ ਧੰਨਵਾਦ ਕੀਤਾ।